Total views : 5508481
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਪੀ ਸੀ ਸੀ ਟੀ ਯੂਨਿਟ ਵੱਲੋਂ ਏ ਆਈ ਫਕਟੋ ਦੇ ਸੱਦੇ ‘ਤੇ ਧਰਨੇ ਦਾ ਆਯੋਜਨ ਕੀਤਾ ਗਿਆ। ਇਹ ਧਰਨਾ ਕੇਂਦਰ ਸਰਕਾਰ ਦੀ ਸਿੱਖਿਆ ਵਿਰੋਧੀ ਨੀਤੀਆਂ ਵਿਸ਼ੇਸ ਤੋਰ ਤੇ ‘ਤੇ ਐਨ.ਈ. ਪੀ -2020 (ਨਵੀਂ ਸਿੱਖਿਆ ਨੀਤੀ) ਦੇ ਵਿਰੋਧ ਵਿੱਚ ਏ ਆਈ ਫਕਟੋ ਅਤੇ ਪੀ ਸੀ ਸੀ ਟੀ ਯੂ ਵੱਲੋਂ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਮੂਹਿਕ ਰੂਪ ਵਿੱਚ ਪੰਜਵੇਂ ਅਤੇ ਛੇਵੇਂ ਪੀਰੀਅਡ ਵਿੱਚ ਲਾਇਆ ਗਿਆ।
ਪੀ ਸੀ ਸੀ ਟੀ ਯੂ ਦੀ ਪ੍ਰਧਾਨ ਡਾ. ਸੀਮਾ ਜੇਤਲੀ ਨੇ ਯੂਨਿਟ ਨੂੰ ਸੰਬੋਧਿਤ ਕਰਦੇ ਹੋਏ ਸਤਵੇਂ ਪੇ ਕਮਿਸ਼ਨ ਨੂੰ ਲਾਗੂ ਨਾ ਕਰਨ ਲਈ ਪੰਜਾਬ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਨਵੀਂ ਸਿੱਖਿਆ ਨੀਤੀ ਵਾਪਸ ਲੈਣ ਲਈ ਕਿਹਾ। ਯੂਨਿਟ ਸਕੱਤਰ ਨੇ ਵੀ ਸਾਰਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਪੂਰੀ ਵਚਨਬੱਧਤਾ ਨਾਲ ਏ ਆਈ ਫਕਟੋ ਅਤੇ ਪੀ ਸੀ ਸੀ ਟੀ ਯੂ ਵੱਲੋ ਦਿੱਤੇ ਗਏ ਪ੍ਰੋਗਰਾਮ ਨੂੰ ਲਾਗੂ ਕਰਾਂਗੇ। ਇਸ ਮੌਕੇ ‘ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਰੁਧ ਨਾਰੇ ਬਾਜ਼ੀ ਕੀਤੀ ਗਈ। ਧਰਨੇ ਵਿੱਚ ਯੂਨਿਟ ਦੇ ਸਾਰੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-