Total views : 5512833
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਪਿਛਲੇ ਲੰਘੇ ਸਮੇਂ ਵਿੱਚ ਜੋ ਬਰਗਾੜੀ ਕਾਂਡ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ , ਰੋਸ ਧਰਨੇ ਵਿੱਚ ਬੈਠਿਆਂ ਨਿਹੱਥਿਆਂ ਤੇ ਗੋਲੀ ਵਰਾਕੇ ਸ਼ਹੀਦ ਕੀਤਾ ਗਿਆ , ਰਾਮ ਰਹੀਮ ਵਰਗਿਆਂ ਨੇ ਘਟੀਆ ਸਵਾਂਗ ਰੱਚਕੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪੋਸ਼ਾਕ ਵਾਂਗ ਨਕਲਚੀ ਬਨਣ ਦੀ ਕੋਸ਼ਿਸ਼ ਕੀਤੀ ਜਿਸਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿ ਦੁਨੀਆਂ ਤੇ ਕੋਈ ਵੀ ਸਾਡੇ ਗੁਰੂ ਸਾਹਿਬ ਜੀ ਦੀ ਬਰਾਬਰੀ ਕਰ ਸਕੇ ਜਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਮਾੜੀ ਨਿਗਾ ਨਾਲ ਵੇਖ ਸਕੇ , ਪਰ ਉਸ ਸਮੇਂ ਦੀ ਬਾਦਲ ਸਰਕਾਰ ਨੇ ਇਸਨੂੰ ਹਲਕੇ ਵਿੱਚ ਲੈਕੇ ਅੱਜ ਸਿੱਖ ਕੌਮ ਨੂੰ ਕਿਸ ਮੌੜ ਤੇ ਲਿਆਕੇ ਖੜਾ ਕਰ ਦਿੱਤਾ ਹੈ ਜਿਹੜਾ ਕਿ ਸਿੱਖਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਬੜਾ ਕੰਡਿਆਲੀ ਪੈਂਡਾ ਬਣਾ ਦਿੱਤਾ , ਜੇਕਰ ਉਸ ਵਕਤ ਦੀ ਬਾਦਲ ਸਰਕਾਰ ਨੇ ਸਖ਼ਤ ਫੈਸਲੇ ਲਏ ਹੁੰਦੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਫੜਕੇ ਸੀਖਾਂ ਪਿੱਛੇ ਦੇਕੇ ਸਖ਼ਤ ਸਜ਼ਾਵਾਂ ਦਵਾਈਆਂ ਹੁੰਦੀਆਂ , ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਬਿਨਾਂ ਮੁਆਫ਼ੀ ਮੰਗੇ ਨੂੰ ਮੁਆਫ ਨਾ ਕਰਵਾਇਆ ਹੁੰਦਾ ਤਾਂ ਅੱਜ ਸਿੱਖਾਂ ਦੇ ਇਹ ਹਾਲਾਤ ਨਹੀਂ ਸਨ ਹੋਣੇ ਕਿਸੇ ਵਲਟੋਹੇ ਵਰਗੇ ਘਟੀਆ ਇਨਸਾਨ ਦੀ ਜੁਰਅਤ ਨਹੀਂ ਸੀ ਹੋਣੀ ਕਿ ਉਹ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਦੇ ਮੁਖੀਆਂ , ਜਥੇਦਾਰ ਸਾਹਿਬਾਨ ਤੇ ਸਿੰਘ ਸਹਿਬਾਨ ਦੇ ਵਿਰੁੱਧ ਇੱਕ ਵੀ ਇਤਰਾਜ ਯੋਗ ਲਫ਼ਜ਼ ਬੋਲ ਸਕਦਾ , ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਘਟੀਆ ਰਾਜਨੀਤਿਕ ਸੋਚ ਕਰਕੇ ਹੋਇਆ ਗਲਤੀ ਤੇ ਗਲਤੀ , ਗਲਤੀ ਤੇ ਗਲਤੀ ਕਰਕੇ ਅਕਾਲੀ ਦਲ ਨੇ ਜਿਹੜੀ ਕਿ ਹਮੇਸ਼ਾ ਸਿੱਖਾਂ ਦੀ ਨੁਮਾਇੰਦਗੀ ਕਰਨ ਦੀ ਗੱਲ ਕਰਦੀ ਸੀ ਜਿਸਦਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਦ ਤੋ ਸ਼ੋਮਣੀ ਕਮੇਟੀ ਹੋਂਦ ਵਿੱਚ ਆਈ ਇਸਤੇ ਕਬਜ਼ਾ ਸਿਰਫ ਤੇ ਸਿਰਫ ਅਕਾਲੀ ਦਲ ਦਾ ਹੀ ਰਿਹਾ , ਪਰ ਅਕਾਲੀ ਦਲ ਨੇ ਹਮੇਸ਼ਾ ਸਾਰੇ ਸਿੱਖਾਂ ਦੀ ਸਾਂਝੀ ਜਥੇਬੰਦੀ ਨੂੰ ਸਿਰਫ ਆਪਣੇ ਮੁਫ਼ਾਦਾਂ ਲਈ ਹੀ ਵਰਤਿਆ ਸਮੇਂ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨਾਂ ਨੂੰ ਬਾਦਲ ਪਰਿਵਾਰ ਆਪਣੇ ਲਈ ਇਸਤੇਮਾਲ ਕਰਦਾ ਰਿਹਾ ਪਰ ਜੇਕਰ ਗੱਲ ਕਰੀਏ ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਜੀ ਦੀ ਤਾਂ ਉਹ ਕਈ ਵਾਰ ਬਾਦਲ ਪਰਿਵਾਰ ਦੀ ਈਨ ਮੰਨਣ ਤੋਂ ਕੋਰੀ ਨਾਂਹ ਕਰ ਦਿੰਦੇ ਸਨ ਇਹੀ ਕਾਰਣ ਸੀ ਕਿ ਉਸ ਸਮੇਂ ਵਿੱਚ ਸਿੱਖ ਕੌਮ ਦੇ ਆਗੂ ਤੇ ਜੱਥੇਦਾਰ ਅਜ਼ਾਦ ਰੂਪ ਵਿੱਚ ਫੈਸਲੇ ਲੈ ਲਿਆ ਕਰਦੇ ਸਨ ,ਪਰ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਕੱਲ ਬੜੀ ਦੇਰ ਬਾਅਦ ਜਾਗ ਆਈ ਜਦ ਸਾਰੀ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ ਕਿ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੀਡੀਆ ਦੇ ਰੂਬਰੂ ਹੋਕੇ ਭਰੇ ਮਨ ਨਾਲ ਵਿਰਸੇ ਵਲਟੋਹੇ ਦੀਆਂ ਅਪਮਾਨਜਨਕ ਟਿੱਪਣੀਆਂ ਤੋਂ ਦੁਖੀ ਹੋਕੇ ਅਸਤੀਫ਼ਾ ਦੇ ਦਿੱਤਾ ਹੈ , ਸੰਸਾਰ ਭਰ ਵਿੱਚ ਸਿੱਖਾਂ ਨੇ ਇਸਦਾ ਵਿਰੋਧ ਕੀਤਾ ਕਿ ਇਹ ਠੀਕ ਨਹੀਂ ਹੋਇਆ , ਕੀ ਹਰਜਿੰਦਰ ਸਿੰਘ ਧਾਮੀ ਨੂੰ ਪਹਿਲਾਂ ਪਤਾ ਨਹੀਂ ਸੀ ਲੱਗਿਆ ਕਿ ਵਲਟੋਹੇ ਨੇ ਸਿੰਘ ਸਾਹਿਬ ਦੇ ਪਰਿਵਾਰ ,ਜਾਤੀ ਤੇ ਧੀਆਂ ਪ੍ਰਤੀ ਕੀ ਬਕਵਾਸ ਕੀਤੀ ਹੈ ,ਉਸਦਾ ਪਹਿਲਾਂ ਨੋਟਿਸ ਕਿਉਂ ਨਹੀਂ ਲਿਆ ਗਿਆ, ਅੱਜ ਸਮੁੱਚੀ ਸਿੱਖ ਕੌਮ ਨੂੰ ਰਲ ਬੈਠ ਤੀਬਰਤਾ ਨਾਲ ਡੂੰਘੀ ਵਿਚਾਰ ਕਰਨ ਦੀ ਲੋੜ ਹੈ ਕਿ ਆਏ ਦਿਨ ਸਿੱਖ ਕੌਮ ਹੀ ਕਿਉਂ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ , ਅੱਜ ਸਿੱਖ ਤੇ ਸਿੱਖੀ ਨਿਘਾਰ ਵੱਲ ਚੱਲ ਪਈ ਹੈ ਜਿਸ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਲਛਮਣ ਸਿੰਘ ਧਾਰੋਵਾਲੀ ਵਰਗਿਆਂ ਨੇ ਸ਼ਹੀਦੀਆਂ ਪਾਕੇ ਹੋਂਦ ਵਿੱਚ ਲਿਆਂਦਾ ਸੀ ਉਹ ਆਪਣੇ ਮਨਸੂਬਿਆਂ ਤੋਂ ਭਟਕ ਗਈ ਜਿਸਦਾ ਕੰਮ ਸੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਘਰ ਘਰ ਪਹੁੰਚਾਉਣਾ ਸਿੱਖੀ ਤੇ ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਕਰਨਾ ਪਰ ਅਫਸੋਸ ਕਿ ਇਹ ਸੰਸਥਾ ਇੱਕ ਰਾਜਸੀ ਪਾਰਟੀ ਅਕਾਲੀ ਦਲ ਦੀ ਹੱਥ ਠੋਕਾ ਬਣਕੇ ਰਹਿ ਗਈ ਜਿਸਦੇ ਨਤੀਜੇ ਅੱਜ ਸਮੁੱਚੀ ਸਿੱਖ ਕੌਮ ਭੁਗਤ ਰਹੀ ਹੈ , ਸੰਸਾਰ ਭਰ ਵਿੱਚ ਵੱਸਦੇ ਸਿੱਖੋ ਅਜੇ ਵੀ ਸਮਾਂ ਹੈ ਆਓ ਰਲ ਮਿਲਕੇ ਪੰਥ ਦੋਖੀਆਂ ਨੂੰ ਭਜਾਈਏ ਆਪਣੇ ਮਹਾਨ ਧਾਰਮਿਕ ਅਸਂਥਾਨਾਂ , ਤਖ਼ਤ ਸਹਿਬਾਨ ਤੇ ਗੁਰੂ ਘਰ ਦੇ ਵਜ਼ੀਰਾਂ ਦਾ ਸਿੱਖ ਪ੍ਰੰਮਪ੍ਰਾਵਾਂ ਅਨੁਸਾਰ ਸਤਿਕਾਰ ਬਹਾਲ ਕਰਨ ਵਿੱਚ ਯੋਗਦਾਨ ਪਾਈਏ ਤਾਂ ਕਿ ਕੋਈ ਵੀ ਇਹਨਾਂ ਵਿਰੁੱਧ ਬੋਲਣਾ ਤਾਂ ਕੀ ਮੈਲ਼ੀ ਅੱਖ ਨਾਲ ਵੇਖ ਵੀ ਨਾ ਸਕੇ ।
ਭਗਵੰਤ ਪਾਲ ਸਿੰਘ ਸੱਚਰ
ਮੈਂਬਰ ਚੀਫ ਖਾਲਸਾ ਦੀਵਾਨ
ਮੋ : 9814522670