ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਅੰਮ੍ਰਿਤਸਰ ਵਲੋ ਹਰਪਾਲ ਸਿੰਘ ਸਮਰਾ ਦਾ ਸੂਬਾਈ ਮੀਤ ਪ੍ਰਧਾਨ ਬਣਨ ‘ਤੇ ਕੀਤਾ ਗਿਆ ਸਨਮਾਨ

4674244
Total views : 5505302

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅਁਜ ਮਿਤੀ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲਾ ਅੰਮਿਤਸਰ ਦੀ ਮੀਟਿੰਗ  ਗੁਰਜੰਟ ਸਿੰਘ ਸੋਹੀ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੋਹੀ ਨੇ ਦੱਸਿਆ ਕਿ ਪਰਾਲੀ ਦੀ ਰਹਿੰਦ ਖੂਹੰਦ ਸਾੜਨ ਦਾ ਮੌਕਾ ਵੇਖਣ ਪਟਵਾਰੀ ਇਕੱਲਾ ਨਹੀਂ ਜਾਵੇਗਾ,ਸਮੁੱਚੀ ਟੀਮ ਦੀ ਹਾਜਰੀ ਵਿਚ ਮੌਕਾ ਵੇਖੇਗਾ,ਇਸ ਮੌਕੇ ਸਮੂਹ ਤਹਿਸੀਲ ਪ੍ਰਧਾਨਾਂ ਵੱਲੋਂ ਆਪਣੀਆਂ ਤਹਿਸੀਲਾਂ ਵਿੱਚ ਪਟਵਾਰੀਆਂ ਨੂੰ ਆ ਰਹੀਆਂ ਆਨਲਾਈਨ ਡਿਜ਼ੀਟਲ ਕਰੋਪ ਸਰਵੇ ਵਿੱਚ ਮੁਸ਼ਕਿਲਾ ਸਬੰਧੀ ਅਤੇ ਹੋਰ ਮੁਸ਼ਕਿਲਾ ਬਾਰੇ ਦੱਸਿਆ ਗਿਆ,ਜਿਸ ਉਪਰੰਤ ਜਿਲਾ ਪ੍ਰਧਾਨ ਵੱਲੋਂ ਸਮੁੱਚੀ ਟੀਮ ਨਾਲ ਪਟਵਾਰੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਜਾਣੂ ਕਰਵਾਇਆ ਤੇ ਜਲਦ ਹੱਲ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਮੋਕੇ ਵਿਸੇਸ਼ ਤੌਰ ਸ੍ਰ:ਹਰਪਾਲ ਸਿੰਘ ਮੀਤ ਪ੍ਰਧਾਨ ਪੰਜਾਬ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਇਸ ਮੌਕੇ ਹਰਪਾਲ ਸਿੰਘ ਸਮਰਾ ਨੇ ਸਮੂਹ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਇਸ ਮੌਕੇ ਹਰਪ੍ਰੀਤ ਸਿੰਘ ਜਿਲਾ ਜਰਨਲ ਸਕੱਤਰ, ਸ੍ਰੀਮਤੀ ਸਬਪ੍ਰੀਤ ਕੌਰ ਜ਼ਿਲ੍ਹਾ ਖਜ਼ਾਨਚੀ, ਹਰਪਾਲ ਸਿੰਘ ਸਮਰਾ ਮੀਤ ਪ੍ਰਧਾਨ ਪੰਜਾਬ, , ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ 1, ਕੁਲਵਿੰਦਰ ਸਿੰਘ, ਰਾਜੀਵ ਕੁਮਾਰ, ਆਗਿਆਪਾਲ ਸਿੰਘ, ਸੁਖਵਿੰਦਰ ਸਿੰਘ ਸੁੱਖੀ ,ਰਣਜੀਤ ਸਿੰਘ ਸੁਲਤਾਨਵਿੰਡ, ਗੁਰਨਾਮ ਸਿੰਘ, ਕਰਨ ਖੋਸਲਾ ਸਾਰੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸੁਖਚੈਨ ਸਿੰਘ ,ਸੁਖਬੀਰ ਸਿੰਘ ਬੇਦੀ ,ਸੁਰਿੰਦਰ ਭਗਤ ਸਾਰੇ ਮੀਤ ਪ੍ਰਧਾਨ ,ਜੋਬਨਜੀਤ ਸਿੰਘ ਤਹਿਸੀਲ ਪ੍ਰਧਾਨ ਅੰਮ੍ਰਿਤਸਰ 2,ਸੋਰਭ ਸਰਮਾ ਤਹਿਸੀਲ ਪ੍ਰਧਾਨ ਅੰਮ੍ਰਿਤਸਰ 1, ਅੰਗਰੇਜ ਸਿੰਘ ਤਹਿਸੀਲ ਪ੍ਰਧਾਨ ਬਾਬਾ ਬਕਾਲਾ ਸਾਹਿਬ,ਕਰਨਜੀਤ ਸਿੰਘ ਤਹਿਸੀਲ ਪ੍ਰਧਾਨ ਲੋਪੋਕੇ, ਗੁਰਬਾਜ ਸਿੰਘ ਤਹਿਸੀਲ ਪ੍ਰਧਾਨ ਅਜਨਾਲਾ ,ਕੰਵਲਅਵਤਾਰ ਸਿੰਘ ਤਹਿਸੀਲ ਪ੍ਰਧਾਨ ਮਜੀਠਾ ,ਜਸਵਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅਜਨਾਲਾ, ਮਨਿੰਦਰ ਸਿੰਘ ਜਰਨਲ ਸਕੱਤਰ ਤਹਿਸੀਲ ਅੰਮ੍ਰਿਤਸਰ 2, ਜੁਗਰਾਜ ਸਿੰਘ ਤਹਿਸੀਲ ਖਜਾਨਚੀ ਤਹਿਸੀਲ ਅੰਮ੍ਰਿਤਸਰ 1,ਸੰਜੀਵ ਕੁਮਾਰ ਖਜਾਨਚੀ ਤਹਿਸੀਲ ਅੰਮ੍ਰਿਤਸਰ 2, ਰਛਪਾਲ ਸਿੰਘ ਜਲਾਲਉਸਮਾਂ ਜਿਲਾ ਨੁਮਾਇੰਦਾ,ਸੋਰਵ ਸਿੰਘ ਪਟਵਾਰੀ ਗੁਰਕੀਰਤ ਸਿੰਘ ਪਟਵਾਰੀਆਂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਬਹੁਤ ਸਾਰੇ ਪਟਵਾਰੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News