ਵਿਰਸਾ ਸਿੰੰਘ ਵਲਟੋਹਾ ਵਲੋ ਗਿਆਨੀ ਹਰਪ੍ਰੀਤ ਸਿੰਘ ਨੂੰ ਧਮਕਾਉਣ ਦੇ ਮਾਮਲੇ ‘ਚ ਸਖਤ ਧਰਾਵਾਂ ਹੇਠ ਹੋਵੇ ਕੇਸ ਦਰਜ!ਐਮ.ਪੀ ਔਜਲਾ ਨੇ ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ

4678868
Total views : 5512898

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਧਮਕਾਉਣ , ਕਿਰਦਾਰਕੁਸ਼ੀ ਕਰਨ ਦੇ ਮਾਮਲੇ ਵਿਚ ਉਨ੍ਹਾਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇ ।ਸੰਸਦ ਮੈਂਬਰ ਨੇ ਕਿਹਾ ਕਿ “ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਨਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਲਟੋਹਾ ਵੱਲੋਂ ਜਥੇਦਾਰ ਸਾਹਿਬ ਨੂੰ ਧਮਕਾਉਣ ਦੀ ਮੰਦਭਾਗੀ ਘਟਨਾ ਨੇ ਹਰ ਸਿੱਖ ਦੇ ਮਨ ਨੂੰ ਸੱਟ ਮਾਰੀ ਹੈ, ਜੋ ਕਿ ਬਰਦਾਸ਼ਤਯੋਗ ਨਹੀਂ “

ਉਨ੍ਹਾਂ ਕਿਹਾ ਕਿ “ ਸ੍ਰੀ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਸਮੁੱਚੀ ਸਿੱਖ ਕੌਮ ਦੀ ਧਾਰਮਿਕ ਤੇ ਰਾਜਨੀਤਕ ਅਗਵਾਈ ਕਰ ਰਿਹਾ ਹੈ, ਤੇ ਹਰ ਸ਼ਰਧਾਵਾਨ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਠਾ ਨਾਲ ਸਮਰਪਿਤ ਹੈ “ ।
ਔਜਲਾ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ , ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਬੀਤੀ ਰਾਤ ਜਾਰੀ ਵੀਡੀਓ ਦਾ ਖੁਦ ਨੋਟਿਸ ਲੈਣ ਤਾਂ ਜੋ ਵਲਟੋਹਾ ਵੱਲੋਂ ਜਥੇਦਾਰ ਸਾਹਿਬ ਨਾਲ ਕੀਤੀ ਗਈ ਘਿਣਾਉਣੀ ਹਰਕਤ ਦੀ ਸਜ਼ਾ ਦਿੱਤੀ ਜਾ ਸਕੇ।

ਔਜਲਾ ਨੇ ਕਿਹਾ ਕਿ ਇਹ ਉਹ ਤਖਤ ਹਨ ਜਿਨ੍ਹਾਂ ਦੀ ਕਮਾਂਡ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰਾਂ ਦੇ ਹੱਥ ਵਿਚ ਰਹੀ ਹੈ ਤੇ ਉਹਨਾਂ ਦੇ ਅੱਗੇ ਤਾਂ ਦੇਸ਼ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵੀ ਅੱਖ ਨਹੀਂ ਸੀ ਚੁੱਕ ਸਕਿਆ। ਔਜਲਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਜੋ ਗ੍ਰਹਿ ਮੰਤਰੀ ਵੀ ਹਨ ਮੁੜ ਇਕ ਨਿਮਾਣੇ ਸਿੱਖ ਹੋਣ ਦੇ ਨਾਤੇ ਅਪੀਲ ਕੀਤੀ ਹੈ ਕਿ ਤਖਤ ਸਾਹਿਬ ਦੀ ਮਰਿਆਦਾ ਅਤੇ ਉਸ ਤਖਤ ‘ਤੇ ਬਿਰਾਜਮਾਨ ਸਿੰਘ ਸਾਹਿਬ ਦੀ ਪਦਵੀ ਦੇ ਸਤਿਕਾਰ ਨੂੰ ਮੁੱਖ ਰੱਖ ਦੇ ਹੋਏ ਮੂੰਹ ਫੱਟ ਅਖੌਤੀ ਅਕਾਲੀ ਆਗੂ ਜੋ ਹੁਣ ਤੱਕ ਵੀ ਸੋਸ਼ਲ ਮੀਡੀਆ ‘ਤੇ ਮਰਿਆਦਾ ਨੂੰ ਨਜਰ ਅੰਦਾਜ਼ ਕਰਦੇ ਹੋਏ ਹਾਲੇ ਬੋਲਣੋ ਬਾਜ ਨਹੀਂ ਆ ਰਿਹਾ, ਉਸ ਵਿਰੁੱਧ ਢੁੱਕਵੀਂ ਕਾਰਵਾਈ ਕਰਕੇ ਆਪਣਾ ਫਰਜ਼ ਅਦਾ ਕਰਨ।

ਤਾਂ ਜੋ ਭਵਿੱਖ ਵਿਚ ਕੋਈ ਵੀ ਐਰਾ ਗੈਰਾ ਉੱਠ ਕੇ ਇਸ ਮਹਾਨ ਤਖਤ ਦੀ ਮਰਿਆਦਾ ਨੂੰ ਭੰਗ ਕਰਨ ਦੀ ਜੁਰਅੱਤ ਨਾ ਕਰੇਉਨ੍ਹਾਂ ਮੰਗ ਕੀਤੀ ਕਿ “ ਵਲਟੋਹਾ ਵਿਰੁੱਧ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕਿਨ੍ਹਾਂ ਸ਼ਕਤੀਆਂ ਦੇ ਕਹਿਣ ਉੱਪਰ ਜਥੇਦਾਰ ਸਾਹਿਬ ਨੂੰ ਧਮਕਾ ਰਹੇ ਹਨ ਤਾਂ ਜੋ ਸਮੁੱਚੀ ਸਿੱਖ ਕੌਮ ਪੰਥ ਵਿਰੋਧੀ ਤਾਕਤਾਂ ਦਾ ਚਿਹਰਾ ਨੰਗਾ ਹੁੰਦੇ ਵੇਖ ਸਕਣ “।ਉਨ੍ਹਾਂ ਇਹ ਵੀ ਕਿਹਾ ਕਿ “ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਲੋਂ ਜਥੇਦਾਰ ਸਾਹਿਬ ਉੱਪਰ ਕੀਤੇ ਗਏ ਨਿੱਜੀ ਹਮਲੇ ਸਮੁੱਚੀ ਸਿੱਖ ਕੌਮ ਦਾ ਅਪਮਾਨ ਹੈ, ਜਿਸ ਲਈ ਸਿੱਖ ਕੌਮ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਕਹਾਉਣ ਵਾਲੇ ਅਕਾਲੀ ਦਲ ਦੇ ਆਗੂਆਂ ਨੂੰ ਕਦੇ ਮਾਫ ਨਹੀਂ ਕਰੇਗੀ ” ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

picpic

Share this News