ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਖੇ ਅਮਨ ਸ਼ਾਂਤੀ ਲਈ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਦਿੱਤੀ ਗਈ ਸ਼ਰਧਾਂਜਲੀ

4674485
Total views : 5505633

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਪੁਲਿਸ ਲਾਈਨ, ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਖੇ  ਅੱਜ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਦੀ ਅਗਵਾਈ ਵਿੱਚ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਪੁਲਿਸ ਯਾਦਗਾਰੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਪਰੇਡ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਸ੍ਰੀਮਤੀ ਸਾਕਸ਼ੀ ਸਾਹਨੀ, ਆਈ.ਏ.ਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ, ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ, ਡਿਟੈਕਟਿਵ ਅਤੇ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਸਮੂਹ ਏ.ਡੀ.ਸੀ.ਪੀਜ਼, ਏ.ਸੀ.ਪੀਜ਼, ਮੁੱਖ ਅਫ਼ਸਰ ਥਾਣਾ, ਇਚਾਂਰਜ਼ ਪੁਲਿਸ ਚੌਕੀਆਂ, ਅਤੇ ਪੁਲਿਸ ਜਵਾਨਾਂ ਵਲੋਂ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਤੋਂ ਬਾਅਦ ਸ੍ਰੀ ਮਨਿੰਦਰ ਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ, ਨੋਰਥ ਅੰਮ੍ਰਿਤਸਰ ਦੀ ਪਰੇਡ ਕਮਾਂਡਰ ਦੀ ਕਮਾਂਡ ਹੇਠ ਪੁਲਿਸ ਕਰਮਚਾਰੀਆਂ ਦੀ ਗਾਰਦ ਨੇ ਸ਼ਹੀਦਾ ਨੂੰ ਸ਼ੋਕ ਸਲਾਮੀ ਦਿੱਤੀ। 
ਪੁਲਿਸ ਫੋਰਸ ਨੂੰ ਸੂਬੇ ਦੇ ਅਮਨ ਚੈਨ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਪੁਲਿਸ ਮੁਲਾਜ਼ਮਾਂ ‘ਤੇ ਮਾਣ-ਭੁੱਲਰ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਦਾ ਦਿਨ ਪੁਲਿਸ ਵਿਭਾਗ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਅੱਜ ਦੇ ਦਿਨ 21 ਅਕਤੂਬਰ, 1959 ਨੂੰ CRPF ਦੇ 10 ਜਵਾਨਾਂ ਦੀ ਇੱਕ ਟੁੱਕੜੀ ਲੱਦਾਖ ਵਿੱਚ, ਭਾਰਤ-ਚੀਨ ਦੇ ਬਾਰਡਰ ਪਰ ਗਸ਼ਤ ਕਰਦੇ ਹੋਏ ਸ਼ਹੀਦ ਹੋ ਗਈ ਸੀ। ਇਹਨਾਂ ਸ਼ੂਰਬੀਰਾਂ ਨੂੰ ਯਾਦ ਕਰਨ ਲਈ ਹਰ ਸਾਲ 21-ਅਕਤੂਬਰ ਵਾਲੇ ਦਿਨ ਸਮੂੰਹ ਪੁਲਿਸ ਫੋਰਸ ਵੱਲੋਂ ਸ਼ਹੀਦੀ ਦਿਨ ਵਜੋਂ ਮਨਾਇਆ ਜਾਂਦਾ ਹੈ।
ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਵਿਲੱਖਣ ਅਤੇ ਬਹਾਦਰੀ ਭਰਿਆ ਹੈ, ਇਹ ਗੱਲ ਕਹਿਣ ਵਿੱਚ ਫਖ਼ਰ ਮਹਿਸੂਸ ਹੁੰਦਾ ਹੈ ਕਿ ਅਸੀਂ ਵੀ ਇਸ ਬਹਾਦਰ ਫੋਰਸ ਦਾ ਹਿੱਸਾ ਹਾਂ, ਜਿਸਨੇ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ ਕਰਕੇ ਅੱਤਵਾਦ ਨੂੰ ਖਤਮ ਕਰਨ ਵਿੱਚ ਜਿੱਤ ਪ੍ਰਾਪਤ ਕੀਤੀ। ਉਹਨਾਂ ਕਿਹਾ ਕਿ ਕਾਲੇ ਦਿਨਾਂ ਸਮੇਂ ਜਦੋਂ ਪੁਲਿਸ ਜਵਾਨ ਘਰੋਂ ਡਿਊਟੀ ਲਈ ਜਾਂਦੇ ਸੀ ਤਾਂ ਪਰਿਵਾਰ ਨੂੰ ਪੂਰਨ ਭਰੋਸਾ ਨਹੀ ਹੁੰਦਾ ਸੀ ਕਿ ਉਹ ਘਰ ਵਾਪਸ ਆਉਂਣਗੇ ਜਾ ਨਹੀ, ਅਜਿਹਾ ਦੌਰ ਪੰਜਾਬ ਪੁਲਿਸ ਨੇ ਹੰਡਾਂਇਆ ਹੈ।  
ਅੱਤਵਾਦ ਦੇ ਕਾਲੇ ਦਿਨ ਦੌਰਾਨ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਕੁਲ 119 ਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ, ਡਿਊਟੀ ਨਿਭਾਉਂਦੇ ਹੋਏ, ਸ਼ਹੀਦੀ ਪ੍ਰਾਪਤ ਕੀਤੀ ਸੀ, ਸਾਡੇ ਸ਼ਹੀਦ ਸਾਡਾ ਮਾਨ ਤੇ ਗੋਰਵ ਹਨ।  ਉਹਨਾਂ ਕਿਹਾ ਕਿ ਸ਼ਹੀਦ ਪਰਿਵਾਰ ਸਾਡੀ ਪੁਲਿਸ ਪਰਿਵਾਰ ਦਾ ਅਟੁੱਟ ਹਿੱਸਾ ਹਨ, ਕਮਿਸ਼ਨਰੇਟ ਪੁਲਿਸ, ਹਮੇਸ਼ਾ ਆਪਣੇ ਸ਼ਹੀਦ ਪਰਿਵਾਰਾਂ ਦੀ ਸੇਵਾ ਲਈ ਹਮੇਸ਼ਾ ਵਚਨਬੰਦ ਹੈ। 
ਇਸ ਸਮੇਂ ਸ੍ਰੀ ਸੁਖਦੇਖ ਸਿੰਘ ਛੀਨਾਂ,ਆਈ.ਪੀ.ਐਸ (ਰਿਟਾ:), ਪ੍ਰਧਾਨ ਪੰਜਾਬ ਪੁਲਿਸ ਪੈਂਨਸ਼ਨ ਐਸੋਸੀਏਸ਼ਨ, ਅੰਮ੍ਰਿਤਸਰ, ਸ੍ਰੀ ਅਮਰਪਾਲ ਸਿੰਘ, ਡੀ.ਏ ਲੀਗਲ, ਅੰਮ੍ਰਿਤਸਰ, ਡਾ. ਰਾਕੇਸ਼ ਕੁਮਾਰ,  ਰਿਟਾਇਰਡ ਇੰਸਪੈਕਟਰ ਪਰਮਜੀਤ ਸਿੰਘ, ਰਿਟਾਇਰਡ ਇੰਸਪੈਕਟਰ ਲਖਬੀਰ ਸਿੰਘ ਵੀਂ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News