ਦੁਖਤ ਸਮਾਚਾਰ!ਇਕੋ ਸਮੇ ਤਿੰਨ ਪੁੱਤਰਾਂ ਨੂੰ ਜਨਮ ਦੇਣ ਤੋ 6 ਘੰਟਿਆਂ ਬਾਅਦ ਹੀ 24 ਸਾਲਾਂ ਮਾਂ ਨੇ ਪੁੱਤਰਾਂ ਸਮੇਤ ਤੋੜਿਆ ਦਮ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲਹਿਰਾਗਾਗਾ/ਬਾਰਡਰ ਨਿਊਜ ਸਰਵਿਸ

ਲਹਿਰਾਗਾਗਾ ਦੇ ਪਿੰਡ ਕੋਟੜਾ ਲਹਿਲ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦੇਰ ਸ਼ਾਮ ਮਹਿਲਾ ਨੇ ਇੱਕੋ ਸਮੇਂ 3 ਪੁੱਤਰਾਂ ਨੂੰ ਜਨਮ ਦਿੱਤਾ ਪਰ ਜਨਮ ਦੇਣ ਤੋਂ ਬਾਅਦ 24 ਸਾਲ ਦੀ ਨੌਜਵਾਨ ਮਾਂ ਅਪਣੇ ਪੁੱਤਰਾਂ ਦੀ ਮੌਤ ਤੋਂ ਕਰੀਬ 6 ਘੰਟੇ ਬਾਅਦ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਇਸ ਦੁਖਦਾਈ ਖ਼ਬਰ ਨਾਲ ਪੀੜਤ ਪਰਿਵਾਰਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ ਹੈ। ਇਸ ਤੋਂ ਬਾਅਦ ਤਿੰਨੇ ਪੁੱਤਰਾਂ ਸਮੇਤ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿਤਾ ਗਿਆ ਹੈ।

ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ (24) ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਂਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰ ਕੇ ਪਰਿਵਾਰ ਵੱਲੋਂ ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸ ਦੇ ਪੇਟ ਦਾ ਅਪ੍ਰੇਸ਼ਨ ਕਰ ਕੇ 3 ਪੁੱਤਰਾਂ ਨੂੰ ਜਨਮ ਦਿਵਾਇਆ।

ਜਿਨ੍ਹਾਂ ਵਿੱਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਮਿੰਟ ਔਖੇ ਸਾਹ ਲੈਣ ਤੋਂ ਬਾਅਦ ਦਮ ਤੋੜ ਦਿਤਾ। ਪੁੱਤਰਾਂ ਦੀ ਮੌਤ ਦੇ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਦਮ ਤੋੜ ਦਿਤਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਮਹਿਲਾ ਸੀ। ਉਸ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News