Total views : 5506123
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਾਮਾਂ ਮੰਡੀ/ਅਸ਼ੋਕ ਕੁਮਾਰ
ਪੰਜਾਬ ਸਰਕਾਰ ਨੂੰ ਰਿਫਾਇਨਰੀ ਦੇ ਸੀ.ਐਸ.ਆਰ ਫੰਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਹ ਬਿਆਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਸਕੱਤਰ ਸਰੂਪ ਸਿੰਘ ਰਾਮਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਗੱਲ ਦੀ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਨੇੜਲੇ ਪਿੰਡਾਂ ਵਿੱਚ ਲਗਾਏ ਜਾ ਰਹੇ ਸੀ.ਐਸ.ਆਰ. ਆਰ ਫੰਡ ਤਹਿਤ ਰਿਫਾਈਨਰੀ ਪ੍ਰਬੰਧਕਾਂ ਵੱਲੋਂ ਜੋ ਪੈਸਾ ਲਗਾਉਣਾ ਚਾਹੀਦਾ ਸੀ, ਉਸ ਦਾ 10 ਫੀਸਦੀ ਵੀ ਖਰਚ ਨਹੀਂ ਕੀਤਾ ਗਿਆ।
ਜਿਸ ਦਾ ਨਤੀਜਾ ਇਹ ਹੈ ਕਿ ਇੰਨੀ ਵੱਡੀ ਇੰਡਸਟਰੀ ਲੱਗਣ ਤੋਂ ਬਾਅਦ ਇਲਾਕੇ ਦੇ ਪਿੰਡ ਅਤੇ ਸ਼ਹਿਰ ਪਛੜ ਗਏ ਹਨ ਰਿਫਾਇਨਰੀ ਪ੍ਰਬੰਧਨ ਵੱਲੋਂ ਕੁੱਝ ਪਿੰਡਾਂ ਵਿੱਚ ਆਰਓ ਆਦਿ ਅਤੇ ਵਿਦਿਆਰਥੀਆਂ ਨੂੰ ਕੁਝ ਸਹਾਇਤਾ ਦੇਣ ਦੇ ਨਾਂਅ ਤੇ ਆਪਣਾ ਨਾਂਅ ਰੌਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ‘ਚ ਭਾਰੀ ਰੋਸ ਹੈ, ਉਨ੍ਹਾਂ ਕਿਹਾ ਕਿ ਇਲਾਕੇ ਖਾਸ ਤੌਰ ਤੇ ਰਾਮਾਂ ਮੰਡੀ ਦੇ ਵਿਕਾਸ ਲਈ ਰਿਫਾਇਨਰੀ ਮੈਨੇਜਮੈਂਟ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ, ਜਿਸ ਦਾ ਨਤੀਜਾ ਇਹ ਹੈ ਕਿ ਇੰਨੀ ਵੱਡੀ ਇੰਡਸਟਰੀ ਹੋਣ ਦੇ ਬਾਵਜੂਦ ਇਹ ਇਲਾਕਾ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਫਾਇਨਰੀ ਲਈ ਜੋ ਹਜਾਰਾਂ ਏਕੜ ਜ਼ਮੀਨ ਇਕੁਆਇਰ ਕੀਤੀ ਗਈ ਸੀ ਉਸ ਜ਼ਮੀਨ ਦੀ ਸਾਰੀ ਪੈਦਾਵਾਰ ਰਾਮਾਂ ਮੰਡੀ ਵਿਖੇ ਹੀ ਵਿਕਦੀ ਸੀ ਜਿਸ ਨਾਲ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਰੁਜਗਾਰ ਦੇ ਮੌਕੇ ਵੀ ਮਿਲਦੇ ਸਨ ਪਰ ਰਿਫਾਇਨਰੀ ਵੱਲੋਂ ਮੰਡੀ ਵਿੱਚ ਇੱਕ ਪੈਸਾ ਵੀ ਸੀਐਸਆਰ ਦਾ ਖ਼ਰਚ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਮੰਡੀ ਵਿੱਚ ਭਾਰੀ ਰੋਸ ਹੈ ਅਤੇ ਮੰਡੀ ਵਾਸੀ ਆਪਣੇ ਤੌਰ ਤੇ ਸੰਘਰਸ਼ ਵਿੱਢਣ ਦੀਆਂ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਸੀ ਐਸ ਆਰ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਵੀ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-