ਅੰਮ੍ਰਿਤਸਰ ਪੁਲਿਸ ਵਿਚਾਲੇ ਮੁਠਭੇੜ ‘ਚ ਇੱਕ ਗੈਂਗਸਟਰ ਹੋਇਆ ਜ਼ਖਮੀ,ਗੈਂਗਸਟਰ ਵਲੋਂ ਪਹਿਲਾਂ ਪੁਲਿਸ ’ਤੇ ਕੀਤੀ ਗਈ ਸੀ ਗੋਲੀਬਾਰੀ

4728955
Total views : 5596413

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਨੇਸ਼ਟਾ

ਅੱਜ ਸ਼ਾਮ ਇਕ ਸਨੈਚਰ ਨੂੰ ਰਿਵਾਲਵਰ ਦੀ ਬ੍ਰਾਮਦੀ ਲਈ ਲਿਜਾਅ ਰਹੀ ਪੁਲਿਸ ਪਾਰਟੀ ਨੂੰ ਉਲਟੀ ਆਉਣ ਦਾ ਬਹਾਨਾ ਬਣਾਕੇ ਉਤਰੇ ਬਦਮਾਸ਼ ਵਲੋ ਪੁਲਿਸ ਪਾਰਟੀ ਉਪਰ ਗੋਲੀ ਚਲਾਏ ਜਾਣ ਦੇ ਜਵਾਬ ‘ਚ ਪੁੁਿਲਸ ਵਲੋ ਚਲਾਈ ਗੋਲੀ ਨਾਲ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਜਖਮੀ ਹੋ ਗਿਆ ‘ ਜਿਸ ਦਾ ਪਤਾ ਲੱਗਣ ‘ਤੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਤੇ ਡੀ.ਸੀ .ਪੀ ਜਾਂਚ ਸ: ਹਰਪ੍ਰੀਤ ਸਿੰਘ ਮੰਡੇਰ ਘਟਨਾ ਸਥਾਨ ‘ਤੇ

ਪੁੱਜੇ ਜਿਥੇ ਪੱਤਰਕਾਰਾਂ ਨਾਲ ਗੱਲ ਕਰਦਿਆ ਸ: ਭੁੱਲਰ ਨੇ ਦੱਸਿਆ ਕਿਕੁਝ ਦਿਨ ਪਹਿਲਾਂ ਪੁਲਿਸ ਨੇ ਝਬਾਲ ਦੇ ਰਹਿਣ ਵਾਲੇ ਵਿਸ਼ਾਲ ਨੂੰ ਲੁੱਟ-ਖੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲੁੱਟ ਲਈ ਮਾਹਲਾ ਬਾਈਪਾਸ ਨੇੜੇ ਸੜਕ ਕਿਨਾਰੇ ਇੱਕ ਪਿਸਤੌਲ ਲੁਕੋ ਕੇ ਰੱਖਿਆ ਸੀ।

ਇਸ ਆਧਾਰ ‘ਤੇ ਪੁਲਿਸ  ਵਿਸ਼ਾਲ ਨੂੰ ਪਿਸਤੌਲ ਬਰਾਮਦਗੀ ਲਈ ਲੈ ਗਈ। ਵਿਸ਼ਾਲ ਨੇ ਬਿਮਾਰੀ ਦਾ ਡਰਾਮਾ ਕੀਤਾ, ਫਿਰ ਇੱਕ ਲੁਕਵੀਂ ਪਿਸਤੌਲ ਕੱਢੀ ਅਤੇ ਪੁਲਿਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ। ਜਵਾਬੀ ਗੋਲੀਬਾਰੀ ਵਿੱਚ ਪੁਲਿਸ ਦੀ ਇੱਕ ਗੋਲੀ ਵਿਸ਼ਾਲ ਨੂੰ ਵੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News