ਤਖਤ ਸਾਹਿਬਾਨਾਂ ਦੇ ਗੌਰਵ ਅਤੇ ਸਿਧਾਂਤਾਂ ਨੂੰ ਬਚਾਉਣਾ ਸਮੇਂ ਦੀ ਲੋੜ-ਜਥੇਦਾਰ ਹਵਾਰਾ ਕਮੇਟੀ

4678851
Total views : 5512862

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ 
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਪਿਛਲੇ ਕੁਝ ਸਮੇਂ ਤੋਂ ਸ਼ਬਦੀ ਜੰਗ ਅਤੇ ਇੱਕ ਦੁਸਰੇ ਤੇ ਗੰਭੀਰ ਦੁਸ਼ਣਬਾਜ਼ੀ ਤੋਂ ਉਪਜੀ ਵਿਸਫੋਟਕ ਸਥਿਤੀ ਨੂੰ ਪੰਥ ਲਈ ਨਿਰਾਸ਼ਾਜਨਕ ਅਤੇ ਮੰਦਭਾਗੀ ਦੱਸਿਆ ਹੈ। ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਵਿਦੇਸ਼ਾ ਵਿੱਚ ਸੰਘਰਸ਼ੀ ਯੋਧਿਆਂ ਦੇ ਕਤਲ ਅਤੇ ਭਾਰਤ ਵਿੱਚ ਸਿੱਖ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ਼ੀ ਘੇਰਾਬੰਦੀ ਦੇ ਬਾਵਜੂਦ ਅਸੀ ਚੇਤੰਨ ਨਹੀਂ ਹੋਏ। ਅੱਜ ਸਾਰੇ ਹੀ ਤਖ਼ਤ ਸਾਹਿਬਾਨਾਂ ਦੇ ਗੌਰਵ ਅਤੇ ਸਿਧਾਂਤਾਂ ਨੂੰ ਲੱਗ ਰਹੀ ਢਾਅ ਸਮੁੱਚੀ ਕੌਮ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇਸਦੀ ਮਰਿਯਾਦਾ ਨੂੰ ਬਚਾ ਕੇ ਰੱਖਣਾ ਹਰ ਸਿੱਖ ਦੀ ਜ਼ੁੰਮੇਵਾਰੀ ਹੈ।
ਹਵਾਰਾ ਕਮੇਟੀ ਆਗੂਆਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੂੰ ਮਿਲੀਆਂ ਧਮਕੀਆਂ ਦੇ ਬਾਅਦ ਦਿੱਤੇ ਗਏ ਅਸਤੀਫੇ ਤੋਂ ਇਹ ਸਪਸ਼ਟ ਹੋ ਜਾਦਾਂ ਹੈ ਕਿ ਅਤੀਤ ਵਿਚ ਵੀ ਤਖ਼ਤਾਂ ਦੇ ਜਥੇਦਾਰਾਂ ਤੇ ਸਿਆਸੀ ਦਬਾਅ ਪਾਕੇ ਆਪਣੀ ਮਨ ਮਰਜ਼ੀ ਦੇ ਫੈਸਲੇ ਕਰਵਾਉਣ ਦੇ ਯਤਨ ਹੁੰਦੇ ਰਹੇ ਹਨ।ਵਰਤਮਾਨ ਦੀ ਵਿਗੜੀ ਪੰਥਕ ਸਥਿਤੀ ਦਾ ਮੂਲ ਕਾਰਣ ਅਕਾਲੀ ਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਹੋਰ ਸਿੰਘ ਸਾਹਿਬਾਨਾਂ ਨੂੰ ਨਿੱਜੀ ਹਿਤਾਂ ਲਈ ਵਰਤਣਾ ਸੀ।
ਸਮਾਂ ਆ ਗਿਆ ਹੈ ਕਿ ਇਨ੍ਹਾਂ ਦੇ ਚੁੰਗਲ ਤੋਂ ਬਾਹਰ ਨਿਕਲ ਕੇ ਪੰਥ ਨੂੰ ਸਮਰਪਿਤ ਹੋਇਆ ਜਾਵੇ। ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਿਆ ਅਕਾਲੀ ਦਲ ਆਪਣੀ ਸਿਆਸੀ ਜਮੀਨ ਦੀ ਤਲਾਸ਼ ਕਰਦਾ ਹੋਇਆ ਇਕ ਵਾਰ ਫਿਰ ਤਖਤਾਂ ਦੇ ਰਾਜਨੀਤੀਕਰਣ ਦੇ ਇਲਜ਼ਾਮ ਵਿਚ ਘਿਰ ਗਿਆ ਹੈ। ਅਕਾਲੀ ਦਲ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੰਸਥਾਵਾਂ ਤੋਂ ਬੰਦੇ ਕੁਰਬਾਨ ਕੀਤੇ ਜਾ ਸਕਦੇ ਹਨ ਪਰ ਬੰਦਿਆਂ ਤੋਂ ਸੰਸਥਾਵਾ ਕੁਰਬਾਨ ਨਹੀ ਕੀਤੀਆਂ ਜਾ ਸਕਦੀਆ।
ਪ੍ਰੋ.ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਰਬਤ ਖਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾਇਆ ਸੀ। ਅਸੀ ਇਸ ਫੈਸਲੇ ਤੇ ਅੱਜ ਵੀ ਖੜੇ ਹਾਂ ਪਰ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ, ਗੌਰਵ, ਮਰਿਯਾਦਾ ਅਤੇ ਪ੍ਰਭੂਸੱਤਾ ਤੇ ਬਾਹਰੀ ਜਾਂ ਅੰਦਰੂਨੀ ਹਮਲੇ ਹੁੰਦੇ ਹਨ ਤਾਂ ਅਸੀ ਮੂਕ ਦਰਸ਼ਕ ਬਣਕੇ ਤਮਾਸ਼ਾ ਨਹੀ ਦੇਖ ਸਕਦੇ। ਅਸੀ ਇਹ ਵੀ ਸਪਸ਼ਟ ਕਰ ਦੇਣਾ ਚਾਹਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ, ਵਿਸ਼ੇਸ਼ ਤੌਰ ਤੇ ਬੇਟੀਆਂ ਨੂੰ ਕਿਰਦਾਰ ਵਿਹੂਣਿਆਂ ਵੱਲੋਂ ਡਰਾਉਣਾ ਸਿੱਖ ਆਚਰਨ ਦਾ ਹਿੱਸਾ ਨਹੀਂ ਹੈ,ਅਸੀ ਇਸਦੀ ਨਿੰਦਾ ਕਰਦੇ ਹਾਂ ਪਰ ਨਾਲ ਇਹ ਵੀ ਦੱਸ ਦੇਈਦੇ ਕਿ ਸ਼ਸਤਰਧਾਰੀ ਹੋ ਕੇ ਡਰ ਜਾਣਾ ਵੀ ਚੰਗੀ ਗੱਲ ਨਹੀਂ ਹੈ। ਅਸੀ ਭਵਿੱਖ ਵਿੱਚ ਸਮੁਹ ਸਿੰਘ ਸਾਹਿਬਾਨ ਨੂੰ ਅਸਤੀਫ਼ੇ ਦੀ ਥਾਂ ਖਾਲਸਾਈ ਵੰਗਾਰ ਨੂੰ ਤਰਜੀਹ ਦੇਣ ਦੀ ਸਲਾਹ ਦੇਂਦੇ ਹਾਂ।
ਬਿਆਨ ਜਾਰੀ ਕਰਦੇ ਹੋਏ ਮਹਾਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂਪਿੰਡ, ਡਾ ਸੁਖਦੇਵ ਸਿੰਘ ਬਾਬਾ ਅਤੇ ਸੁਖਰਾਜ ਸਿੰਘ ਵੇਰਕਾ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਆਪਣੀ ਆਤਮਾ ਤੋਂ ਭਾਰ ਹਟਾਉਣ ਲਈ ਬਾਦਲ ਪਰਿਵਾਰ ਵੱਲੋਂ ਪਾਏ ਗਏ ਸਿਆਸੀ ਦਬਾਅ ਨੂੰ ਕੌਮ ਦੇ ਸਾਹਮਣੇ ਨਸ਼ਰ ਕਰ ਦੇਣਾ ਚਾਹੀਦਾ ਹੈ।ਉਨ੍ਹਾ ਸੰਬੰਧਿਤ ਧਿਰਾਂ ਨੂੰ ਸਲਾਹ ਦਿੱਤੀ ਕਿ ਵਿਸਫੋਟਕ ਹਾਲਾਤਾਂ ਨੂੰ ਫੈਲਣ ਤੋਂ ਬਚਾਉਣ ਲਈ ਭਾਸ਼ਾ ਦਾ ਇਸਤੇਮਾਲ ਮਰਿਯਾਦਾ ਵਿੱਚ ਰਹਿ ਕੇ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News