Total views : 5507382
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਾਮਾਂ ਮੰਡੀ/ਅਸ਼ੋਕ ਕੁਮਾਰ
ਵਿਦਿਆਰਥਣਾਂ ’ਤੇ ਲਗਾਏ ਹਜ਼ਾਰਾਂ ਰੁਪਏ ਦੇ ਨਾਜਾਇਜ਼ ਜੁਰਮਾਨੇ ਅਤੇ ਕਾਲਜ ਪ੍ਰਿੰਸੀਪਲ ਦੇ ਵਤੀਰੇ ਤੋਂ ਨਿਰਾਸ਼ ਸ਼ਹਿਰ ਸਥਿਤ ਜੈਨ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਦਿੱਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਵਿਦਿਆਰਥਣਾਂ ਨੇ ਕਾਲਜ ਪਹੁੰਚਦੇ ਹੀ ਧਰਨਾ ਸ਼ੁਰੂ ਕਰ ਦਿੱਤਾ ਅਤੇ ‘ਕਾਲਜ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ’ ਕੀਤੀ, ਜਿਸ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓ ਤੁਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ।ਜਿਸ ਤੋਂ ਬਾਅਦ ਕਾਲਜ ਪ੍ਰਬੰਧਕਾਂ ਦੇ ਹੱਥ ਪੈਰ ਫੁੱਲ ਗਏ ਅਤੇ ਕਾਲਜ ਪ੍ਰਬੰਧਕ ਤੁਰੰਤ ਕਾਲਜ ਪਹੁੰਚੇ ਅਤੇ ਵਿਦਿਆਰਥਣਾਂ ਨਾਲ ਗੱਲ ਕੀਤੀ।
ਵਿਦਿਆਰਥਣਾਂ ਅੱਗੇ ਝੁਕੇ ਕਾਲਜ ਪ੍ਰਬੰਧਕ, ਜੁਰਮਾਨਾ ਕੀਤਾ ਮੁਆਫ਼
ਵਿਦਿਆਰਥਣਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਕਾਲਜ ਪ੍ਰਬੰਧਕ ਕਮੇਟੀ ਨੂੰ ਝੁਕਣਾ ਪਿਆ ਅਤੇ ਵਿਦਿਆਰਥਣਾਂ ‘ਤੇ ਲਗਾਏ ਗਏ ਜੁਰਮਾਨੇ ਨੂੰ ਮੁਆਫ ਕਰਨ ਦੇ ਨਾਲ-ਨਾਲ ਸਕੂਲ ਪ੍ਰਿੰਸੀਪਲ ਦੇ ਵਿਵਹਾਰ ਨੂੰ ਲੈ ਕੇ ਭਰੋਸਾ ਵੀ ਦਿੱਤਾ, ਜਿਸ ਤੋਂ ਬਾਅਦ ਵਿਦਿਆਰਥਣਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਤੁਹਾਨੂੰ ਦੱਸ ਦੇਈਏ ਕਿ ਕਾਲਜ ਪ੍ਰਸ਼ਾਸਨ ਵੱਲੋਂ ਲੇਟ ਫੀਸ ਦੇ ਨਾਂ ‘ਤੇ ਵਿਦਿਆਰਥਣਾਂ ਤੋਂ ਪ੍ਰਤੀ ਦਿਨ 100 ਰੁਪਏ ਅਤੇ ਹਜ਼ਾਰਾਂ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਵਿਦਿਆਰਥਣਾਂ ਨੇ ਬੁੱਧਵਾਰ ਨੂੰ ਕਾਲਜ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਉਸ ਦਿਨ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਕਿਸੇ ਸਿੱਟੇ ‘ਤੇ ਨਾ ਪਹੁੰਚਣ ਕਾਰਨ ਵਿਦਿਆਰਥਣਾਂ ਨੇ ਵੀਰਵਾਰ ਸਵੇਰੇ ਮੁੜ ਧਰਨਾ ਦਿੱਤਾ, ਜਿਸ ਵਿੱਚ ਸਾਰੇ ਵਿਭਾਗਾਂ ਦੀਆਂ ਵਿਦਿਆਰਥਣਾਂ ਸ਼ਾਮਲ ਹੋਈਆਂ।