Total views : 5510071
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਤਰਨ ਤਾਰਨ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਗੰਡੀ ਵਿੰਡ ਦੇ ਚੇਅਰਮੈਨ ਰਣਜੀਤ ਸਿੰਘ ਰਾਣਾਗੰਡੀ ਵਿੰਡ ਨੇ ਪ੍ਰੈਸ਼ ਨੂੰ ਜਾਰੀ ਬਿਆਨ ਚ ਦੱਸਿਆ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਦੇ ਨਿਕਲੇ ਜਨਾਜੇ ਅਤੇ ਨਿੱਤ ਹੋ ਰਹੀਆਂ ਲੁੱਟਾਂ ਖੋਹਾਂ ਕਾਰਨ ਭੈਭੀਤ ਹੋਈ ਪੰਜਾਬ ਦੀ ਜਨਤਾ ਤੋ ਮੰੂਹ ਮੋੜ ਕੇ ਕੰੁਭਕਰਨੀ ਨੀਦਰ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਸੂਬੇ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ‘ਚ
ਵਿਰੋਧੀ ਧਿਰ ਦੇ ਨੇਤਾ: ਸ ਪ੍ਰਤਾਪ ਸਿੰਘ ਬਾਜਵਾ ਦੇ ਨਿਰਦੇਸ਼ਾ ਤੇ 17 ਸਤੰਬਰ ਨੂੰ ਤਰਨ ਤਾਰਨ ਹਲਕੇ ਦੇ ਕਾਂਗਰਸੀ ਵਰਕਰਾਂ ਵਲੋ ਬਲਾਕ ਗੰਡੀ ਵਿੰਡ ਦੇ ਪਧਾਨ ਐਡਵੋਕੇਟ ਜਗਮੀਤ ਸਿੰਘ ਢਿਲੋ ਤੇ ਤਰਨ ਤਾਰਨ ਦੇ ਪ੍ਰਧਾਨ ਸੁਨੀਲ ਕੁਮਾਰ ਸੋਨੂੰ ਦੋਦੇ ਦੀ ਅਗਵਾਈ ‘ਚ ਡੀ.ਐਸ.ਪੀ ਸਬ ਡਵੀਜਨ ਤਰਨ ਤਾਰਨ ਦੇ ਦਫਤਰ ਦੇ ਬਾਹਰ ਸਵੇਰੇ 10 ਵਜੇ ਤੋ1 ਵਜੇ ਤੱਕ ਰੋਸ ਧਰਨਾ ਦਿੱਤਾ ਜਾਏਗਾ।ਰਾਣਾਗੰਡੀ ਵਿੰਡ ਨੇ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਵੱਡੀ ਗਿਣਤੀ ‘ਚ ਤਰਨ ਤਾਰਨ ਹਲਕੇ ਦੇ ਕਾਂਗਰਸੀ ਵਰਕਰ ਤੇ ਆਮ ਲੋਕ ਸ਼ਿਕਰਤ ਕਰਨਗੇ , ਜਿਸ ਸਬੰਧੀ ਉਨਾਂ ਵਲੋ ਹਲਕੇ ਵਿੱਚ ਲੋਕਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਜਾਰੀ ਬਿਆਨ ਵਿੱਚ ‘ਚ ਉਨਾਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਤੋ ਇਲਾਵਾ ਆਮ ਲੋਕਾਂ ਨੂੰ ਸਮੇ ਸਿਰ ਰੋਸ ਧਰਨੇ ਵਿੱਚ ਪੁੱਜਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-