Total views : 5505385
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਾਮਾ ਮੰਡੀ/ਅਸ਼ੋਕ ਕੁਮਾਰ
ਕੇਂਦਰ ਸਰਕਾਰ ਦੀਆਂ ਕਿਸਾਨ,ਆੜਤੀ ਅਤੇ ਮਜ਼ਦੂਰ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਪੰਜਾਬ ਭਰ ਦੇ ਆੜ੍ਹਤੀਆਂ ਨੇ 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਸਾਰੇ ਸੂਬੇ ਭਰ ਦੀਆਂ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ।ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ,ਰਾਮਾਂ ਦੇ ਪ੍ਰਧਾਨ ਭੂਰਾ ਲਾਲ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਪੈਡੀ ਸੀਜ਼ਨ ਦੀਆਂ ਮੁਕੰਮਲ ਤਿਆਰੀਆਂ ਸਿਰਫ਼ ਕਾਗਜ਼ਾਂ ਵਿੱਚ ਹੀ ਹਨ।ਇਹਨਾਂ ਫੋਕੀਆਂ ਬਿਆਨਬਾਜੀਆਂ ਦੀ ਜ਼ਮੀਨੀ ਹਕੀਕਤ ਜ਼ੀਰੋ ਹੈ।ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਸ਼ੈਲਰ ਐਸੋਸੀਏਸ਼ਨ ਨੇ ਸਰਕਾਰਾਂ ਦੀ ਹਿਟਲਰ ਵਾਲਿਆਂ ਨੀਤੀਆਂ ਤੋਂ ਦੁਖੀ ਹੋ ਕੇ ਇਸ ਸਾਲ ਸ਼ੈਲਰ ਚਲਾਉਣ ਵਾਸਤੇ ਸਾਫ ਮਨਾਂ ਕਰ ਦਿੱਤਾ ਹੈ।
ਇਹਨਾਂ ਮਾਰੂ ਨਿਤੀਆਂ ਕਾਰਨ ਕਿਸਾਨ ਵਰਗ ਨੂੰ ਵੀ ਛੇ ਮਹੀਨਿਆਂ ਤੋਂ ਦਿਨ-ਰਾਤ ਕੀਤੀ ਇਸ ਕੜੀ ਮੇਹਨਤ ਬਦਲੇ ਮੰਡੀਆਂ ਵਿੱਚ ਖੱਜਲ ਖੁਆਰ ਹੋਣਾ ਪਵੇਗਾ। ਹਰ ਵਰਗ ਦੇ ਨੁਮਾਇੰਦੇ ਆਉਣ ਵਾਲੀਆਂ ਇਹਨਾਂ ਸਮੱਸਿਆਵਾਂ ਤੋਂ ਬਚਣ ਵਾਸਤੇ ਅਤੇ ਕੰਮ ਨੂੰ ਸਹੀ ਅਤੇ ਸੌਖੇ ਢੰਗ ਨਾਲ ਚਲਾਉਣ ਵਾਸਤੇ ਸਰਕਾਰਾਂ ਨਾਲ ਮੀਟਿੰਗ ਕਰ ਆਪਣੀਆਂ ਪ੍ਰੇਸ਼ਾਨੀਆਂ ਦੱਸ ਰਹੇ ਹਨ,ਮੰਗ ਪੱਤਰ ਦੇ ਰਹੇ ਹਨ ਪਰ ਸਰਕਾਰਾਂ ਨੇ ਸਭ ਕੁੱਝ ਦੇਖਦਿਆਂ ਵੀ ਗੰਧਾਰੀ ਵਾਂਗ ਅਪਣੀ ਅੱਖਾਂ ਤੇ ਪੱਟੀ ਬੰਨ ਲਈ ਹੈ।ਆੜਤੀ ਵਰਗ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਨਾਲ ਅਪਣੇ ਹੱਕਾਂ ਵਾਸਤੇ ਸੰਘਰਸ਼ ਕਰ ਰਿਹਾ ਹੈ,ਆਖਿਰ ਦੁਖੀ ਹੋ ਕੇ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਿਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ ਸਰਕਾਰ ਵੱਲੋਂ ਆੜ੍ਹਤੀਆਂ ਦਾ ਬਣਦਾ ਢਾਈ ਫੀਸਦੀ ਕਮੀਸ਼ਨ ਪੂਰਾ ਨਾ ਦੇਣਾ, ਸੀ.ਸੀ.ਆਈ. ਦੀ ਖਰੀਦ ਤੋਂ ਆੜ੍ਹਤੀਆਂ ਨੂੰ ਬਾਹਰ ਕਰ ਦੇਣਾ,ਮੰਡੀ ਮਜ਼ਦੂਰਾਂ ਦੀ ਬਣਦੀ ਮਜ਼ਦੂਰੀ ਦਾ ਈ.ਪੀ.ਐਫ਼. ਜਬਰਦਸਤੀ ਆੜ੍ਹਤੀਆਂ ਦੇ ਕਮੀਸ਼ਨ ਵਿਚੋਂ ਕੱਟਣਾ ਆਦਿ ਹਨ। ਇਸ ਤੋਂ ਇਲਾਵਾ ਵੀ ਕਈ ਥਾਵਾਂ ਤੇ ਸਾਇਲੋ ਗੁਦਾਮਾਂ ਵੱਲੋਂ ਆੜ੍ਹਤੀਆਂ ਨੂੰ ਬਣਦਾ ਕਮੀਸ਼ਨ ਦੇਣ ਤੋਂ ਇਨਕਾਰ ਕਰਨਾ ਆਦਿ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-