Total views : 5506377
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਨਵੀ ਦਿਲੀ ਵਿਖੇ ਵਖ ਵਖ ਕੇਦਰੀ ਮੰਤਰੀਆਂ ਸਮੇਤ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ੍ਰੀ ਤਰੁਣ ਚੁਗ ਨੂੰ ਮਿਲਕੇ ਹਰਿਅਣਾ ਵਿੱਚ ਭਾਜਪਾ ਦੀ ਤਿਸਰੀ ਵਾਰ ਸਰਕਾਰ ਬਣਨ ਦੀਆ ਵਧਾਈਆ ਦਿਤੀਆਂ ਤੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਰਕਾਰ ਦੀਆ ਚੰਗੀਆਂ ਪਾਲਸੀਆਂ ਤੇ ਨੀਤੀਆਂ ਨੂੰ ਹਮੇਸ਼ਾਂ ਹੀ ਦੇਸ਼ ਵਾਸੀਆ ਨੇ ਪਸੰਦ ਕੀਤਾ ਹੈ ਉਨਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਸਮਝ ਗਏ ਹਨ ਕਿ ਕਾਂਗਰਸ ਪਾਰਟੀ ੳਹ ਕਾਂਗਰਸ ਨਹੀ ਰਹੀ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਨਾ ਹੀ ਲਾਲ ਬਹਾਦਰ ਸ਼ਾਸਤਰੀ ਵਾਲੀ ਹੁੰਦੀ ਸੀ ।
ਬਾਸਰਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਦੋ ਤੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਤੇ ਹਮਲਾ ਕੀਤਾ ਸੀ ਉਸ ਦਿਨ ਤੋ ਬਾਅਦ ਕਾਂਗਰਸ ਪਾਰਟੀ ਖਤਮ ਹੋਣ ਲਈ ਦਿਨੋ ਦਿਨ ਕਮਜੋਰ ਹੁੰਦੀ ਚਲੇ ਗਈ ਅਤੇ ਹੁਣ ਅੰਤ ਕਿਨਾਰੇ ਪਹੁੰਚ ਗਈ ਹੈ ਉਨਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਫੈਸਲੇ ਕਰਕੇ ਅਤੇ ਪੰਜਾਬ ਤੇ ਰਾਜਸਥਾਨ ਸਰਹੱਦੀ ਸੂਬਿਆਂ ਨੂੰ 4406 ਕਰੋੜ ਦਾ ਆਰਥਿਕ ਪੈਕੇਜ ਦੇ ਕੇ ਆਰਥਿਕ ਪੱਖੋ ਪਛੜੇ ਪੰਜਾਬ ਤੋ ਰਾਜਸਥਾਨ ਨੂੰ ਵਿਕਾਸ ਦੇ ਲੀਹੇ ਤੋੜਨ ਦਾ ਯਤਨ ਕੀਤਾ ਹੈ ਉਥੇ ਭਾਜਪਾ ਨੂੰ ਵੀ ਹੋਰ ਮਜਬੂਤ ਕਰਨ ਦਾ ਬੀੜਾ ਚੁੱਕਿਆ ਹੈ ਬਾਸਰਕੇ ਨੇ ਅਖੀਰ ਵਿੱਚ ਕਿਹਾ ਹੈ ਕੇ ਉਹ ਦਿਨ ਦੂਰ ਨਹੀ ਹਨ ਕੇ ਜਦੋ ਆ ਰਹੀਆ 2027 ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਆਪਣੀ ਸਰਕਾਰ ਬਨਾਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-