Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਆ ਰਹੇ ਹਾੜੀ ਦੇ ਸੀਜਨ ਵਿੱਚ ਕਿਸਾਨਾਂ ਵੱਲੋਂ ਵਰਤੋਂ ਕੀਤੀ ਜਾਣ ਵਾਲੀ ਡੀ ਏ ਪੀ ਖਾਦ ਦੀ ਵੱਡੀ ਮਾਤਰਾ ਦੀ ਵੰਡ ਅਤੇ ਸਪਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਿਤ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ , ਡੀ ਆਰ ਸਹਿਕਾਰੀ ਸੋਸਾਇਟੀ ਅਤੇ ਡੀ ਐਮ ਮਾਰਕਫੈਡ ਨੂੰ ਸ਼ਾਮਿਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਹ ਕਮੇਟੀ ਡੀ ਏ ਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਤੇ ਸਹਿਕਾਰੀ ਅਦਾਰਿਆਂ ਨਾਲ ਨਿਰੰਤਰ ਸੰਪਰਕ ਰੱਖੇ ਅਤੇ ਇਸ ਦੀ ਜਿਲ੍ਹੇ ਵਿੱਚ ਬਰਾਬਰ ਵੰਡ ਨੂੰ ਯਕੀਨੀ ਬਣਾਇਆ ਜਾਵੇ । ਉਹਨਾਂ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਜਾਂ ਜਿਹੜੇ ਕਿਸਾਨਾਂ ਨੇ ਸਬਜ਼ੀ ਦੀ ਬਜਾਈ ਕਰਨੀ ਹੈ, ਉਹਨਾਂ ਨੂੰ ਪਹਿਲ ਦੇ ਅਧਾਰ ਉੱਤੇ ਡੀਏਪੀ ਮੁਹੱਈਆ ਕਰਵਾਈ ਜਾਵੇ ।
ਉਹਨਾਂ ਨੇ ਕਿਹਾ ਕਿ ਜਮਾਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਲਈ ਸਾਰੇ ਡੀਲਰਾਂ ਅਤੇ ਦੁਕਾਨਾਂ ਦੀ ਜਾਂਚ ਨਿਰੰਤਰ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਸਹਿਕਾਰੀ ਸੁਸਾਇਟੀਆਂ ਜਿਨਾਂ ਵਿੱਚ ਖਾਦ ਦੀ ਜ਼ਿਆਦਾਤਰ ਸਪਲਾਈ ਆਉਂਦੀ ਹੈ, ਉਹਨਾਂ ਵਿੱਚ ਵੀ ਮੈਂਬਰਾਂ ਨੂੰ ਬਰਾਬਰ ਵੰਡ ਕੀਤੀ ਜਾਣੀ ਜਰੂਰੀ ਹੈ, ਇਸ ਲਈ ਸਹਿਕਾਰੀ ਸੋਸਾਇਟੀਆਂ ਦੀ ਵੰਡ ਦਾ ਵੀ ਧਿਆਨ ਉਕਤ ਕਮੇਟੀ ਰੱਖੇ । ਉਹਨਾਂ ਨੇ ਕਿਹਾ ਕਿ ਕਈ ਵਾਰ ਸੁਸਾਇਟੀਆਂ ਵਿੱਚ ਡੀ ਏ ਪੀ ਸਟੋਰ ਕੀਤੀ ਰਹਿੰਦੀ ਹੈ ਅਤੇ ਉਸ ਦੇ ਮੈਂਬਰਾਂ ਨੂੰ ਲੋੜ ਵੇਲੇ ਮਿਲਦੀ ਨਹੀਂ , ਜੋ ਕਿ ਕਿਸਾਨਾਂ ਲਈ ਵੱਡੇ ਸੰਕਟ ਦਾ ਕਾਰਨ ਬਣਦੀ ਹੈ , ਇਸ ਲਈ ਸਰਕਾਰੀ ਸੁਸਾਇਟੀਆਂ ਕੋਲੋਂ ਸਹਿਯੋਗ ਲੈ ਕੇ ਹਰੇਕ ਮੈਂਬਰ ਤੱਕ ਡੀਏਪੀ ਪੁੱਜਦੀ ਕੀਤੀ ਜਾਣੀ ਚਾਹੀਦੀ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-