Total views : 5506059
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਡੇਰਾ ਬਾਬਾ ਨਾਨਕ /ਬੀ.ਐਨ.ਈ ਬਿਊਰੋ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਹੋ ਰਹੀ ਜ਼ਿਮਨੀ ਚੋਣ ਦੌਰਾਨ ਜਿੱਥੇ ਚੋਣ ਜ਼ਾਬਤਾ ਲੱਗਾ ਹੋਇਆ ਹੈ ਉੱਥੇ ਬੁੱਧਵਾਰ ਦੇਰ ਸ਼ਾਮ ਡੇਰਾ ਬਾਬਾ ਨਾਨਕ ਦੇ ਜੌੜੀਆਂ ਬਾਜ਼ਾਰ ਵਿੱਚ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਬੀਰ ਸਿੰਘ ਦੇ ਪੱਟ ਵਿੱਚ ਗੋਲ਼ੀ ਮਾਰ ਕੇ ਅਣਪਛਾਤਾ ਨੌਜਵਾਨ ਫਰਾਰ ਹੋ ਗਿਆ। ਇਸ ਮੌਕੇ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਬੀਰ ਸਿੰਘ ਨੇ ਜ਼ਖਮੀ ਹਾਲਤ ਵਿੱਚ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਮੈਡੀਕਲ ਸਟੋਰ ਤੇ ਬੈਠਾ ਹੋਇਆ ਸੀ ਕਿ ਇਕ ਮੋਨਾ ਨੌਜਵਾਨ ਸਟੋਰ ਵਿੱਚ ਆਇਆ ਤਾਂ ਉਸ ਨੇ ਹੱਥ ਮਿਲਾਉਂਦਿਆਂ ਹੀ ਉਸ ਦੇ ਪੱਟ ਵਿੱਚ ਗੋਲੀ ਮਾਰਕੇ ਮੈਡੀਕਲ ਸਟੋਰ ਦੇ ਬਾਹਰ ਖੜ੍ਹੇ ਇੱਕ ਹੋਰ ਨੌਜਵਾਨ ਨਾਲ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ।
ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਡੀਐੱਸਪੀ ਜਸਬੀਰ ਸਿੰਘ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪਹੁੰਚੇ। ਇਸ ਮੌਕੇ ‘ਤੇ ਡੀਐੱਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਮੈਡੀਕਲ ਸਟੋਰ ਮਾਲਕ ਨੂੰ ਗੋਲ਼ੀ ਲੱਗਣ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੈਡੀਕਲ ਸਟੋਰ ਮਾਲਕ ਨੂੰ ਭੀੜ ਭੜਕੇ ਵਾਲੇ ਬਾਜ਼ਾਰ ਵਿੱਚ ਗੋਲ਼ੀ ਮਾਰਨ ਦੀ ਘਟਨਾ ਕਾਰਨ ਇਲਾਕੇ ਵਿੱਚ ਚਰਚਾ ਪਾਈ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-