





Total views : 5617413








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਪੀ .ਸੀ .ਸੀ .ਟੀ .ਯੂ ਦੇ ਨਿਰਦੇਸ਼ਾਂ ਅਨੁਸਾਰ 5 ਸਤੰਬਰ 2024 ਨੂੰ ਅਧਿਆਪਕਾਂ ਦੁਆਰਾ ਕਾਲੇ ਬਿੱਲੇ ਲਗਾਕੇ ਅਧਿਆਪਕ ਦਿਵਸ ਨੂੰ ਕਾਲੇ ਦਿਨ ਦੇ ਤੌਰ ‘ਤੇ ਮਨਾਇਆ ਗਿਆ।ਕਾਲਜ ਯੂਨਿਟ ਨੂੰ ਸੰਬੋਧਿਤ ਕਰਦੇ ਹੋਏ ਪੀ ਸੀ ਸੀ ਟੀ ਯੂ ਦੇ ਪ੍ਰਧਾਨ ਡਾ. ਸੀਮਾ ਜੇਤਲੀ ਨੇ ਕਿਹਾ ਕਿ ਇਹ ਰੋਸ਼ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਵਿਰੁੱਧ ਹੈ, ਜੋ ਬਾਰ-ਬਾਰ ਵਾਅਦੇ ਕਰਕੇ ਮੁਕਰ ਰਹੀ ਹੈ।
ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਇੰਨੀ ਦੇਰ ਦੀਆਂ ਮੰਗਾਂ ਨੂੰ ਜਲਦੀ ਸਰਕਾਰ ਪੂਰਾ ਕਰੇ ਨਹੀ ਤਾਂ ਪੀ ਸੀ ਸੀ ਟੀ ਯੂ ਨੂੰ ਸਖ਼ਤ ਰੁੱਖ ਅਪਨਾਉਣਾ ਪਵੇਗਾ। ਮੰਗਾਂ ਦੀ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਡੀ ਪੀ ਆਈ ਆਫਿਸ ਦੁਆਰਾ 7ਵੇਂ ਪੇ ਕਮੀਸ਼ਨ ਅਤੇ ਬਣਦੀ ਬਕਾਇਆ ਰਾਸ਼ੀ ਅਧਿਆਪਕਾਂ ਨੂੰ ਜਲਦੀ ਦਿੱਤੀ ਜਾਵੇ। ਸਾਰੀਆਂ ਪੋਸਟਾਂ ਨੂੰ 95% ਗ੍ਰਾਂਟ- ਇਨ-ਏਡ ਸਕੀਮ ਦੇ ਅੰਤਰਗਤ ਸ਼ਾਮਲ ਕੀਤਾ ਜਾਵੇ। 1925 ਪੋਸਟਾਂ ‘ਤੇ ਰੱਖੇ ਅਧਿਆਪਕਾਂ ਦੀ ਗ੍ਰਾਂਟ 75% ਤੋਂ 95% ਕੀਤੀ ਜਾਵੇ। ਬਾਕੀ ਰਹਿੰਦੀਆਂ ਸਾਰੀਆਂ ਖਾਲੀ ਪੋਸਟਾਂ ਨੂੰ ਭਰਿਆ ਜਾਵੇ। ਯੂ ਜੀ ਸੀ ਦੇ ਨਿਯਮਾਂ ਅਨੁਸਾਰ ਰਿਫਰੈਸ਼ਰ ਕੋਰਸ ‘ਚ ਛੋਟ ਦਿੱਤੀ ਜਾਵੇ। 2014 ਤੋਂ ਬਾਅਦ ਖਾਲੀ ਹੋਈਆਂ ਪੋਸਟ ਨੂੰ ਭਰਿਆ ਜਾਵੇ ਤਾਂ ਕਿ ਉੱਚ ਸਿੱਖਿਆ ਨੂੰ ਬਚਾਇਆ ਜਾ ਸਕੇ। ਏਡਿਡ ਕਾਲਜਾਂ ‘ਚ ਪ੍ਰਿੰਸੀਪਲ ਦੀ ਰਿਟਾਇਰਮੈਂਟ ਉਮਰ 58 ਤੋ 60 ਸਾਲ ਫਿਕਸ ਕੀਤੀ ਜਾਵੇ। ਡੀ ਪੀ ਆਈ ਅਤੇ ਮੈਨੇਜਮੈਂਟ ਦੁਆਰਾ ਯੂ ਜੀ ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਨਿਯਮਾਵਲੀ ਲਾਗੂ ਕੀਤੀ ਜਾਵੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-