ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੂੰ ਮਿਲਿਆ ਬੇਹਤਰ ਪਸਾਰ ਵਿਗਿਆਨੀ ਪੁਰਸਕਾਰ

4741638
Total views : 5616570

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਰੀਦਕੋਟ /ਬੀ.ਐਨ.ਈ ਬਿਊਰੋ 

ਫਸਲਾਂ ਤੋਂ ਵੱਧ ਪੈਦਾਵਾਰ ਲੈਣ ,ਖੇਤੀ ਨੂੰ ਟਿਕਾਊ ਅਤੇ ਲਾਹੇਵੰਦ ਕਿੱਤਾ ਬਨਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ “ਖੇਤੀਬਾੜੀ ਅਤੇ ਸਹਾਇਕ ਵਿਗਿਆਨ ਵਿੱਚ ਮੌਜੂਦਾ ਨਵੀਨਤਾਵਾਂ ਅਤੇ ਤਕਨੀਕੀ ਤਰੱਕੀਆਂ “ਵਿਸ਼ੇ ਤੇ ਅੰਤਰਰਾਸ਼ਟਰੀ ਕਾਨਫਰੰਸ 2024 ਕਰਵਾਈ ਗਈ।

ਇਸ ਕਾਨਫਰੰਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਨੂੰ  ਪੰਜਾਬ ਦੀ ਖੇਤੀ ਵਿਕਾਸ ਵਿੱਚ ਨਿਭਾਈਆ ਜਾ ਰਹੀਆ ਬੇਹਤਰੀਨ ਪਸਾਰ ਸੇਵਾਵਾਂ ਲਈ “ਬੇਹਤਰ ਪਸਾਰ ਵਿਗਿਆਨੀ ਪੁਰਸਕਾਰ” ਨਾਲ  ਸਨਮਾਨਿਤ ਕੀਤਾ ਗਿਆ।

ਉਨ੍ਹਾ ਵੱਲੋਂ ਇਸ ਕਾਨਫਰੰਸ ਦੌਰਾਨ ਜ਼ਿਲਾ ਫਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲ ਕਰਕੇ ਵੱਖ ਵੱਖ ਖੇਤੀ ਮਸ਼ੀਨਰੀ ਦੀ ਆਰਥਿਕ ਕਾਰਜਕੁਸ਼ਲਤਾ ਬਾਰੇ ਪੋਸਟਰ ਰਾਹੀਂ ਪੇਸ਼ਕਾਰੀ ਵੀ ਕੀਤੀ ਗਈ। ਡਾ.ਗੁਰਲਾਭ ਸਿੰਘ ਸਿੱਧੂ ਉਪ ਕੁਲਪਤੀ ਦੀ ਅਗਵਾਈ ਹੇਠ ਕਰਵਾਈ ਗਈ ਤਿੰਨ ਰੋਜਾ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਪ੍ਰਵੀਨ ਕੁਮਾਰ ਸਿੰਘ ਕਮਿਸ਼ਨਰ ਖੇਤੀਬਾੜੀ ਵਿਭਾਗ ਭਾਰਤ ਸਰਕਾਰ ਸਨ ।

ਡਾ.ਅਮਰੀਕ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਵਿਸ਼ੇਸ਼ ਮੁੱਖ ਸਕੱਤਰ,ਖੇਤੀਬਾੜੀ ਪੰਜਾਬ ਸਰਕਾਰ ਸ੍ਰੀ ਕੇ.ਏ.ਪੀ ਸਿਨਹਾ,ਕਮਿਸ਼ਨਰ ਖੇਤੀਬਾੜੀ ਪੰਜਾਬ ਸ੍ਰੀ ਮਤੀ ਨੀਲਿਮਾ, ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਜਸਵੰਤ ਸਿੰਘ ਅਤੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਮੁਬਾਰਕਬਾਦ ਦਿੱਤੀ ਗਈ। ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਵੱਲੋਂ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਕੁਲਦੀਪ ਸਿੰਘ ਨਿਰਦੇਸ਼ਕ ਖੇਤਰੀ ਖੋਜ ਕੇਂਦਰ,ਡਾ.ਗੁਰਿੰਦਰਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ ,ਇੰਜੀ.ਅਕਸਿਤ ਜੈਨ ਸਹਾਇਕ ਖੇਤੀਬਾੜੀ ਇੰਜੀਨੀਅਰ(ਗਰੇਡ1) ਵੀ ਹਾਜ਼ਰ ਸਨ।ਡਾ.ਅਮਰੀਕ ਸਿੰਘ ਬਤੌਰ ਮੁੱਖ ਖੇਤੀਬਾੜੀ ਅਫਸਰ, ਫਰੀਦੋਕਟ ਸੇਵਾਵਾਂ ਨਿਭਾਅ ਰਹੇ ਹਨ।ਉਹਨਾਂ ਵੱਲੋਂ ਪੰਜਾਬ ਦੀ ਖੇਤੀਬਾੜੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।ਉਹਨਾਂ ਨੇ ਆਪਣੀ ਬੀ.ਐਸ.ਸੀ.ਐਗਰੀਕਲਚਰ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਐਮ.ਐਸ.ਸੀ.ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ ਕੋਇੰਬਟੂਰ ਅਤੇ ਪੀ.ਐਚ.ਡੀ. (ਫਸਲ ਵਿਗਿਆਨ) ਵਿਸ਼ੇ ਦੀ ਡਿਗਰੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਕੀਤੀ ਹੈ। ਉਹਨਾਂ ਵੱਲੋਂ 1990 ਤੋਂ 2016 ਤੱਕ 26 ਸਾਲ ਖੇਤੀਬਾੜੀ ਵਿਕਾਸ ਅਫਸਰ, 2016 ਤੋਂ 2021 ਤੱਕ ਬਤੌਰ ਖੇਤੀਬਾੜੀ ਅਫਸਰ ਸੇਵਾਵਾਂ ਨਿਭਾਈਆਂ ਗਈਆਂ। ਡਾ. ਅਮਰੀਕ ਸਿੰਘ ਬਤੌਰ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਅਤੇ ਜਿਲ੍ਹਾ ਸਿਖਲਾਈ ਅਫਸਰ ਗੁਰਦਾਸਪੁਰ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।ਜ਼ਿਲਾ ਪਠਾਨਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਵਿੱਚ ਆਹਿਮ ਯੋਗਦਾਨ ਰਿਹਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News