ਬੀ.ਐਨ.ਈ ਦੀ ਖਬਰ ‘ਤੇ ਲੱਗੀ ਮੋਹਰ! ਖਬਰ ‘ਚ ਵਰਨਣ ਕੀਤੇ ਚਾਰ ਕੈਬਨਿਟ ਮੰਤਰੀਆਂ ਨੇ ਦਿੱਤੇ ਅਸਤੀਫੇ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਵਜਾਰਤ ‘ਚ ਫੇਰਬਦਲ ਸਬੰਧੀ ਬਾਰਡਰ ਨਿਊਜ ਐਕਪ੍ਰੈਸ ਵਲੋ ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਖਬਰ ‘ਚ ਵਜਾਰਤ ‘ਚੋ ਲਾਂਭੇ ਕੀਤੇ ਜਾ ਰਹੇ ਜਿਹੜੇ ਚਾਰ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਜਿਕਰ ਕੀਤਾ ਗਿਆ ਸੀ ਉਨਾਂ ਸਾਰਿਆ ਵਲੋ ਅਸਤੀਫੇ ਦਿਥੇ ਜਾਣ ਦੀ ਪੁਖਤਾ ਜਾਣਕਾਰੀ ਪ੍ਰਾਪਤ ਹੋਈ ਹੈ।

ਜਿੰਨਾ ਵਿੱਚ  ਮੰਤਰੀ ਬਲਕਾਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਦੇ ਨਾਮ ਸ਼ਾਮਿਲ ਹਨ।

ਪੰਜਾਬ ਮੰਤਰੀ ਮੰਡਲ ‘ਚ ਭਲਕੇ ਫੇਰਬਦਲ ਹੋਵੇਗਾ ਜਿਸ ਤਹਿਤ ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੋਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਚਾਰ ਨਵੇਂ ਮੰਤਰੀਆਂ ਵਿੱਚ ਸ਼ਾਮਲ ਕੀਤੇ ਜਾਣਗੇ।

ਰਾਜ ਭਵਨ ਵਿੱਚ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਪੰਜਾਬ ਸਰਕਾਰ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News