ਪੁਲਿਸ ਕਮਿਸ਼ਨਰ ਸਮੇਤ ਸੱਤ ਨੂੰ ਕਰੋੜਾਂ ਦੀ ਠੱਗੀ ਦੇ ਮਾਮਲੇ ਨੂੰ ਸੁਲਝਾਉਣ ਲਈ ਡੀਜੀਪੀ ਡਿਸਕ ਨਾਲ ਕੀਤਾ ਜਾਵੇਗਾ ਸਨਮਾਨਿਤ

4674132
Total views : 5505105

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬਾਰਡਰ ਨਿਊਜ ਸਰਵਿਸ 

ਓਸਵਾਲ ਇੰਡਸਟਰੀ ਦੇ ਮਾਲਕ ਸ੍ਰੀਪਾਲ ਓਸਵਾਲ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਾਲੀ ਸਾਈਬਰ ਸੈੱਲ ਦੀ ਟੀਮ ਨੂੰ ਡੀਜੀਪੀ ਡਿਸਕ  ਨਾਲ ਸਨਮਾਨਿਤ ਕੀਤਾ ਜਾਵੇਗਾ l ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀl ਉਨ੍ਹਾਂ ਆਖਿਆ ਕਿ ਸਾਈਬਰ ਅਪਰਾਧ ਕਰਨ ਵਾਲੇ ਇਸ ਗਿਰੋਹ ਨੂੰ ਨੱਥ ਪਾ ਕੇ ਲੁਧਿਆਣਾ ਪੁਲਿਸ ਨੇ ਸ਼ਲਾਘਾਯੋਗ ਕੰਮ ਕੀਤਾ ਹੈl ਲੁਧਿਆਣਾ ਦੇ ਸਾਈਬਰ ਸੈਲ ਦੀ ਟੀਮ ਨੇ ਅਸਾਮ ਪੁਲਿਸ ਦੀ ਮਦਦ ਨਾਲ ਗੁਹਾਟੀ ਤੋਂ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਚੋਂ 5.25 ਕਰੋੜ ਰੁਪਏ ਦੀ ਰਕਮ,ਏਟੀਐਮ ਕਾਰਡ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨl

ਡੀਜੀਪੀ ਨੇ ਆਖਿਆ ਕਿ ਸਾਈਬਰ ਠੱਗੀ ਦੇ ਮਾਮਲੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ ਅਤੇ ਲੁਧਿਆਣਾ ਪੁਲਿਸ ਦਾ ਇਹ ਕੰਮ ਸ਼ਲਾਘਾਯੋਗ ਹੈ ਅਤੇ ਇਸ ਵੱਡੀ ਉਪਲਬਧੀ ਲਈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਸਾਈਬਰ ਕ੍ਰਾਈਮ ਦੇ ਐਸਐਚ ਓ ਜਤਿੰਦਰ ਸਿੰਘ, ਏਐਸਆਈ ਰਾਜਕੁਮਾਰ, ਏਐਸਆਈ ਪਰਮਜੀਤ ਸਿੰਘ, ਹੈਡ ਕਾਂਸਟੇਬਲ ਰਾਜੇਸ਼ ਕੁਮਾਰ, ਰੋਹਿਤ ਬਜਾਦ ਅਤੇ ਸਿਮਰਨਦੀਪ ਸਿੰਘ ਨੂੰ ਡੀਜੀਪੀ ਸ਼ਲਾਘਾ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ l ਡੀਜੀਪੀ ਨੇ ਇਸ ਆਪਰੇਸ਼ਨ ਦੇ ਦੌਰਾਨ ਸ਼ਾਨਦਾਰ ਸਹਿਯੋਗ ਦੇਣ ਲਈ ਆਸਾਮ ਪੁਲਿਸ ਦੇ ਡੀਜੀਪੀ ਦਾ ਵਿਸ਼ੇਸ਼ ਧੰਨਵਾਦ ਕੀਤਾ l ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News