ਨਵੀਆਂ ਚੁਣੀਆਂ ਪੰਚਾਇਤਾਂ ਬਿਨਾਂ ਪੱਖਪਾਤ ਸਾਰਿਆਂ ਨੂੰ ਨਾਲ ਲੈ ਕੇ ਚੱਲਣ : ਈ ਟੀ ਓ

4674819
Total views : 5506123

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈ‌ਆ /ਬਲਵਿੰਦਰ ਸਿੰਘ ਸੰਧੂ ‌ ‌

ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚ, ਸਰਪੰਚ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ ਟੀ ਓ ਕੈਬਨਿਟ ਮੰਤਰੀ ਨੇ ਹਲਕੇ ਦੇ ਨਵੇਂ ਪੰਚਾਂ, ਸਰਪੰਚਾਂ ਨੂੰ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਕੋਟਲਾ ਬਥੂੰਨਗੜ੍ਹ ਦੇ ਸਰਪੰਚ ਡਾ ਗੁਰਦੀਪ ਕੋਟਲਾ ਦੇ ਗ੍ਰਹਿ ਵਿਖੇ ਸੰਬੋਧਨ ਮੌਕੇ ਕੀਤਾ। ਉੱਨਾਂ ਨਵਾਂ ਪਿੰਡ ਦੇ ਸਰਪੰਚ ਡਾ ਸਰਬਜੀਤ ਸਿੰਘ, ਸਰਾਂ ਤਲਵੰਡੀ ਦੇ ਸਰਪੰਚ ਜਗਬੀਰ ਸਿੰਘ , ਪਰਮਜੀਤ ਸਿੰਘ ਮੈਂਬਰ ਅਤੇ ਹੋਰਨਾਂ ਨੂੰ ਸਨਮਾਨਿਤ ਕਰਦਿਆਂ ਵੋਟਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਚੋਣਾਂ ਵਿਚ ਲੋਕਾਂ ਨੇ ਆਪਸੀ ਭਾਈਚਾਰਕ ਤੇ ਸਦਭਾਵਨਾ ਨੂੰ ਕਾਇਮ ਰੱਖਿਆ ਹੈ, ਹੁਣ ਰਾਜਨੀਤੀ ਕਰਨ ਦਾ ਨਹੀ ਸਗੋਂ ਵਿਕਾਸ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਜਿਹੜੇ ਵਿਕਾਸ ਦੇ ਕੰਮ ਕਰਵਾਉਣੇ ਹਨ, ਉਨ੍ਹਾਂ ਦੇ ਫੈਸਲੇ ਸਾਝੀ ਸੱਥ ਵਿਚ ਲਏ ਜਾਣਗੇ,ਅਤੇ ਪੁਲਿਸ ਥਾਣਿਆਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇਗਾ ਸਾਡੇ ਧੰਨਵਾਦੀ ਦੌਰੇ ਦੌਰਾਨ ਲੋਕਾਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਕਿਹੜੇ ਕੰਮ ਪ੍ਰਮੁੱਖਤਾ ਤੇ ਕਰਵਾਏ ਜਾਣ।
ਉਨ੍ਹਾਂ ਨੇ ਕਿਹਾ ਕਿ ਹਰ ਖੇਤਰ ਵਿੱਚ ਨਵੀ ਚੁਣੀ ਗਈ ਪੰਚਾਇਤ ਨੂੰ ਬਿਨਾਂ ਭੇਦਭਾਵ ਵਿਕਾਸ ਕਰਨ ਲਈ ਫੰਡ ਉਪਲੱਬਧ ਕਰਵਾਏ ਜਾਣਗੇ, ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਇਹ ਵੀ ਇਹ ਫਰਜ਼ ਹੈ ਕਿ ਉਹ ਰਾਜਨੀਤੀ ਤੋ ਉੱਪਰ ਉੱਠ ਕੇ ਬਿਨਾ ਕਿਸੇ ਪੱਖਪਾਤ ਤੋਂ ਪਿੰਡਾਂ ਦੇ ਵਿਕਾਸ ਕਰਵਾਉਣ। ਇਸ ਮੌਕੇ ਜਸਦੀਸ਼ ਸਿੰਘ ਬਿੱਟੂ ਕੋਟਲਾ, ਨਵਪ੍ਰੀਤ ਸਿੰਘ ਟੋਨੀ ਕੋਟਲਾ, ਸਾ ਸਰਪੰਚ ਸਲੱਖਣ ਸਿੰਘ, ਦਵਿੰਦਰ ਮੰਨੂ ਸਰਪੰਚ ਜੱਬੋਵਾਲ, ਜਥੇ:ਕੁਲਵੰਤ ਸਿੰਘ, ਸੁਖਵਿੰਦਰ ਨਰਾਇਣਗੜ੍ਹ, ਸਤਿੰਦਰ ਸਿੰਘ ,ਸੁਨੈਨਾ ਰੰਧਾਵਾ ,ਮਨਿੰਦਰਜੀਤ ਸਿੰਘ ਕੋਟਲਾ, ਜੋਗਿੰਦਰ ਸਿੰਘ, ਅਤੇ ਹੋਰ ਪਤਵੰਤੇ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-  

Share this News