ਤਰਨ ਤਾਰਨ ਦੇ ਡੀ.ਸੀ ਦੀ ਚੋਣ ਕਮਿਸ਼ਨ ਵਲੋ ਕੀਤੀ ਬਦਲੀ ਨੇ ਕਈ ਹੋਰਨਾਂ ਦੇ ਭਾਅ ਦੀ ਬਣਾਈ

4674793
Total views : 5506089

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਜਿਲਾ ਤਰਨ ਤਾਰਨ ਦੇ ਬਲਾਕ ਗੰਡੀ ਵਿੰਡ ‘ਚ ਰਾਖਵਾਂਕਰਨ ਸਬੰਧੀ ਲਿਸਟ ਬਦਲੀ ਜਾਣ ‘ਤੇ ਖੈਰਦੀਨਕੇ ਵਾਸੀ ਸੁੱਚਾ ਸਿੰਘ ਵਲੋ ਚੋਣ ਕਮਿਸ਼ਨ ਨੂੰ ਕੀਤੀ ਸ਼ਕਾਇਤ ਤੋ ਬਾਅਦ ਦੋ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਵਜੋ ਅਹੁਦਾ ਸੰਭਾਲਣ ਵਾਲੇ ਸ: ਗੁਲਪ੍ਰੀਤ ਸਿੰਘ ਔਲਖ ਦੇ

ਸ਼ਕਾਇਤ ‘ਤੇ ਤਾਰੁੰਤ ਹੋਈ ਕਾਰਵਾਈ ਤੋ ਬਾਅਦ ਸਬੰਧਿਤ ਬਲਾਕ ਤੇ ਜਿਲੇ ਦੇ ਕਈ ਹੋਰ ਅਧਿਕਾਰੀਆਂ ‘ਤੇ ਵੀ ਡਿੱਗ ਸਕਦੀ ਹੈ ਗਾਜ

ਮੁੱਖ ਚੋਣ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਵਲੋ ਫੋਰੀ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾਣ ਤੋ ਬਾਅਦ ਕਈ ਉਨਾਂ ਅਧਿਕਾਰੀਆਂ ਦੇ ਭਾਅ ਦੀ ਬਣੀ ਹੋਈ ਹੈ, ਜੋ ਸਤਾਧਾਰੀਆਂ ਦੀ ਸ਼ਹਿ ‘ਤੇ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਚੋਣ ਕਮਿਸ਼ਨ ਨੇ ਬਲਾਕ ‘ਚ ਲੰਮੇ ਸਮੇ ਤਾਇਨਾਤ ਮੁਲਾਜਮਾ ਦੀ ਸੂਚੀ ਮੰਗੀ ਹੈ, ਜਦੋਕਿ ਸਿਵਲ ਸਪਲਾਈ ਵਿਭਾਗ ਦੇ ਇਕ ਅਧਿਕਾਰੀ ਦੀ ਚੋਣ ਕਮਿਸਨ ਕੋਲ ਸ਼ਕਾਇਤ ਪੁੱਜੀ ਜੋ ਆਪਣੇ ਆਪ ਨੂੰ ਆਪ ਦੇ ਇਕ ਵੱਡੇ ਆਗੂ ਦਾ ਖਾਸਮਖਾਸ ਦੱਸਕੇ ਪੰਚਾਇਤ ਚੋਣਾਂ ‘ਚ ਦਖਲ ਅੰਦਾਜੀ ਕਰ ਰਿਹਾ ਹੈ, ਜਿਸ ਕਰਕੇ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਇਸ ਚੋਣ ਪ੍ਰਕਿਿਰਆ ‘ਚ ਦਖਲ ਅੰਦਾਜੀ ਕਰਨ ਤੋ ਬਚਦੇ ਨਜਰ ਆ ਰਹੇ ਹਨ।ਚੋਣ ਕਮਿਸ਼ਨ ਵਲੋ ਸੁੱਚਾ ਸਿੰਘ ਦੀ ਸ਼ਕਾਇਤ ‘ਤੇ ਕੀਤੀ ਕਾਰਵਾਈ ਤੋ ਬਾਅਦ ਲੋਕਾਂ ਦਾ ਚੋਣ ਕਮਿਸ਼ਨ ਤੇ ਵਿਸ਼ਵਾਸ ਬੱਝਾ ਹੈ ਕਿ ਜੇਕਰ ਪੁਖਤਾ ਸ਼ਕਾਇਤ ‘ਤੇ ਡੀ.ਸੀ ਵਿਰੁੱਧ ਕਾਰਵਾਈ ਹੋ ਸਕਦੀ ਹੈ ਤਾਂ ਹੇਠਲੇ ਅਧਿਕਾਰੀ ਤਾਂ ਕਿਸੇ ਬਾਗ ਦੀ ਮੂਲੀ ਨਹੀ।ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਸੂਬੇ ਵਿੱਚ ਪੰਚਾਇਤੀ ਚੋਣਾ ਨਿਰਪੱਖ ਤਰੀਕੇ ਨਾਲ ਕਰਾਉਣ ਲਈ ਵਾਰ ਵਾਰ ਜਿਲਾ ਚੋਣ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਰਿਹਾ ਹੈ।

ਰਾਜ ਚੋਣ ਕਮਿਸ਼ਨ ਨੇ ਆਮ ਜਨਤਾ ਤੇ ਸਮੂਹ ਸਬੰਧਤਾਂ ਦੀ ਸਹੂਲਤ ਲਈ ਆਪਣੇ ਦਫ਼ਤਰ ਵਿੱਚ  ਸਥਾਪਤ ਕੀਤਾ ਕੰਟਰੋਲ ਰੂਮ

ਰਾਜ ਵਿੱਚ ਗਰਾਮ ਪੰਚਾਇਤ ਚੋਣਾਂ ਦੇ ਸਬੰਧ ਵਿੱਚ ਆਮ ਜਨਤਾ ਅਤੇ ਸਮੂਹ ਸਬੰਧਤਾਂ ਦੀ ਸਹੂਲਤ ਲਈ ਕਮਿਸ਼ਨ ਵੱਲੋਂ ਆਪਣੇ ਦਫਤਰ ਐਸ. ਸੀ .ਓ. ਨੰ: 49, ਸੈਕਟਰ 17 ਈ. ਚੰਡੀਗੜ੍ਹ, ਵਿਖੇ ਇੱਕ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਲੈਂਡਲਾਈਨ ਨੰ. 0172- 2771326 ਚੋਣਾਂ ਦੀ ਪ੍ਰਕ੍ਰਿਆ ਖਤਮ ਹੋਣ ਤੱਕ ਸਵੇਰੇ 8.30 a.m. ਤੋਂ ਸ਼ਾਮ 9.00 pm ਤੱਕ ਕੰਮ ਕਰੇਗਾ । ਉਸਨੇ ਅੱਗੇ ਕਿਹਾ ਕਿ ਗਰਾਮ ਪੰਚਾਇਤ ਚੋਣਾਂ ਸਬੰਧੀ ਅਪ-ਡੇਟਿਡ ਸੂਚਨਾਂ ਅਤੇ ਹਦਾਇਤਾਂ ਕਮਿਸ਼ਨ ਦੀ ਵੈਬਸਾਇਟ https://sec.punjab.gov.in ਤੇ ਵੇਖੀਆਂ ਜਾ ਸਕਦੀਆਂ ਹਨ ਅਤੇ ਕਮਿਸ਼ਨ ਦੀ ਈ-ਮੇਲ ਆਈ.ਡੀ secpb@punjab.gov.in ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News