Total views : 5506377
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ
10ਵੀਂ ਯੂ.ਕੇ. ਗੱਤਕਾ ਚੈਂਪੀਅਨਸ਼ਿਪ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ 9 ਗੱਤਕਾ ਅਖਾੜਿਆਂ ਦੇ ਲ਼ੜਕਿਆਂ ਅਤੇ ਬੀਬੀਆਂ ਨੇ ਗੱਤਕੇ ਦੇ ਜੌਹਰ ਵਿਖਾਏ। ਸ਼ਬਦ ਕੀਰਤਨ ਅਤੇ ਅਰਦਾਸ ਤੋਂ ਉਪਰੰਤ ਸ਼ੁਰੂ ਹੋਏ ਗੱਤਕਾ ਮੁਕਾਬਲਿਆਂ ਵਿੱਚ ਵੱਖ ਵੱਖ ਉਮਰ ਦੇ ਬੱਚਿਆਂ, ਬੀਬੀਆਂ ਅਤੇ ਮਰਦਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ 12 ਤੋਂ 14 ਸਾਲ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਦੂਜੇ ਸਥਾਨ ਰਹੀ।
ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੇ ਲੜਕੇ ਤੇ ਲੜਕੀਆਂ ਦੀ ਟੀਮ ਜੇਤੂ ਰਹੀ
ਲੜਕੀਆਂ ਵਿੱਚੋਂ ਅਕਾਲੀ ਫੂਲਾ ਸਿੰਘ ਗੱਤਕਾ ਅਖਾੜਾ ਕਵੈਂਟਰੀ ਦੀ ਗੁਰਸੁਖਮਨ ਕੌਰ ਪਹਿਲੇ ਅਤੇ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਵਾਰਿੰਗਟਨ ਦੀ ਜੀਆ ਕੌਰ ਦੂਜੇ ਸਥਾਨ ਤੇ ਰਹੀ। ਇਸੇ ਤਰਾਂ 15 ਤੋਂ 17 ਉਮਰ ਦੇ ਲੜਕੀਆਂ ਦੇ ਮੁਕਾਬਲਿਆਂ ‘ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਜੇਤੂ ਰਹੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਡਰਬੀ ਦੀ ਟੀਮ ਉੱਪ ਜੇਤੂ ਰਹੀ। ਲੜਕਿਆਂ ‘ਚੋਂ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਦੀ ਟੀਮ ਜੇਤੂ ਅਤੇ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉੱਪ ਜੇਤੂ ਰਹੀ। ਬੀਬੀਆਂ ਦੇ ਮੁਕਾਬਲਿਆਂ ‘ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਪਹਿਲੇ ਅਤੇ ਬਾਬਾ ਫਤਹਿ ਸਿੰਘ ਗੱਤਕਾ ਅਖਾੜਾ ਗ੍ਰੇਵਜ਼ੈਂਡ ਦੂਜੇ ਸਥਾਨ ‘ਤੇ ਰਹੀ। ਮਰਦਾਂ ਦੇ ਮੁਕਾਬਲੇ ‘ਚੋਂ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੇ ਸਿੰਘਾਂ ਨੇ ਪਹਿਲਾ ਅਤੇ ਦੂਜਾ ਇਨਾਮ ਜਿੱਤਿਆ।
ਇਸ ਮੌਕੇ ਬੋਲਦਿਆਂ ਗੱਤਕਾ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਤੇ ਤਨਮਨਜੀਤ ਸਿੰਘ ਢੇਸੀ ਐਮਪੀ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲਗਾਤਾਰ ਗੱਤਕਾ ਚੈਂਪੀਅਨਸ਼ਿਪਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਗੁਰਦੁਆਰਾ ਸਿੰਘ ਸਭਾ ਡਰਬੀ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਡਰਬੀ, ਨੈਸ਼ਨਲ ਸਿੱਖ ਮਿਊਜ਼ੀਅਮ ਦੇ ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੱਤਕਾ ਕਲਾ ਅਤੇ ਸ਼ਾਸ਼ਤਰ ਵਿੱਦਿਆ ਨੂੰ ਬਰਤਾਨੀਆ ਵਿੱਚ ਹੋਰ ਪ੍ਰਫੁਲਤ ਕਰਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ ਅਤੇ ਅਸੀਂ ਇਸ ਲਈ ਯਤਨ ਕਰ ਰਹੇ ਹਾਂ।
ਇਸ ਮੌਕੇ ਯੂਕੇ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਨ ਸਿੰਘ ਜੌਹਲ, ਜਸਪਾਲ ਸਿੰਘ ਢੇਸੀ, ਰਾਜਿੰਦਰ ਸਿੰਘ ਪੁਰੇਵਾਲ, ਡਾ: ਰਣਜੀਤ ਸਿੰਘ ਵਿਰਕ, ਜਸਬੀਰ ਸਿੰਘ ਢਿਲੋਂ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਸੁਖਦੇਵ ਸਿੰਘ ਅਟਵਾਲ, ਕੌਂਸਲਰ ਬਲਬੀਰ ਸਿੰਘ ਸੰਧੂ, ਦਲਜੀਤ ਸਿੰਘ ਵਿਰਕ, ਰਮਿੰਦਰ ਸਿੰਘ ਪੰਚ ਪ੍ਰਧਾਨੀ ਯੂਕੇ, ਬੌਬੀ ਜੁਟਲਾ ਸਲੋਹ, ਮਨਪ੍ਰੀਤ ਸਿੰਘ ਖਾਲਸਾ, ਬਿਕਰਮਜੀਤ ਸਿੰਘ, ਅਜੈਬ ਸਿੰਘ ਗਰਚਾ ਆਦਿ ਨੇ ਗੱਤਕਾ ਖਿਡਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਐਮਪੀ ਕੈਥਰਿਨ ਐਕਿੰਸਨ, ਐਮਪੀ ਬਾਗੀ ਸ਼ੰਕਰ, ਕੌਂਸਲਰ ਹਰਦਿਆਲ ਸਿੰਘ ਢੀਂਡਸਾ ਸਾਬਕਾ ਪੁਲਿਸ ਕਮਿਸ਼ਨਰ, ਕੌਂਸਲਰ ਹਰਜਿੰਦਰ ਸਿੰਘ ਗਹੀਰ, ਕੌਂਸਲਰ ਗੁਰਕਿਰਨ ਕੌਰ, ਉੱਘੇ ਗਾਇਕ ਨਿਰਮਲ ਸਿੱਧੂ, ਲੇਖਕ ਅਸ਼ੋਕ ਬਾਂਸਲ, ਸੋਖਾ ਢੇਸੀ, ਨਿਸ਼ਾਨ ਸਿੰਘ ਸਲੋਹ, ਤਰਨਜੀਤ ਸਿੰਘ ਢੇਸੀ ਬ੍ਰਮਿੰਘਮ, ਹਰਜਿੰਦਰ ਸਿੰਘ ਮੰਡੇਰ, ਸਰਬਜੀਤ ਸਿੰਘ, ਤਰਲੋਚਨ ਸਿੰਘ ਵਿਰਕ, ਬਲਜੀਤ ਸਿੰਘ, ਭਾਈ ਲਖਵੀਰ ਸਿੰਘ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਆਦਿ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-