ਪੰਚਾਇਤੀ ਚੋਣਾਂ ‘ਚ ਹੋਈਆ ਬੇਨਿਯਮੀਆਂ ਸਬੰਧੀ ਹਾਈਕੋਰਟ ‘ਚ ਦਾਇਰ ਹੋ ਰਹੀਆ ਪਟੀਸ਼ਨਾਂ ਦੀ ਗਿਣਤੀ 600 ਤੋ ਟੱਪੀ! 14 ਨੂੰ ਹੋਵੇਗੀ ਸੁਣਵਾਈ

4674186
Total views : 5505190

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ’ਚ ਹੋਈਆਂ ਕਥਿਤ ਬੇਨਿਯਮੀਆਂ ਖ਼ਿਲਾਫ਼ ਦਾਇਰ ਪਟੀਸ਼ਨਾਂ ’ਤੇ ਹੁਣ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ। ਅੱਜ ਅਦਾਲਤ ਵਿੱਚ ਨਵੀਆਂ ਪਟੀਸ਼ਨਾਂ ਵੀ ਦਾਇਰ ਹੋਈਆਂ ਹਨ ਅਤੇ ਅਦਾਲਤ ਨੇ ਸਮੁੱਚੀਆਂ ਪਟੀਸ਼ਨਾਂ ’ਤੇ ਸੁਣਵਾਈ ਸੋਮਵਾਰ ਨੂੰ ਹੀ ਕਰਨ ਦਾ ਫ਼ੈਸਲਾ ਕੀਤਾ ਹੈ। ਅਦਾਲਤ ਵੱਲੋਂ ਪਹਿਲਾਂ ਹੀ ਨੌਂ ਅਕਤੂਬਰ ਨੂੰ ਕਰੀਬ ਢਾਈ ਸੌ ਪੰਚਾਇਤਾਂ ਦੀ ਚੋਣ ’ਤੇ ਰੋਕ ਲਗਾਈ ਜਾ ਚੁੱਕੀ ਹੈ। ਹਾਈ ਕੋਰਟ ਦੇ ਸਖ਼ਤ ਰੌਂਅ ਮਗਰੋਂ ਕੁੱਲ ਪਟੀਸ਼ਨਾਂ ਦੀ ਗਿਣਤੀ ਹੁਣ ਛੇ ਸੌ ਨੂੰ ਪਾਰ ਕਰ ਗਈ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰੋਜ਼ਾਨਾ ਵੱਡੀ ਗਿਣਤੀ ’ਚ ਨਵੀਆਂ ਪਟੀਸ਼ਨਾਂ ਦਾਇਰ ਹੋ ਰਹੀਆਂ ਹਨ। ਨਵੀਆਂ ਪਟੀਸ਼ਨਾਂ ’ਤੇ ਭਲਕੇ ਸੁਣਵਾਈ ਹੋਵੇਗੀ ਅਤੇ ਢਾਈ ਸੌ ਪੰਚਾਇਤਾਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ 14 ਅਕਤੂਬਰ ਨੂੰ ਰੱਖੀ ਗਈ ਹੈ।ਮਾਣਯੋਗ ਹਾਈਕੋਰਟ ਦੀ ਸਖਤੀ ਤੋ ਬਾਅਦ ਰਾਜ ਚੋਣ ਕਮਿਸ਼ਨ ਵਲੋ ਗਿਦੜਬਾਹਾ ਹਲਕੇ ਦੇ 24 ਪਿੰਡਾਂ ਦੀ ਚੋਣ ਪ੍ਰੀਕਿਿਰਆ ਤੇ ਰੋਕ ਲਗਾਏ ਜਾਣ ਤੋ ਬਾਅਦ ਇਨਸਾਫ ਲੈਣ ਲਈ ਹਾਈਕੋਰਟ ‘ਚ ਪੁੱਜੇ ਸਰਕਾਰੀ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਨੂੰ ਇਨਸਾਫ ਦੀ ਉਮੀਦ ਜਾਗੀ ਹੈ ਤੇ ਸਰਕਾਰੀ ਤੰਤਰ ਤੇ ਬਤੌਰ ਆਰ.ਓ ਸਰਕਾਰ ਦੀ ਕਠਪੁਤਲੀ ਬਣੇ ਸਰਕਾਰੀ ਅਧਿਕਾਰੀ ਵੀ ਡਰੇ ਹੋਏ ਨਜਰ ਆ ਰਹੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News