ਸੁੱਖ ਭੰਗਾਲੀ ਤੇ ਪਰਮਜੀਤ ਭੋਏਵਾਲ ਬਣੇ ਮਜੀਠਾ ਬਲਾਕ ਦੇ ਕਾਂਗਰਸ ਕਿਸਾਨ ਸੈਲ ਦੇ ਪ੍ਰਧਾਨ

4728954
Total views : 5596409

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਿਸਾਨ ਸੈੱਲ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਤੇ ਜਿਲਾ ਪ੍ਰਧਾਨ ਪਰਮਪਰੀਤ ਸਿੰਘ ਬੱਲ ਨੇ ਕਾਂਗਰਸ ਹਾਈਕਮਾਂਡ ਦੇ ਕੁੱਲ ਹਿੰਦ ਕਾਂਗਰਸ ਸੈੱਲ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਜੀ ਦੀ ਪ੍ਰਵਾਨਗੀ ਤੇ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੀ ਸਿਫਾਰਂਸ ਤੇ ਅਗਾਂਹਵਧੂ ਕਿਸਾਨ ਤੇ ਕਾਂਗਰਸ ਪਾਰਟੀ ਦੇ ਟਕਸਾਲੀ ਵਰਕਰ ਸੁੱਖਜਿੰਦਰ ਸਿੰਘ ਸੁੱਖ ਭੰਗਾਲੀ ਨੂੰ ਮਜੀਠਾ ਬਲਾਕ -1 ਅਤੇ ਪਰਮਜੀਤ ਸਿੰਘ ਭੋਏਵਾਲ ਨੂੰ ਮਜੀਠਾ 2 ਦਾ ਬਲਾਕ ਪ੍ਰਧਾਨ ਨਿਯੁਕਤ ਕੀਤਾ। ਅੱਜ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਹੋਰਨਾ ਆਗੂਆਂ ਦੀ ਹਾਜ਼ਰੀ ਵਿੱਚ ਨਿਯੁਕਤੀ ਪੱਤਰ ਦੇਂਦਿਆ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

ਹਲਕਾ ਇੰਚਾਰਜ ਸੱਚਰ ਨੇ ਦਿੱਤੇ ਨਿਯੁਕਤੀ ਪੱਤਰ

ਜਿਸ ਨਾਲ ਅੱਜ ਪੰਜਾਬ ਦਾ ਕਿਸਾਨ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਇਆ ਪਿਆ ਹੈ ਜਿਸ ਬਾਰੇ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਕਿਸਾਨਾਂ ਦੀ ਮੋਤ ਨਾਲ ਭਰੀਆਂ ਪਈਆਂ ਹੁੰਦੀਆਂ ਹਨ ਜਿਸ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਚਾਹੇ ਉਹ ਸੂਬਾ ਸਰਕਾਰ ਜਾਂ ਕੇਂਦਰ ਦੀ ਸਰਕਾਰ ਹੋਵੇ। ਸੱਚਰ ਨੇ ਕਿਹਾ ਕਿ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਤਾਂ ਫਿਰ ਕੋਈ ਵੀ ਵਰਗ ਖੁਸ਼ਹਾਲ ਨਹੀਂ ਹੋ ਸਕਦਾ। ਇਸ ਮੌਕੇ ਬਲਾਕ ਕਾਂਗਰਸ ਮਜੀਂਠਾ ਦੇ ਪਂਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਬਲਾਕ ਤਰਸਿੱਕਾ ਦੇ ਪ੍ਰਧਾਨ ਸਰਪੰਚ ਸਤਨਾਮ ਸਿੰਘ ਕਾਜੀਕੋਟ, ਮੈਂਬਰ ਬਲਾਕ ਸੰਮਤੀ ਤੇ ਸਰਪੰਚ ਨਿਸ਼ਾਨ ਸਿੰਘ ਭੰਗਾਲੀ, ਸ਼ਮਸ਼ੇਰ ਸਿੰਘ, ਗੁਰਦੇਵ ਸਿੰਘ ਭੰਗਾਲੀ, ਝਿਲਮਿਲ ਸਿੰਘ ਸਾਧਪੁਰ, ਸੁਲੱਖਣ ਸਿੰਘ ਕੱਥੂਨੰਗਲ, ਸ਼ਮਸ਼ੇਰ ਸਿੰਘ ਬਾਬੋਵਾਲ, ਡਾਂ ਸੁੱਖਵਿੰਦਰ ਸਿੰਘ ਰੰਧਾਵਾ ਕੱਥੂਨੰਗਲ, ਸੋਨੀ ਭੋਏਵਾਲ, ਡਾਕਟਰ ਮੋਹਨ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News