Total views : 5510071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਾਮਾਂ ਮੰਡੀ/ਅਸ਼ੋਕ ਕੁਮਾਰ .
ਇਲਾਕੇ ‘ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਚੋਰਾਂ ਵਲੋਂ ਫਿਰ ਚੋਰੀ ਦੀਆਂ ਦੋ ਨਵੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ | ਪਹਿਲੀ ਘਟਨਾ ਪਿੰਡ ਮਲਕਾਣਾ ਦੀ ਹੈ, ਜਿੱਥੋਂ ਚੋਰਾਂ ਨੇ ਇਕ ਮੰਦਰ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ, ਜਦਕਿ ਦੂਜੀ ਘਟਨਾ ਸ਼ਹਿਰ ਦੀ ਹੈ ਜਿੱਥੇ ਚੋਰ ਸ਼ੁੱਕਰਵਾਰ ਸ਼ਾਮ ਨੂੰ ਇਕ ਟਰਾਂਸਪੋਰਟ ਵਾਹਨ ਵਿਚੋਂ ਦੇਸੀ ਘਿਓ ਦੀ ਪੇਟੀ ਚੋਰੀ ਕਰ ਕੇ ਲੈ ਗਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਾਂਸਪੋਰਟ ਮਾਲਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੈਂਕ ਬਾਜ਼ਾਰ ਵਿਚ ਇਕ ਦੁਕਾਨ ਦੇ ਕਿਨਾਰੇ ਸਾਮਾਨ ਉਤਾਰ ਰਿਹਾ ਸੀ ਕਿ ਅਚਾਨਕ ਇਕ ਮੋਟਰਸਾਈਕਲ ਸਵਾਰ ਆਇਆ ਅਤੇ ਦੇਸੀ ਘਿਓ ਦੀ ਇੱਕ ਪੇਟੀ ਲੈ ਕੇ ਫਰਾਰ ਹੋ ਗਿਆ, ਜਿਸ ਦੀ ਕੀਮਤ ਲਗਭਗ 7 ਹਜ਼ਾਰ ਰੁਪਏ ਹੈ। ਦੂਜੇ ਪਾਸੇ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ‘ਚ ਕਾਫੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ, ਜਿਸ ਕਾਰਨ ਅਪਰਾਧੀਆਂ ਦਾ ਮਨੋਬਲ ਲਗਾਤਾਰ ਉੱਚਾ ਹੁੰਦਾ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-