Total views : 5506916
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਬੀਤੇ ਦਿਨੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਚੈਨਲ ਤੇ ਗੱਲਬਾਤ ਕਰਦਿਆਂ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ ਕੁਝ ਦੋਸ਼ ਲਾਉਂਦਿਆਂ ਟਿੱਪਣੀਆਂ ਕੀਤੀਆਂ ਸਨ ਪਰ ਗੱਲਬਾਤ ਦੌਰਾਨ ਉਹਨਾਂ ਕੋਲ਼ੋਂ ਕੁਝ ਟਿੱਪਣੀਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਰੇ ਵੀ ਹੋ ਗਈਆਂ ਜਿਸ ਬਾਰੇ ਰਾਜਾ ਵੜਿੰਗ ਨੇ ਉਸੇ ਦਿਨ ਸ਼ੋਸ਼ਲ ਮੀਡੀਆ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ਼ੋਂ ਮੁਆਫ਼ੀ ਮੰਗ ਲਈ ਸੀ ਪਰ ਅੱਜ ਉਹਨਾਂ ਨੇ ਲਿਖਤੀ ਤੌਰ ਤੇ ਵੀ ਇੱਕ ਪੱਤਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਮਜੀਂਠਾ ਹਲਕੇ ਦੇ ਇੰਚਾਰਜ ਭਗਵੰਤਪਾਲ ਸਿੰਘ ਰਾਹੀਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਸਤਿਕਾਰ ਯੋਗ ਜਥੇਦਾਰ ਸਾਹਿਬ ਕੋਲ ਭੇਜਿਆ ਜਿਸ ਵਿੱਚ ਸਾਫ ਤੌਰ ਤੇ ਲਿਖਿਆ ਕਿ ਮਨੁੱਖ ਭੁੱਲਣਹਾਰ ਹੈ ਤੇ ਮੇਰਾ ਗੁਰੂ ਬਖਸ਼ਿੰਦ ਹੈ ਇਸ ਲਈ ਬੇਨਤੀ ਹੈ ਕਿ ਮੇਰੀ ਭੁੱਲ ਵਿੱਚ ਹੋਈ ਉੱਕਤ ਖੁਨਾਮੀ ਨੂੰ ਬਖਸ਼ ਦਿੱਤਾ ਜਾਵੇ ਜੀ।
ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਲਗਾਇਆ ਤਾਂ ਨਿਮਾਣੇ ਸਿੱਖ ਵਾਂਗਰ ਪੇਸ਼ ਹੋਣਗੇ ਰਾਜਾ ਵੜਿੰਗ-ਸੱਚਰ
ਅੱਜ ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋਣ ਕਾਰਨ ਇਹ ਪੱਤਰ ਗੁਰਵੇਲ ਸਿੰਘ ਜੀ ਨੇ ਪ੍ਰਾਪਤ ਕੀਤਾ। ਉਪਰੰਤ ਪੱਤਰਕਾਰਾਂ ਵੱਲੋ ਭਗਵੰਤਪਾਲ ਸਿੰਘ ਸੱਚਰ ਕੋਲ਼ੋਂ ਰਾਜਾ ਵੜਿੰਗ ਦੇ ਆਪ ਨਾ ਆਉਣ ਦਾ ਕਾਰਣ ਪੁੱਛਿਆ ਤਾਂ ਸੱਚਰ ਨੇ ਕਿਹਾ ਕਿ ਸਿਆਸੀ ਰੁਝੇਵਿਆਂ ਕਾਰਣ ਉਹ ਆਪ ਹਾਜ਼ਰ ਨਹੀਂ ਹੋ ਸਕੇ, ਮੀਡੀਆ ਨੇ ਪੁੱਛਿਆ ਕਿ ਜੇਕਰ ਜਥੇਦਾਰ ਸਾਹਿਬ ਨਿੱਜੀ ਤੌਰ ਤੇ ਪੇਸ਼ ਹੋਣ ਲਈ ਕਹਿਣਗੇ ਤਾਂ ਫਿਰ, ਇਸਦਾ ਜਵਾਬ ਦੇਦਿਆਂ ਸੱਚਰ ਨੇ ਕਿਹਾ ਕਿ ਇੱਕ ਨਿਮਾਣੇ ਸਿੱਖ ਵਾਂਗ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਾਜ਼ਰ ਹੋਣਗੇ ਉਹ ਹਮੇਸ਼ਾ ਹੀ ਸਮਰਪਿਤ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੇ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ, ਇਸ ਮੋਕੇ ਸੱਚਰ ਨਾਲ ਨਵਦੀਪ ਸਿੰਘ ਸੋਨਾ, ਸਤਨਾਮ ਸਿੰਘ ਕਾਜੀਕੋਟ ਤੇ ਨਵਤੇਜ ਪਾਲ ਸਿੰਘ ਸੋਹੀਆਂ ਵੀ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-