Total views : 5506098
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਕੀਤੇ ਪੁਖਤਾ ਪ੍ਰਬੰਧ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਇਤਿਹਾਸਿਕ ਕਸਬਾ ਚਵਿੰਡਾ ਦੇਵੀ ਜਿੱਥੇ ਮਾਤਾ ਚਾਮੁੰਡਾ ਦੇਵੀ ਜੀ ਦਾ ਇਤਿਹਾਸਿਕ ਮੰਦਰ ਸਥਾਪਿਤ ਹੈ ਅਤੇ ਇਸ ਇਤਿਹਾਸਿਕ ਮੰਦਰ ਵਿੱਚ ਮਾਤਾ ਜੀ ਖੁਦ ਆਪ ਬਿਰਾਜਮਾਨ ਹਨ। ਇਕ ਇਤਿਹਾਸ ਮੁਤਾਬਕ ਇਸ ਜਗ੍ਹਾ ਉੱਪਰ ਮਾਤਾ ਚਾਮੁੰਡਾ ਦੇਵੀ ਨੇ ਚੰਡ- ਮੁੰਡ ਨਾਮ ਦੀ ਰਾਕਸਾਂ ਦਾ ਵਦ ਕੀਤਾ ਸੀ ਤਾਂ ਜੋ ਇਸ ਜਗ੍ਹਾ ਦਾ ਨਾਮ ਚਵਿੰਡਾ ਦੇਵੀ ਪਿਆ। ਇਸ ਕਸਬੇ ਵਿੱਚ ਸਾਲ ਵਿੱਚ ਦੋ ਭਾਰੀ ਮੇਲੇ ਲੱਗਦੇ ਹਨ । ਇਸ ਮੇਲੇ ਵਿੱਚ ਲੱਖਾਂ ਸ਼ਰਧਾਲੂ ਆ ਕੇ ਮਾਤਾ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਉਂਦੇ ਹਨ ਅਤੇ ਨਤਮਸਤਕ ਹੁੰਦੇ ਹਨ।
ਸ਼ਰਧਾਲੂਆਂ ਨੇ ਮਹਾਮਾਈ ਜੀ ਨੂੰ ਚੜਾਏ ਨਾਰੀਅਲ
ਇਸ ਤਰ੍ਹਾਂ ਇਸ ਵਾਰ ਵੀ ਦੇਸੀ ਅੱਸੂ ਮਹੀਨੇ ਤੇ ਇਹ ਮੇਲਾ 11 ਅਕਤੂਬਰ ਦੇ ਦਿਨ ਸ਼ੁੱਕਰਵਾਰ ਅਸ਼ਟਮੀ ਦੇ ਸੁੱਭ ਤਿਉਹਾਰ ਤੋਂ ਸ਼ੁਰੂ ਹੋਇਆ। ਇਸ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਸ਼ਰਧਾਲੂਆਂ ਨੇ ਮਾਤਾ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਇਆ ਤੇ ਮਾਤਾ ਜੀ ਦੇ ਚਰਨਾਂ ਵਿੱਚ ਬਲੀ ਦੇ ਪ੍ਰਤੀਕ ਨਾਰੀਅਲ ਚੜਾਏ ਅਤੇ ਆਪੋ -ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ । ਇਸ ਭਾਰੀ ਮੇਲੇ ਦੇ ਪਹਿਲੇ ਦਿਨ ਮੰਦਿਰ ਵਿੱਚ ਲੱਗੇ ਰਸ਼ੀਵਰ ਕਮ ਤਹਿਸੀਲਦਾਰ ਜਸਬੀਰ ਸਿੰਘ ਵੱਲੋਂ ਸ਼ਰਧਾਲੂਆਂ ਦੇ ਰਹਿਣ ਅਤੇ ਖਾਣ – ਪੀਣ ਲਈ ਲੰਗਰ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਸੀ । ਮਾਤਾ ਮੰਦਰ ਚਾਮੁੰਡਾ ਦੇਵੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ ਜੋ ਇਸ ਇਲਾਕੇ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ । ਇਸ ਮੇਲੇ ਵਿੱਚ ਪੁਲਿਸ ਥਾਣਾ ਕੱਥੂ ਨੰਗਲ ਦੇ ਐਸ.ਐਚ.ਓ ਖ਼ੁਸ਼ਬੂ ਸ਼ਰਮਾਂ ਅਤੇ ਪੁਲਿਸ ਚੌਂਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਵੱਲੋਂ ਮੇਲੇ ਦੀ ਆਮਦ ਨੂੰ ਦੇਖਦਿਆਂ ਹੋਇਆ ਭਾਰੀ ਪੁਲਿਸ ਫੋਰਸ ਨਾਲ ਮੰਦਰ ਅਤੇ ਕਸਬੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਇਸ ਮੌਕੇ ਮੰਦਰ ਚਵਿੰਡਾ ਦੇਵੀ ਦੇ ਸੁਪਰਵਾਈਜ਼ਰ ਲਵਜੀਤ ਸਿੰਘ ਲਵ, ਮੰਦਰ ਦੀ ਪੁਜਾਰੀ ਪੰਡਿਤ ਗੋਲੂ, ਪੰਡਿਤ ਸਾਮ, ਪੰਡਿਤ ਰਾਜੂ, ਪੰਡਿਤ ਅਭਿਸ਼ੇਕ, ਪੰਡਿਤ ਭਰਤ, ਪੰਡਿਤ ਪਵਨ ਆਦਿ ਸੇਵਾਦਾਰਾਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਪੂਰੇ ਪਿਆਰ ਸਹਿਤ ਮਾਤਾ ਜੀ ਦੇ ਖੁੱਲ੍ਹੇ ਦਰਸ਼ਨ ਕਰਵਾਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-