ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲਗਾਏ ਕੈਂਪ ਵਿੱਚ ਸੰਤ ਬਾਬਾ ਸੁੱਖਾ ਸਿੰਘ ਨੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ

4676240
Total views : 5508481

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅੰਮ੍ਰਿਤਸਰ/ ਰਵੀ ਸਹਿਗਲ 

 ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਰਦਾਰ ਜੱਸਾ ਸਿੰਘ ਪ੍ਰਧਾਨ ਆਲ ਇੰਡੀਆਂ ਦੀ ਗਵਾਹੀ ਵਿੱਚ ਤਰਨ ਤਾਰਨ ਇਕਾਈ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੇ ਵਡਮੁੱਲੇ ਅਸ਼ੀਰਵਾਦ ਸਦਕਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਗਾਏ ਗਏ ਮੈਡੀਕਲ ਕੈਂਪ ਦੇ ਆਖਰੀ ਦਿਨ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਟਰਸਟ ਦੇ ਸਮੂਹ ਮੈਂਬਰਾਂ ਅਤੇ ਦਿਨ ਰਾਤ ਸੇਵਾ ਕਰਨ ਵਾਲੇ ਡਾਕਟਰਾਂ ਦੀਆਂ ਟੀਮਾਂ ਨੂੰ ਸਿਰੋਪਾ ਬਖਸ਼ ਕੇ ਸਨਮਾਨਿਤ ਕੀਤਾ ਇਸ ਇਸ ਚਾਰ ਰੋਜ਼ਾ ਫ੍ਰੀ ਮੈਡੀਕਲ ਕੈਂਪ ਦੌਰਾਨ ਮਾਨਵ ਅਧਿਕਾਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਡਾਕਟਰ ਸੁਖਬੀਰ ਸਿੰਘ ਕੱਕਾ ਕੰਡਿਆਲਾ ਦੀ  ਸਮੁੱਚੀ ਟੀਮ ਮੈਡੀਕਲ ਅਤੇ ਲਾਈਫ ਲਾਈਨ ਰੈਸਕਿਊ ਤਰਨ ਤਾਰਨ ਦੀ ਸਮੁੱਚੀ ਟੀਮ ਨੇ ਅਮਨਦੀਪ ਸਿੰਘ ਅਮਰੀਕਾ ਨਿਵਾਸੀ ਅਤੇ ਮਲਕੀਤ ਸਿੰਘ ਦੀ ਅਗਵਾਈ ਵਿੱਚ ਦਿਨ ਰਾਤ ਸਾਥ ਦਿੱਤਾ ।

ਸਰਬੱਤ ਦਾ ਭਲਾ ਟਰਸਟ ਦੇ ਇਕਾਈ ਦਾ ਪ੍ਰਧਾਨ ਦਿਲਬਾਗ ਸਿੰਘ ਜੋਧਾ, ਪੈਟਰਨ ਸੁਖਵੰਤ ਸਿੰਘ ਧਾਮੀ,  ਸੁਖਵਿੰਦਰ ਸਿੰਘ ਹੇਅਰ ਪੰਜਾਬ ਪ੍ਰਧਾਨ, ਗੁਰਪ੍ਰੀਤ ਸਿੰਘ ਮਾਝਾ ਜੋਨ ਪ੍ਰਧਾਨ,ਕਲਰਾਜਬੀਰ ਸਿੰਘ ਕੰਗ ਜਨਰਲ ਸਕੱਤਰ ਗੁਲਬਾਗ ਸਿੰਘ ਕੁਹਾੜਕਾ ਵਿੱਤ ਸਕੱਤਰ, ਕੁਲਵਿੰਦਰ ਸਿੰਘ ਪਿੰਕਾ ਗੁਰਮੀਤ ਸਿੰਘ, ਮੁਖਰਾਮ ਸਿੰਘ  ਵਰਿੰਦਰ ਸਿੰਘ ਧਾਮੀ, ਬਿਕਰਮਜੀਤ ਸਿੰਘ ਵਿੱਕੀ, ਕਰਮਜੀਤ ਸਿੰਘ, ਥਾਣੇਦਾਰ ਕੇਵਲ ਸਿੰਘ, ਨਰਿੰਦਰ ਸਿੰਘ ਬੈਂਕਾਂ ਵਾਲੇ, ਸਰੂਪ ਸਿੰਘ ਢੋਟੀਆਂ,ਗੁਰਿੰਦਰ ਸਿੰਘ ਲਾਡੀ, ਉਜਵਲਪ੍ਰੀਤ ਸਿੰਘ,ਕਿਰਪਾਲ ਸਿੰਘ ਡਾਕਟਰ ਸੁਖਬੀਰ ਸਿੰਘ ਕਕਾ ਕੰਡਿਆਲਾ ਹਰਪ੍ਰੀਤ ਸਿੰਘ ਡਾਕਟਰ ਅਨੋਕ ਸਿੰਘ ਡਾਕਟਰ ਸਤਨਾਮ ਸਿੰਘ ਡਾਕਟਰ ਰਸਾਲ ਸਿੰਘ ਅਤੇ ਲਾਈਫ ਲਾਈਨ ਰੈਸਕਿਊ ਦੇ ਮਲਕੀਤ ਸਿੰਘ ਸੁਖਜਿੰਦਰ ਸਿੰਘ ਹਰਨੇਕ ਸਿੰਘ ਗੁਰਜੀਤ ਸਿੰਘ ਭੁਪਿੰਦਰ ਸਿੰਘ  ਇੰਦਰਜੀਤ ਸਿੰਘ ਆਦਿ ਅਤੇ ਸਮੁੱਚੇ ਮੈਂਬਰਾਂ ਨੇ ਕੈਂਪ ਦੀ ਸਫਲਤਾ ਵਾਸਤੇ ਕੀਤੀ ਦਿਨ ਰਾਤ  ਸੇਵਾ ਸਾਰੀਆਂ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਇਹ ਚਾਰ ਰੋਜ਼ਾ ਫਰੀ ਮੈਡੀਕਲ ਮੈਡੀਕਲ ਕੈਂਪ ਤੇ 30 ਹਜਾਰ ਤੋਂ ਵੱਧ ਮਰੀਜਾਂ ਨੂੰ ਦਵਾਈਆਂ ਦੇ ਕੇ ਸੇਵਾ ਕੀਤੀ ਡਾਕਟਰ ਸੁਖਬੀਰ ਸਿੰਘ ਕੱਕਾ ਕੰਡਿਆਲਾ  ਨੇ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਜੀ ਵੱਲੋਂ ਦਿੱਤੀ ਗਈ ਸਾਰੀ ਫ੍ਰੀ ਦਵਾਈ ਦਾ ਧੰਨਵਾਦ ਕੀਤਾ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਵੀ ਪਹੁੰਚੇ ਅਤੇ ਸਮੁੱਚੀ ਟੀਮ ਨੂੰ ਅਸ਼ੀਰਵਾਦ ਦੇ ਕੇ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News