Total views : 5506764
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਗੁਰਪੁਰੀ ਪਿਆਨਾ ਕਰ ਗਏ ਸ੍ਰੀਮਤੀ ਸੁਖਵੰਤ ਕੌਰ ਸੱਗੂ ਸੁਪਤਨੀ ਸ: ਹਰਬਰਿੰਦਰ ਸਿੰਘ ਸੱਗੂ ਜੋਕਿ ਸ: ਸਲਵਿੰਦਰ ਸਿੰਘ ਸੱਗੂ ਸਾਬਕਾ ਜਾਇੰਟ ਡਾਇਰੈਕਟਰ ਪ੍ਰਸ਼ਾਸੀਕਿਊਸ਼ਨ ਤੇ ਲਿਟੀਗੇਸ਼ਨ ਦੇ ਵੱਡੇ ਭਰਜਾਈ ਸਨ। ਨਮਿਤ ਉਨਾਂ ਦੇ ਗ੍ਰਹਿ ਵਿਖੇ ਭੋਗ ਪਾਏ ਜਾਣ ਉਪਰੰਤ ਗੁਰਦੁਆਰਾ ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਵਿਖੇ ਸ਼ਰਧਾਜਲੀ ਸਮਾਗਮ ਦਾ ਅਯੋਜਿਨ ਕੀਤਾ ਗਿਆ।
ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ ਤੇ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਿਕਰਤ ਕਰਕੇ ਦਿੱਤੀ ਸ਼ਰਧਾਂਜਲੀ
ਜਿਥੇ ਰਾਗੀ ਸਿੰਘਾਂ ਵਲੋ ਰਸਭਿਨੇ ਕੀਰਤਨ ਰਾਹੀ ਉਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ, ਉਥੇ ਸੱਗੂ ਪ੍ਰੀਵਾਰ ਵਲੋ ਆਈ ਸੰਗਤ ਦਾ ਧੰਨਵਾਦ ਕਰਦਿਆਂ ਪ੍ਰੌ: ਬਲਜਿੰਦਰ ਸਿੰਘ ਨੇ ਸਵ: ਸੁਖਵੰਤ ਕੌਰ ਤੇ ਉਨਾਂ ਦੇ ਪ੍ਰੀਵਾਰਕ ਪਿਛੋਕੜ ਬਾਰੇ ਚਾਨਾਣਾ ਪਾਇਆ। ਸ਼ਰਧਾਂਜਲੀ ਸਮਾਗਮ ‘ਚ ਜੰਮੂ ਕਸ਼ਮੀਰ ਦੇ ਸਾਬਕਾ ਡੀ.ਜੀ.ਪੀ ਸ: ਦਿਲਬਾਗ ਸਿੰਘ, ਸਾਬਕਾ ਵਧਾਇਕ ਪ੍ਰੌ;ਵਿਰਸਾ ਸਿੰਘ ਵਲਟੋਹਾ, ਸ: ਰਵਿੰਦਰ ਸਿੰਘ ਬ੍ਰਹਮਪੁਰਾ, ਗੁਰਮੀਤ ਸਿੰਘ ਸ਼ਾਹ, ਬਿਰਕਮ ਸਿੰਘ ਢਿਲੋ ਤੋ ਇਲਾਵਾ ਵੱਡੀ ਗਿਣਤੀ ‘ਚ ਪ੍ਰਸ਼ਾਨਿਕ ਅਧਿਕਾਰੀਆ,ਰਾਜਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਕਰਤ ਕੀਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–