Total views : 5505922
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਬਜਾਜ ਫਿਨਸਰਵ ਲਿਮਟਿਡ ਦੇ ਸਹਿਯੋਗ ਨਾਲ ‘ਸਰਟੀਫਿਕੇਟ ਪ੍ਰੋਗਰਾਮ ਇਨ ਬੈਂਕਿੰਗ, ਫਾਈਨਾਂਸ ਐਂਡ ਇੰਸ਼ੋਰੈਂਸ’ ਦੇ ਤੀਜੇ ਬੈਚ ਦਾ ਆਨਲਾਈਨ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਏ. ਕੇ. ਕਾਹਲੋਂ ਦੇ ਸਹਿਯੋਗ ਨਾਲ ਕਰਵਾਇਆ ਇਹ ਪ੍ਰੋਗਰਾਮ ਕਾਲਜ ਅਤੇ ਉਕਤ ਕੰਪਨੀ ਦਰਮਿਆਨ ਹੋਏ ਸਮਝੌਤਿਆਂ ਦਾ ਹਿੱਸਾ ਸੀ। ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਵਿਹਾਰਕ ਸਿਖਲਾਈ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨਾ ਸੀ।
ਉਕਤ ਸੀ. ਪੀ. ਬੀ. ਐੱਫ਼. ਆਈ. ਪ੍ਰੋਗਰਾਮ ਦਾ ਤੀਜਾ ਬੈਚ ਆਨਲਾਈਨ ਲਾਂਚ ਕੀਤਾ ਗਿਆ ਸੀ, ਜਿਸ ’ਚ ਸਹਾਇਕ ਪ੍ਰੋਫੈਸਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਹਿਗਲ ਨੇ ਸਮੂੰਹ ਸਰੋਤ ਵਿਅਕਤੀਆਂ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਉਕਤ ਵਿਸ਼ੇ ’ਤੇ ਚਾਨਣਾ ਪਾਇਆ ਅਤੇ ਬਜਾਜ ਫਿਨਸਰਵ ਤੋਂ ਪੰਜਾਬ ਕਲੱਸਟਰ ਦੇ ਲੀਡ ਟਰੇਨਰ ਕੰਵਲਜੀਤ ਸਿੰਘ ਨਾਲ ਜਾਣ-ਪਛਾਣ ਕਰਵਾਈ। ਜਦਕਿ ਸਹਾਇਕ ਪ੍ਰੋਫੈਸਰ ਅਤੇ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਡਾ. ਨਿਧੀ ਸੱਭਰਵਾਲ ਨੇ ਸੀ. ਪੀ. ਬੀ. ਐੱਫ਼. ਆਈ. ਪ੍ਰੋਗਰਾਮ ਦਾ ਸੁਚਾਰੂ ਸੰਚਾਲਨ ਕੀਤਾ
ਇਸ ਦੌਰਾਨ ਡਾ. ਕਾਹਲੋਂ ਨੇ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ਵਿੱਤ ਦੇ ਸਿਧਾਂਤਕ ਪਹਿਲੂਆਂ ਦੇ ਨਾਲ-ਨਾਲ ਵਿਹਾਰਕ ਗਿਆਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਲਈ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ ਸਹੀ ਰਵੱਈਆ, ਵਿਸ਼ੇ ਨਾਲ ਸਬੰਧਿਤ ਗਿਆਨ ਅਤੇ ਸੰਚਾਰ ਹੁਨਰ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ।
ਇਸ ਦੌਰਾਨ ਸ੍ਰੀ ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇ ਫਾਇਦਿਆਂ ਅਤੇ ਮਹੱਤਾ ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਤੈਨਾਤ ਪੇਸ਼ੇਵਰ ਟ੍ਰੇਨਰਾਂ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਬਜਾਜ ਫਿਨਸਰਵ ਲਿਮਟਿਡ ਤੋਂ ਅਧਿਕਾਰਤ ਟਰੇਨਰ ਸ੍ਰੀ ਭੁਪਿੰਦਰ ਜਿੰਦਲ, ਸ੍ਰੀ ਅਸ਼ਵਨੀ ਪੁਰੀ ਅਤੇ ਡਾ. ਬੀ. ਪੀ. ਗੁਪਤਾ ਨੇ ਕ੍ਰਮਵਾਰ ਬੈਂਕਿੰਗ, ਬੀਮਾ ਤੇ ਸੰਚਾਰ ਅਤੇ ਕਾਰਜ ਸਥਾਨ ਦੇ ਹੁਨਰ ਸੈਸ਼ਨਾਂ ਦੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਉਜਾਗਰ ਕੀਤਾ ਕਿ ਪ੍ਰੋਗਰਾਮ ਦੇ ਪੂਰਾ ਹੋਣ ਤੋਂ ਬਾਅਦ ਭਾਗੀਦਾਰਾਂ ਨੇ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਨੌਕਰੀਆਂ ਅਤੇ ਇੰਟਰਵਿਊ ਲਈ ਲੋੜੀਂਦੇ ਹੁਨਰਾਂ ਬਾਰੇ ਗਿਆਨ ਪ੍ਰਾਪਤ ਕੀਤਾ ਹੈ। ਇਸ ਪ੍ਰੋਗਰਾਮ ’ਚ ਵੱਖ-ਵੱਖ ਵਿਭਾਗਾਂ ਦੇ 52 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਡਾ: ਸੱਭਰਵਾਲ ਨੇ ਸਮੂੰਹ ਪਤਵੰਤਿਆਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਜਦਕਿ ਮੰਚ ਸੰਚਾਲਣ ਦੀ ਭੂਮਿਕਾ ਪ੍ਰੋ: ਮੀਨੂੰ ਚੋਪੜਾ ਅਤੇ ਡਾ: ਨਵਪ੍ਰੀਤ ਕੁਲਾਰ ਨੇ ਬਾਖੂਬੀ ਨਿਭਾਈ। ਇਸ ਦੌਰਾਨ ਡਾ: ਸਵਰਾਜ ਕੌਰ, ਡਾ: ਦੀਪਕ ਦੇਵਗਨ, ਡਾ: ਪੂਨਮ ਸ਼ਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-