ਮਹਿਲਾਵਾਂ ਦੀ ਦੋ ਦਿਨਾਂ ਖੇਲੋ ਇੰਡੀਆ ਸਾਈਕਿੰਲਗ ਲੀਗ ਸ਼ੁਰੂ

4675395
Total views : 5507062

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਸੰਧੂ

ਸਾਈਕਲੰਿਗ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਟੋਲ ਪਲਾਜਾ ਛਿੱਡਣ ਜ਼ੀਟੀ ਰੋਡ ਅਟਾਰੀ ਵਿਖੇ ਦੋ ਦਿਨਾਂ ਖੇਲੋ ਇੰਡੀਆ ਵਿਮੈਨ ਰੋਡ ਸਾਈਕਲੰਿਗ ਲੀਗ ਅੱਜ ਤੋਂ ਸ਼ੁਰੂ ਹੋ ਗਈ ਜੋ ਕਿ 4 ਸਤੰਬਰ ਤੱਕ ਚੱਲੇਗੀ। ਅੱਜ ਪਹਿਲੇ ਦਿਨ ਜੂਨੀਅਰ, ਸਬ ਜੂਨੀਅਰ ਤੇ ਯੂਥ ਵਰਗ ਦੀਆਂ ਖਿਡਾਰਨਾ ਨੇ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ ਤੇ ਇਸ ਦੌਰਾਨ ਵਿਅਕਤੀਗਤ ਟਾਈਮ ਟ੍ਰਾਇਲ, ਈਲਾਈਟ ਪ੍ਰਤੀਯੋਗਤਾ 20 ਕਿਲੋਮੀਟਰ, ਜੂਨੀਅਰ ਵਰਗ ਪ੍ਰਤੀਯੋਗਤਾ 15 ਕਿਲੋਮੀਟਰ, ਸਬ ਜੂਨੀਅਰ ਅਤੇ ਯੂਥ ਦੀ ਪ੍ਰਤੀਯੋਗਤਾ 10 ਕਿਲੋਮੀਟਰ ਇਸੇ ਤਰ੍ਹਾਂ ਵਿਅਕਤੀਗਤ ਮਾਸ ਸਟਾਰਟ ਈਲਾਈਟ ਵਿਮੈਨ ਪ੍ਰਤੀਯੋਗਤਾ 50 ਕਿਲੋਮੀਟਰ, ਜੂਨੀਅਰ ਗਰਲਜ਼ ਦੀ ਪ੍ਰਤੀਯੋਗਤਾ 40 ਕਿਲੋਮੀਟਰ ਅਤੇ ਸਬ ਜੂਨੀਅਰ ਅਤੇ ਯੂਥ ਦੀ ਪ੍ਰਤੀਯੋਗਤਾ 20 ਕਿਲੋਮੀਟਰ ਦੀ ਮੁਕਾਬਲੇਬਾਜੀ ਦਾ ਆਯੋਜਨ ਕੀਤਾ ਗਿਆ।

ਜੂਨੀਅਰ, ਸਬ ਜੂਨੀਅਰ ਤੇ ਯੂਥ ਵਰਗ ਦੀਆਂ ਮਹਿਲਾ ਨੇ ਮਨਵਾਇਆ ਖੇਡਸ਼ੈਲੀ ਦਾ ਲੋਹਾ

ਇਸ ਦਾ ਸ਼ੁੱਭਾਰੰਭ ਗ੍ਰੇਟ ਇੰਡੀਆ ਪ੍ਰੈਜੀਡੇਂਸੀ ਸਕੂਲ ਛਿੱਡਣ ਦੇ ਡਾਇਰੈਕਟਰ ਤੇ ਖਾਲਸਾ ਕਾਲਜ ਫਾਰ ਵਿਮੈਨ ਦੇ ਸਾਬਕਾ ਪ੍ਰਿੰਸੀਪਲ ਮੈਡਮ ਸੁਖਬੀਰ ਕੌਰ ਮਾਹਲ ਦੇ ਵੱਲੋਂ ਮਹਿਲਾ ਸਾਈਕਲਿਸਟਾਂ ਨੂੰ ਝੰਡੀ ਦਿਖਾ ਕੇ ਕੀਤਾ ਗਿਆ। ਜ਼ਿਲ੍ਹਾ ਸਾਈਕਲੰਿਗ ਐਸੋਸੀਏਸ਼ਨ ਦੇ ਸਕੱਤਰ ਤੇ ਕੌਮਾਂਤਰੀ ਸਾਈਕਲਿਸਟ ਸੀਆਈਟੀ (ਰਿਟਾH) ਰੇਲਵੇ ਬਾਵਾ ਸਿੰਘ ਸੰਧੂ ਭੋਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੌਮਾਂਤਰੀ ਸਾਈਕਿੰਲਗ ਕੋਚ ਰਾਜੇਸ਼ ਕੌਸ਼ਿਕ ਦੇ ਵੱਲੋਂ ਸਾਂਝੇ ਤੌਰ ਤੇ ਸਮੁੱਚੀਆਂ ਖਿਡਾਰਨਾਂ ਤੇ ਵਿਸ਼ੇਸ਼ ਵਿਅਕਤੀਆਂ ਨੂੰ ਰਸਮੀ ਤੌਰ ਤੇ ਜੀ ਆਇਆ ਨੂੰ ਆਖਦਿਆਂ ਧੰਨਵਾਦ ਕੀਤਾ। ਸਬ ਜੁੂਨੀਅਰ ਪ੍ਰਤੀਯੋਗਤਾ ਦੇ ਵਿੱਚ ਅੰਜਲੀ ਜਾਖੜ ਪੰਜਾਬ ਨੇ ਗੋਲਡ, ਅੰਜਲੀ ਰਾਣਾ ਹਰਿਆਣਾ ਨੇ ਸਿਲਵਰ, ਕੋਮਲ ਹਰਿਆਣਾ ਨੇ ਬਰਾਊਂਜ ਜੂਨੀਅਰ ਪ੍ਰਤੀਯੋਗਤਾ ਵਿੱਚ ਹਰਿਸ਼ਤਾ ਜਾਖੜ ਨੇ ਗੋਲਡ, ਛਾਇਆ ਐਨਆਈਐਸ ਪਟਿਆਲਾ ਨੇ ਸਿਲਵਰ, ਸੰਤੋਸ਼ੀ ਐਨਆਈਐਸ ਪਟਿਆਲਾ ਨੇ ਬਰਾਊਂਜ ਮੈਡਲ ਜਦੋਂ ਕਿ ਮਹਿਲਾਵਾਂ ਦੇ ਵਰਗ ਵਿੱਚ ਸਵਾਸਤੀ ਸਿੰਘ ਐਨਆਈਐਸ ਪਟਿਆਲਾ ਨੇ ਗੋਲਡ, ਮਿਨਾਕਸ਼ੀ ਹਰਿਆਣਾ ਨੇ ਸਿਲਵਰ ਜਦੋਂ ਕਿ ਸੰਸਕ੍ਰਿਤੀ ਐਨਆਈਐਸ ਪਟਿਆਲਾ ਨੇ ਬਰਾਊਂਜ ਮੈਡਲ ਹਾਂਸਲ ਕੀਤਾ।

ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਗ੍ਰੇਟ ਇੰਡੀਆ ਪ੍ਰੈਜੀਡੇਂਸੀ ਸਕੂਲ ਛਿੱਡਣ ਦੇ ਡਾਇਰੈਕਟਰ ਤੇ ਖਾਲਸਾ ਕਾਲਜ ਫਾਰ ਵਿਮੈਨ ਦੇ ਸਾਬਕਾ ਪ੍ਰਿੰਸੀਪਲ ਮੈਡਮ ਸੁਖਬੀਰ ਕੌਰ ਮਾਹਲ ਦੇ ਵੱਲੋਂ ਅਦਾ ਕੀਤੀ ਗਈ। ਮੰਚ ਦਾ ਸੰਚਾਲਨ ਉਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ ਦੇ ਵੱਲੋਂ ਬਾਖੂਬੀ ਨਿਭਾਇਆ ਗਿਆ। ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਰੇਕ ਵਰਗ ਦੇ ਵਿੱਚੋਂ ਪਹਿਲੀਆਂ 3 ਜੇਤੂ ਪੁਜੀਸ਼ਨਾ ਹਾਂਸਲ ਕਰਨ ਵਾਲੀਆਂ ਖਿਡਾਰਨਾ ਨੂੰ 1,20,000$^ ਦੀ ਨਗਦੀ ਇਨਾਮੀ ਰਾਸ਼ੀ ਤੋਂ ਇਲਾਵਾ ਆਕਰਸ਼ਕ ਇਨਾਮਾ ਦੇ ਨਵਾਜਿਆ ਜਾਵੇਗਾ।

ਬਾਕਸ: ਜਿਕਰਯੋਗ ਹੈ ਕਿ ਦੇਸ਼ ਭਰ ਤੋਂ ਜੂਨੀਅਰ, ਸਬ ਜੂਨੀਅਰ ਤੇ ਯੂਥ ਵਰਗ ਦੀਆਂ ਮਹਿਲਾ ਸਾਈਕਲੰਿਗ ਖਿਡਾਰਨਾਂ ਇਸ ਕੌਮੀ ਪੱਧਰ ਦੀ ਪ੍ਰਤੀਯੋਗਤਾ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਦਿਹਾਤੀ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਵੇਖਣ ਨੂੰ ਨਹੀਂ ਮਿਿਲਆ। ਜਿੰਨ੍ਹਾਂ ਦੀ ਗੈਰ ਹਾਜ਼ਰੀ ਪ੍ਰਬੰਧਕਾਂ ਨੂੰ ਰੜਕਦੀ ਰਹੀ। ਇਸ ਦੌਰਾਨ ਇੱਕ ਸੜਕ ਹਾਦਸਾ ਹੋਣ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ। ਜਦੋਂ ਕਿ ਮੁਕਾਬਲੇਬਾਜੀ ਵਾਲੀ ਜਗ੍ਹਾਂ ਤੋਂ ਜ਼ਿਲ੍ਹਾ ਦਿਹਾਤੀ ਦਾ ਇੱਕ ਨਾਮੀ ਥਾਣਾ ਸਿਰਫ ਤੇ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੌਰਾਨ ਪ੍ਰਿੰਸੀਪਲ ਰਮਨਦੀਪ ਕੌਰ, ਸਾਈਂ ਚੀਫ ਕੋਚ ਜੋਗਿੰਦਰ ਸਿੰਘ, ਸਾਈਂ ਕੋਚ ਰਾਜਵਿੰਦਰ ਕੌਰ, ਸੀਐਫਆਈ ਹਰਿਆਣਾ ਦੀ ਕੋਚ ਨੇਹਾ, ਸਾਈਂ ਅਬਜਰਵਰ ਰਾਜੇਸ਼ ਕੁਮਾਰ, ਸਾਈਂ ਕੋਚ ਭੀਮ ਸਿੰਘ, ਕੋਚ ਭੁਪਿੰਦਰ ਸਿੰਘ, ਸਾਬਕਾ ਸਾਈਕਲੰਿਗ ਖਿਡਾਰੀ ਸਤਬੀਰ ਸਿੰਘ, ਕੋਮਲਪ੍ਰੀਤ ਕੌਰ ਜੀਐਨਡੀਯੂ, ਮਨਮੀਤ ਕੌਰ ਜੀਐਨਡੀਯੂ ਤੇ ਜੀਐਸ ਸੰਧੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News