





Total views : 5617154








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ ਦੇ ਖਾਲੜਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਇੱਕ ਨੌਜਵਾਨ ਆਪਣੇ ਕੁਝ ਦੋਸਤਾਂ ਨਾਲ ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ ਵਿੱਚ ਆਪਣੀ ਰਿਹਾਇਸ਼ ’ਤੇ ਪਾਰਟੀ ਕਰ ਰਿਹਾ ਸੀ । ਇਸ ਦੌਰਾਨ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਅਚਾਨਕ ਨਜ਼ਰ ਲੱਗ ਗਈ । ਜਾਣਕਾਰੀ ਅਨੁਸਾਰ ਇਸ ਪਾਰਟੀ ਦੌਰਾਨ ਇੱਕ ਨੌਜਵਾਨਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਜਿਸ ਦੌਰਾਨ ਕੁਝ ਨੌਜਵਾਨਾਂ ਨੇ ਸ਼ਰਾਰਤੀ ਢੰਗ ਨਾਲ ਪਟਾਕੇ ਚਲਾਏ। ਜਵਾਬ ਵਿੱਚ ਦੂਜੇ ਗਰੁੱਪ ਨੇ 12 ਬੋਰ ਦੀਆਂ ਰਾਈਫਲਾਂ ਨਾਲ ਗੋਲੀਬਾਰੀ ਕੀਤੀ। ਗੋਲੀ ਲੱਗਣ ਕਾਰਨ ਨੌਜਵਾਨ ਨਿਸ਼ਾਨ ਸਿੰਘ ਵਾਸੀ ਖੇਮਕਰਨ ਦੀ ਛਾਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਡਾਕਟਰਾਂ ਨੇ ਨਿਸ਼ਾਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਖਾਲੜਾ ਦੀ ਪੁਲਿਸ ਨੇ ਖੇਮਕਰਨ ਨਾਲ ਸਬੰਧਤ ਸੁਖਦੇਵ ਰਾਜ, ਉਸ ਦੀ ਪਤਨੀ ਅੰਜੂ ਰਾਣੀ, ਪੁੱਤਰ ਰਾਜਨ ਸ਼ਰਮਾ ਅਤੇ ਸਾਜਨ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-