ਟਾਂਗਰਾ ਨੇੜੇ ਵਾਪਰੇ ਸੜਕ ਹਾਦਸੇ ‘ਚ ਪਿਉ ਜਖਮੀ ਪੁੱਤਰ ਦੀ ਹੋਈ ਮੌਤ

4728964
Total views : 5596436

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‌ ਰਈਆ/ਬਲਵਿੰਦਰ ਸਿੰਘ ਸੰਧੂ

ਟਾਂਗਰੇ ਨੇੜੇ ਵਾਪਰੇ ਇਕ ਸੜਕ ਹਾਦਸੇ ‘ਚ ਪੁੱਤਰ ਦੀ ਮੌਤ ਹੋਣ ਤੇ ਪਿਤਾ ਦੇ ਗੰਭੀਰ ਜਖਮੀ ਹੋਣ ਦਾ ਸਮਾਚਾ ਪ੍ਰਾਪਤ ਹੋਇਆ ਹੈ। ਜਿਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮੱਛਲ ਵਾਸੀ ਜੱਸਾ ਸਿੰਘ ਆਪਣੇ ਪੁੱਤਰ ਪ੍ਰਗਟ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਟਾਂਗਰਾ ਵੱਲ ਜਾ ਰਹੇ ਸਨ ਤਾਂ ਅਚਾਨਕ ਅੱਗਿਓ ਆ ਰਹੇ ਟਿਪਰ ਨਾਲ ਉਨਾਂ ਦਾ ਮੋਟਰਸਾਈਕਲ ਟਕਰਾਉਣ ਨਾਲ ਪ੍ਰਗਟ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋ ਕਿ ਜੱਸਾ ਸਿੰਘ ਗੰਭੀਰ ਰੂਪ ‘ਚ ਜਖਮੀ ਹੋ ਗਿਆ।

ਜਿਸ ਦਾ ਪਤਾ ਲੱਗਣ ‘ਤੇ ਥਾਣਾ ਜੰਡਿਆਲਾ ਗੁਰੂ ਤੋ ਪੁੱੱਜੇ ਏ.ਐਸ.ਆਈ ਚੈਚਲ ਮਸੀਹ ਨੇ ਲਾਸ਼ ਕਬਜੇ ਵਿੱਚ ਲੈ ਕੇ ਜਖਮੀ ਨੂੰ ਤਾਰੁੰਤ ਹਸਪਤਾਲ ਪਾਹੁੰਚਾ ਕੇ ਕਾਗਜੀ ਕਾਰਵਾਈ ਕਰਦਿਆ ਟਿੱਪਰ ਦੀ ਭਾਲ ਲਈ ਸੀ.ਸੀ.ਟੀ.ਵੀ ਕੈਮਰੇ ਖੰਘਾਲੇ ਜਾ ਰਹੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News