Total views : 5505863
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਸਿੰਘ ਲੱਡੂ
ਸ੍ਰੀ ਅਜੇ ਰਾਜ ਸਿੰਘ ਪੀ.ਪੀ.ਐਸ ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਨੇ ਇਕ ਵਿਆਕਤੀ ਨੂੰ 4 ਕਿਲੋ 300 ਗ੍ਰਾਮ ਅਫੀਮ ਸਮੇਤ ਕਾਬੂ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਗੌਰਵ ਤੂਰਾ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਨਸ਼ੇ ਨੂੰ ਖਤਮਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਤਾਹਿਤਜਿਸ ਤਹਿਤ 25 ਸਤੰਬਰ ਨੂੰ ਐਸ.ਆਈ ਸੁਖਦੇਵ ਸਿੰਘ ਸੀ.ਆਈ.ਏ ਸਟਾਫ ਤਰਨ ਤਾਰਨ ਸਮੇਤਪੁਲਿਸ ਪਾਰਟੀ ਗਸਤ ਵਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਤੋਂ ਡਾਲੇਕੇ ,ਮਾਣੋਚਾਹਲ,ਕੁਹਾੜਕਾ ਆਦਿ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਭੱਠਾ ਕੁਹਾੜਕਾ ਕੋਲ ਪੁੱਜੀ ਤਾਂ ਇੱਕ ਸ਼ੱਕੀ ਵਿਆਕਤੀਆਉਂਦਾ ਦਿਖਾਈ ਦਿੱਤਾ।
ਜਿਸ ਦਾ ਨਾਮ ਪਤਾ ਪੁੱਛਣ ਤੇ ਉਸਨੇ ਆਪਣਾ ਨਾਮ ਰੇਸ਼ਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸੁੱਗਾ ਥਾਣਾ ਭਿੱਖੀਵਿੰਡ ਦੱਸਿਆ।ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋਂ 4 ਕਿੱਲੋ 300 ਗ੍ਰਾਂਮ ਅਫੀਮ ਬ੍ਰਾਮਦਹੋਈ।ਜਿਸ ਪਰ ਮੁਕੱਦਮਾ ਨੰਬਰ 130 ਮਿਤੀ 25.09.2024 ਜੁਰਮ 18(ਸੀ)-ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਤਰਨ ਤਾਰਨ ਵਿਖੇ ਦਰਜ ਰਜਿਸ਼ਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਇਸ ਸਮੇ ਉਨਾਂ ਨਾਲ ਸੀ.ਆਈ.ਏ ਸਟਾਫ ਤਰਨ ਤਾਰਨ ਦੇ ਇੰਚਾਰਜ ਪ੍ਰਭਜੀਤ ਸਿੰਘ,ਐਸ.ਆਈ ਸੁਖਦੇਵ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-