Total views : 5505866
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਤਾਇਨਾਤ ਇਕ ਕਰਮਚਾਰੀ ਸਰਵਣ ਸਿੰਘ ਦੇ ਵੱਲੋਂ ਕਾਨੂੰਨ ਵਿਭਾਗ ਦੀ ਇਕ ਵਿਦਿਆਰਥਣ ਨਵਜੀਤ ਕੌਰ ਪੁੱਤਰੀ ਮਖਤੂਲ ਸਿੰਘ ਨਿਵਾਸੀ ਪਿੰਡ ਠੱਠੀ ਸੋਹਲ ਜ਼ਿਲ੍ਹਾ ਤਰਨਤਾਰਨ ਅਤੇ ਉਸ ਦੇ ਵੱਡੇ ਭਰਾ ਸੁਖਬੀਰ ਸਿੰਘ ਦੇ ਨਾਲ ਜੀਐਨਡੀਯੂ ਕੈਂਪਸ ਦੀ ਭਾਈ ਗੁਰਦਾਸ ਲਾਇਬ੍ਰੇਰੀ ਦੀ ਵਹੀਕਲ ਪਾਰਕਿੰਗ ਵਿਖੇ ਹੱਥੋਪਾਈ ਕਰਨ, ਬਦਤਮੀਜ਼ੀ ਕਰਨ ਅਤੇ ਪਿਸਤੌਲ ਤਾਣ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਹੀ ਬੱਸ ਨਹੀਂ ਪੀੜਤ ਨਵਜੀਤ ਕੌਰ ਦੇ ਭਰਾ ਸੁਖਬੀਰ ਸਿੰਘ ਤੇ ਪਿਸਤੌਲ ਤਾਨਣ ਦੇ ਐਨ ਮੌਕੇ ਭਰਾ ਦੀ ਜਾਨ ਬਚਾਉਣ ਸਾਹਮਣੇ ਆਈ ਨਵਜੀਤ ਕੌਰ ਨੂੰ ਸਰਵਣ ਸਿੰਘ ਦੇ ਵੱਲੋਂ ਪਿਸਤੌਲ ਦੇ ਬੱਟ ਉਸ ਦੇ ਮੂੰਹ ਅਤੇ ਅੱਖ ਨੇੜੇ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਕੀਤਾ ਗਿਆ।
ਪ੍ਰਤੱਖਦਰਸ਼ੀਆਂ ਅਨੁਸਾਰ ਦੋਵਾਂ ਭੈਣ ਭਰਾਵਾਂ ਵੱਲੋਂ ਮੌਕੇ ਤੇ ਜਾਨ ਬਚਾਉਣ ਦੀ ਹਾਲ ਦੁਹਾਈ ਪਾਉਣ ਤੇ ਕਾਹਲੀ ਨਾਲ ਪੁੱਜੇ ਹੋਰਨਾਂ ਵਿਿਦਆਰਥੀਆਂ ਵੱਲੋਂ ਬਚਾਅ ਕੀਤਾ ਗਿਆ। ਇਸ ਸਬੰਧੀ ਜੀਐਨਡੀਯੂ ਦੇ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਤੇ ਪੁਲਿਸ ਥਾਣਾ ਕੰਟੋਨਮੈਂਟ ਦੀ ਪੁਲਿਸ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਦੀਆਂ ਫੋਟੋ ਕਾਪੀਆਂ ਮੁਹੱਈਆ ਕਰਵਾਉਂਦਿਆਂ ਪੀੜ੍ਹਤ ਨਵਜੀਤ ਕੌਰ ਨੇ ਦੱਸਿਆ ਕਿ ਉਹ ਜੀਐਨਡੀਯੂ ਦੇ ਕਾਨੂੰਨ ਵਿਭਾਗ ਵਿਖੇ ਬੀਏਐਲਐਲਬੀ ਦੇ ਸਮੈਸਟਰ ਤੀਜਾ ਦੀ ਵਿਿਦਆਰਥਣ ਹੈ।
ਅੱਜ ਜਦੋਂ ਸਵੇਰੇ ਉਹ ਆਪਣੇ ਭਰਾ ਸੁਖਬੀਰ ਸਿੰਘ ਦੇ ਨਾਲ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਗੁਰੂ ਨਾਨਕ ਦੇਵ ਯੁੂਨੀਵਰਸਿਟੀ ਵੱਲ ਆ ਰਹੀ ਸੀ ਤਾਂ ਛੇਹਰਟਾ ਚੌਂਕ ਵਿਖੇ ਭੀੜ ਹੋਣ ਕਾਰਨ ਤੇ ਰਸਤਾ ਨਾ ਮਿਲਣ ਦੀ ਸੂਰਤ ਵਿਚ ਮੋਟਰਸਾਈਕਲ ਸਵਾਰ ਸਰਵਣ ਸਿੰਘ ਦੇ ਨਾਲ ਬੋਲ ਬੁਲਾਰਾ ਹੋ ਗਿਆ ਜੋ ਕਿ ਇਕ ਝਗੜੇ ਦਾ ਰੂਪ ਧਾਰਨ ਕਰ ਗਿਆ।
ਨਵਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਭਾਈ ਗੁਰਦਾਸ ਲਾਇ੍ਰਬੇਰੀ ਦੀ ਪਾਰਕਿੰਗ ਪੁੱਜੇ ਤਾਂ ਸਰਵਣ ਸਿੰਘ ਨੇ ਫਿਰ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਮੁੜ ਪਿਸਤੌਲ ਤਾਣ ਕੇ ਭਰਾ ਸੁਖਬੀਰ ਸਿੰਘ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਜਿਉਂ ਹੀ ਉਹ ਆਪਣੇ ਭਰਾ ਦੀ ਜਾਨ ਬਚਾਉਣ ਲਈ ਅੱਗੇ ਆਈ ਤਾਂ ਸਰਵਣ ਸਿੰਘ ਨੇ ਉਸ ਦੇ ਮੂੰਹ ਤੇ ਅੱਖ ਦੇ ਨਜ਼ਦੀਕ ਪਿਸਤੌਲ ਦੇ ਬੱਟ ਦਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਸਿਲਸਿਲੇ ਦਾ ਸ਼ੋਰ-ਸ਼ਰਾਬਾ ਸੁਣ ਕੇ ਲਾਗਲੇ ਵਿਦਿਆਰਥੀਆਂ ਨੇ ਕਾਹਲੀ ਨਾਲ ਚੁਸਤੀ ਫੁਰਤੀ ਦਾ ਮੁਜ਼ਾਹਰਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ।
ਉਸ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਨਾਲ ਸਬੰਧਤ ਕਿਸੇ ਵੀ ਧਿਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਸਗੋਂ ਮੁਲਜ਼ਮ ਸਰਵਣ ਸਿੰਘ ਨੂੰ ਰਫੂ ਚੱਕਰ ਕਰਨ ਵਿਚ ਮਦਦ ਕੀਤੀ। ਇਸ ਉਪਰੰਤ ਸਿੱਖ ਵਿਿਦਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ, ਸੱਥ ਅਤੇ ਕਈ ਹੋਰ ਵਿਿਦਆਰਥੀ ਸੰਗਠਨਾਂ ਵੱਲੋਂ ਦਿਖਾਈ ਗਈ ਸਰਗਰਮੀ ਅਤੇ ਦਖਲਅੰਦਾਜੀ ਉਪਰੰਤ ਜੀਐਨਡੀਯੂ ਪ੍ਰਬੰਧਨ ਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦੇ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਦਿਖਾਉਂਦਿਆਂ ਕਸੂਰਵਾਰ ਵਿਅਕਤੀ ਨੂੰ ਸਮੇਤ ਪਿਸਤੌਲ ਦੇ ਕਾਬੂ ਕਰ ਲਿਆ।
ਇਸ ਦੌਰਾਨ ਸਮੁੱਚੇ ਘਟਨਾਕ੍ਰਮ ਦਾ ਜ਼ਾਇਜਾ ਲੈਣ ਪੁੱਜੇ ਏਸੀਪੀ ਵੈਸਟ ਸ਼ਿਵਦਰਸ਼ਨ ਸਿੰਘ ਸੰਧੂ, ਥਾਣਾ ਕੰਟੋਨਮੈਂਟ ਦੇ ਐਸਐਚਓੁ ਮੈਡਮ ਅਮਨਦੀਪ ਕੌਰ ਆਪਣੇ ਦਲਬਲ ਸਮੇਤ ਪੁੱਜੇ ਤੇ ਪੀੜਤ ਭੈਣ ਭਰਾਵਾਂ ਦੇ ਕੋਲੋਂ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਪੀੜਤਾਂ ਨੂੰ ਅਤੇ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਮਝੈਲ ਨੂੰ ਵਿਸ਼ਵਾਸ਼ ਦਿਵਾਇਆ ਕਿ ਘਟਨਾਕ੍ਰਮ ਦੇ ਮੁਲਜਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਮੁਲਜਮ ਦੇ ਖਿਲਾਫ ਬਣਦੀਆਂ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ। ਇਸ ਦੌਰਾਨ ਯੂਐਸਐਸਐਫ ਆਗੂ ਜੁਗਰਾਜ ਸਿੰਘ ਮਝੈਲ ਨੇ ਇਸ ਮਾਮਲੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੀਐਨਡੀਯੂ ਨੂੰ ਲੜਾਈ ਝਗੜਿਆਂ ਦਾ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ ਤੇ ਪੀੜਤ ਭੈਣ ਭਰਾਵਾਂ ਦਾ ਹਰ ਤਰੀਕੇ ਨਾਲ ਯੂਐਸਐਸਐਫ ਵੱਲੋਂ ਸਾਥ ਦਿੱਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-