Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ /ਬਾਰਡਰ ਨਿਊਜ ਸਰਵਿਸ
ਪੰਜਾਬ ਵਿਧਾਨ ਸਭਾ ‘ਚ ਅੱਜ ਕੋਟਕਪੂਰਾ ‘ਚ ਦਰਜ ਇਕ ਮਾਮਲੇ ‘ਚ ਉੱਥੋਂ ਦੇ ਏਐਸਆਈ ਰੈਂਕ ਦੇ ਪੁਲਿਸ ਅਧਿਕਾਰੀ ਸਬੰਧੀ ਡੀਜੀਪੀ ਪੰਜਾਬ ਤੋਂ ਰਿਪੋਰਟ ਤਲਬ ਕੀਤੀ ਹੈ। ਉਕਤ ਅਧਿਕਾਰੀ ਨੇ ਗੈਂਗਸਟਰ ਤੋਂ ਪੈਸੇ ਲਏ। ਇਸ ਮਾਮਲੇ ‘ਚ ਕੇਸ ਵੀ ਦਰਜ ਹੋ ਚੁੱਕਾ ਹੈ।ਦਿਲਚਸਪ ਗੱਲ ਇਹ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਇਹ ਮਾਮਲਾ ਉਠਾਇਆ ਤੇ ਸਦਨ ‘ਚ ਮੌਜੂਦ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜੋ ਇਸ ਸਦਨ ਦੇ ਵਿਧਾਇਕ ਵੀ ਹਨ, ਤੋਂ ਉਨ੍ਹਾਂ ਦੀ ਰਾਏ ਲੈਣੀ ਚਾਹੀਦੀ ਹੈ ਕਿ ਅਜਿਹੇ ਮਾਮਲਿਆਂ ‘ਚ ਕੀ ਸਜ਼ਾ ਦਿੱਤੀ ਜਾ ਸਕਦੀ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਲੀਆਂ ਭੇਡਾਂ ਹਰ ਵਿਭਾਗ ‘ਚ ਸ਼ਾਮਲ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਸਰਕਾਰਾਂ ਮਾਫ਼ੀਆ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਟਕਪੂਰਾ ਥਾਣੇ ਵਿਚ ਦਰਜ ਐਫ਼.ਆਈ.ਆਰ. ਵਿਚ ਇਕ ਏ.ਐਸ.ਆਈ. ਨੇ ਇਕ ਗੈਂਗਸਟਰ ਤੋਂ ਰਿਸ਼ਵਤ ਲਈ, ਮੈਂ ਡੀ.ਜੀ.ਪੀ. ਤੋਂ ਇਸ ਸੰਬੰਧੀ ਰਿਪੋਰਟ ਮੰਗੀ ਹੈ ਕਿ ਉਸ ਵਿਰੁੱਧ ਕੀ ਕਾਰਵਾਈ ਕੀਤੀ ਜਾ ਸਕਦੀ ਹੈ? ਉਹ ਇਸ ਸੰਬੰਧੀ ਭਲਕੇ ਰਿਪੋਰਟ ਦੇਣਗੇ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ਨੂੰ ਰੋਕਣ ਵਾਲੀ ਅਥਾਰਟੀ ਭ੍ਰਿਸ਼ਟਾਚਾਰ ਕਰਦੀ ਹੈ ਤਾਂ… ਇਹ ਇਕ ਵੱਡਾ ਮੁੱਦਾ ਹੈ।
ਇਕ ਹੋਰ ਪੁਲਿਸ ਅਧਿਕਾਰੀ ਰਹੇ ਪ੍ਰਗਤੀ ਸਿੰਘ ਨੇ ਇਸ ‘ਤੇ ਆਪਣੀ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਅਜਿਹੇ ਮਾਮਲਿਆਂ ‘ਚ ਪਿਛਲੇ ਦੋ-ਦੋ ਮੁੱਖ ਮੰਤਰੀਆਂ ਨੂੰ ਇਹ ਅਪੀਲ ਕੀਤੀ ਸੀ ਕਿ ਥਾਣਿਆਂ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਵੇ। ਇਹ ਸਾਰੇ ਪੁਲਿਸ ਅਧਿਕਾਰੀ ਡਰੱਗਜ਼ ਵੇਚਣ ਵਾਲਿਆਂ ਨਾਲ ਨੈਕਸਸ ਦੇ ਰੂਪ ‘ਚ ਕੰਮਕ ਰਦੇ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-