ਚੀਮਾਂ ਖੁਰਦ ‘ਚ ਗੋਲੀ ਲੱਗਣ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ‘ਚ ਇਕ ਹੀ ਪ੍ਰੀਵਾਰ ਦੇ 6 ਮੈਬਰਾਂ ਸਮੇਤ 10-12 ਅਣਪਛਾਤਿਆ ਵਿਰੁੱਧ ਕੇਸ ਦਰਜ

4728964
Total views : 5596436

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਜਿਲਾ ਤਰਨ ਤਾਰਨ ਦੇ ਥਾਣਾਂ ਸਰਾਏ ਅਮਾਨਤ ਖਾਂ ਦੇ ਪਿੰਡ ਚੀਮਾਂ ਖੁਰਦ ਵਿਖੇ ਇਕ ਗੁੱਟ ਵਲੋ ਚਲਾਈ ਗੋਲੀ ਨਾਲ ਇਕ ਨੌਜਵਾਨ ਹਰਦੀਪ ਸਿੰਘ ਉਰਫ ਭੋਲਾ ਪੁੱਤਰ ਨਿਰਮਲ ਸਿੰਘ ਦੀ ਮੌਤ ਹੋਣ ਤੇ ਉਸ ਦੇ ਤਿੰਨ ਸਾਥੀਆਂ ਹਰਮਨਦੀਪ ਸਿੰਘ, ਸੁਲਤਾਨ ਸਿੰਘ ਅਤੇ ਜਗਰੂਪ ਸਿੰਘ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਇਸ ਸਮੇ ਜੇਰੇ ਇਲਾਜ ਹਨ।

ਜਿੰਨਾ ਵਿੱਚ ਸੁਲਤਾਨ ਸਿੰਘ ਪੁੱਤਰ ਸੁਖਦੇਵ ਸਿੰਘ ਲਾਡੀ ਵਾਸੀ ਨੌਸ਼ਿਹਰਾ ਢਾਲਾ ਦੇ ਬਿਆਨਾਂ ‘ਤੇ ਥਾਣਾਂ ਸਰਾਏ ਅਮਾਨਤ ਖਾਂ ਵਿਖੇ .ਅੰਮ੍ਰਿਤਪਾਲ ਸਿੰਘ ਅੰਬੂ.ਜਸਬੀਰ ਸਿੰਘ ਜੱਸੂ,ਗੁਰਿੰਦਰ ਸਿੰਘ , ਰਾਜਨਦੀਪ ਸਿੰਘ ਰਾਜਨ,ਮਹਿਕਦੀਪ ਸਿੰਘ ਉਰਫ ਮਹਿਕ,ਸਰਬਜੀਤ ਸਿੰਘ ਸ਼ੱਬਾ ਸਮੇਤ 10-12 ਅਣਪਛਾਤੇ ਵਿਆਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋ ਉਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਵਲੋ ਦਰਜ ਮਾਮਲੇ ਅਨੁਸਾਰ ਦੋਹਾਂ ਧਿਰਾ ਦਰਮਿਆਨ ਸੜਕ ਵਿਚਾਲੇ ਆਤਸ਼ਬਾਜੀ ਚਲਾਉਣ ਤੋ ਤਕਰਾਰ ਹੋਇਆ ਸੀ ਜੋ ਜਾਨਲੇਵਾ ਸਾਬਤ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News