Total views : 5506310
Total views : 5506310
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਭਾਰਤ ਦੇ ਹਵਾਈ ਅੱਡਿਆਂ ‘ਤੇ ਸਿਵਲ ਏਵੀਏਸ਼ਨ ਸੁਰਿੱਖਿਆ ਬਿਉਰੋ ਵੱਲੋਂ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਵਿਰੁੱਧ ਡਿਉਟੀ ਦੌਰਾਨ ਕਿਰਪਾਨ ਪਹਿਨਣ ਤੇ ਲਗਾਈ ਪਾਬੰਧੀ ਨੂੰ ਜਥੇਦਾਰ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਸਿੱਖਾਂ ਦੀ ਨਿਆਰੀ ਹੌਂਦ ਤੇ ਹਮਲਾ ਦੱਸਦੇ ਹੋਏ ਇਸਨੂੰ ਦਿੱਲੀ ਦੇ ਹੁਕਮਰਾਨਾਂ ਦੀ ਅਕ੍ਰਿਤਘਣਤਾ ਕਿਹਾ ਹੈ। ਉਨ੍ਹਾਂ ਕਿਹਾ ਇਨ੍ਹਾਂ ਚੁਨੋਤੀਆਂ ਦਾ ਹੱਲ ਕੇਵਲ ਕੌਮੀ ਘਰ ਦੀ ਸਥਾਪਨਾ ਹੈ।
ਜਿਸ ਕਿਰਪਾਨ ਤੇ ਹਵਾਈ ਅੱਡਿਆਂ ਤੇ ਪਾਬੰਧੀ ਲਗਾਈ ਗਈ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਲਾਜ਼ਮੀ ਤੌਰ ਤੇ ਹਰ ਸਮੇਂ ਧਾਰਣ ਕਰਨ ਲਈ ਆਦੇਸ਼ ਦਿੱਤਾ ਹੈ। ਇਸ ਕਿਰਪਾਨ ਦੀ ਬਦੌਲਤ ਹੀ ਮੁਗ਼ਲ ਅਤੇ ਅੰਗ੍ਰਰੇਜ ਹਕੁਮਤ ਦੇ ਜ਼ੁਲਮ ਦਾ ਖ਼ਾਤਮਾ ਹੋਇਆ ਸੀ। ਅੱਜ ਭਾਰਤ ਜੋ ਅਜ਼ਾਦੀ ਦਾ ਨਿੱਘ ਮਾਣ ਰਿਹਾ ਹੈ ਉਸ ਲਈ ਸਿੱਖਾਂ ਦਾ ਅੱਸੀ ਫੀਸਦੀ ਤੋਂ ਵੱਧ ਯੋਗਦਾਨ ਹੈ। ਇਸ ਕਿਰਪਾਨ ਦੇ ਨਾਲ ਅੰਮ੍ਰਿਤਧਾਰੀ ਸਿੱਖ ਫ਼ੌਜੀ ਗੁਰਤੇਜ ਸਿੰਘ ਨੇ ਸਾਲ 2020’ਚ ਗਿਲਵਾਨ ਘਾਟੀ ਤੇ ਚੀਨ ਦੇ ਬਾਰ੍ਹਾਂ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਮੁਸਲਿਮ ਲੜਕੀਆਂ ਤੇ ਕੁਝ ਸਾਲ ਪਹਿਲਾਂ ਸਕੂਲਾਂ ਵਿੱਚ ਹਿਜਾਬ ਪਾਉਣ ਤੇ ਪਾਬੰਧੀ ਲਗਾਈ ਗਈ ਸੀ ਅਸੀ ਉਸ ਵੇਲੇ ਕਿਹਾ ਸੀ ਕਿ ਅਗਲਾ ਹਮਲਾ ਸਿੱਖਾਂ ਦੇ ਕਕਾਰਾਂ ਤੇ ਹੋਵੇਗਾ ਜੋ ਅੱਜ ਸੱਚ ਸਾਬਿਤ ਹੋ ਗਿਆ ਹੈ। ਸਿੱਖਾਂ ਦੀ ਅੱਡਰੀ ਹੌਂਦ ਅਤੇ ਪੰਜਾਬ ਤੇ ਬਾਰ ਬਾਰ ਹਮਲਾ ਕਰਕੇ ਸਾਨੂੰ ਉਲ਼ਝਾਇਆ ਜਾ ਰਿਹਾ ਹੈ ਅਤੇ ਗੁਲਾਮਿਅਤ ਦਾ ਇਹਸਾਸ ਕਰਵਾਇਆ ਜਾ ਰਿਹਾ ਹੈ। ਇਸਦੇ ਉਲਟ ਵਿਦੇਸ਼ਾਂ ਵਿਚ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਖੁੱਲ ਦਿੱਤੀ ਜਾ ਰਹੀ ਹੈ। ਉਨ੍ਹਾਂ ਸਿੱਖ ਜਥੇਬੰਦੀਆਂ ਨੂੰ ਕਿਹਾ ਕਿ ਆਪਸੀ ਮਤਭੇਦ ਭੁਲਾ ਕੇ ਕੌਮ ਦੀ ਅਜ਼ਾਦੀ ਦੇ ਸੰਘਰਸ਼ ਨੂੰ ਯੋਜਨਾਬੱਧ ਕਰਨ ਲਈ ਇਕਜੁਟ ਹੋਣ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-