ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ ਨੂੰ ਸਦਮਾ ਪਤਨੀ ਦਾ ਦੇਹਾਂਤ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਵਿਧਾਨ ਸਭਾ ਹਲਕਾ ਮਜੀਠਾ ਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ਦੇ ਬਲਦੇਵ ਸਿੰਘ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦ ਉਹਨਾਂ ਦੀ ਧਰਮ ਪਤਨੀ ਸਾਬਕਾ ਸਰਪੰਚ ਸਵਰਗੀ ਸੁੱਖਵਿੰਦਰ ਕੌਰ ਦਾ ਬਿਮਾਰੀ ਉਪਰੰਤ ਅੱਜ ਦੇਹਾਂਤ ਹੋ ਗਿਆ। ਜਿਕਰਯੋਗ ਹੈ ਕਿ ਸੁੱਖਵਿੰਦਰ ਕੌਰ ਬੀਤੇ ਸਮੇਂ ਤੋਂ ਨਾਂ ਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਸਨ।

ਮ੍ਰਿਤਕ ਦੇਹ ਦਾ ਸੰਸਕਾਰ 1 ਸਤੰਬਰ ਐਤਵਾਰ 11 ਵਜੇ ਪਿੰਡ ਚਵਿੰਡਾ ਦੇਵੀ ਦੇ ਸ਼ਮਸ਼ਾਨ ਘਾਟ ਵਿਖੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ

ਪਰਿਵਾਰ ਵੱਲੋਂ ਹਰ ਮਹਿੰਗਾ ਡਾਕਟਰੀ ਇਲਾਜ ਕਰਵਾਉਣ ਦੇ ਬਾਵਜੂਦ ਵੀ ਬਹੁਤਾ ਲੰਮਾਂ ਸਮਾਂ ਜੀਵਿਤ ਨਹੀਂ ਰਹਿ ਸਕੇ, ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ 1 ਸਤੰਬਰ ਐਤਵਾਰ 11 ਵਜੇ ਪਿੰਡ ਚਵਿੰਡਾ ਦੇਵੀ ਦੇ ਸ਼ਮਸ਼ਾਨ ਘਾਟ ਵਿਖੇ ਬੱਚਿਆਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ। ਅੱਜ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਪਰਿਵਾਰ ਦੇ ਅਤਿ ਨਜਦੀਕੀ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਸ਼ਵਿੰਦਰ ਸਿੰਘ ਕੱਥੂਨੰਗਲ, ਸਰਪੰਚ ਰਾਜਿੰਦਰ ਸਿੰਘ ਲਾਟੀ ਚਵਿੰਡਾ ਦੇਵੀ, ਸਾਬਕਾ ਸਰਪੰਚ ਸਵਰਨਜੀਤ ਸਿੰਘ ਕੁਰਾਲੀਆਂ, ਸਵਰਨ ਸਿੰਘ ਮੁਨੀਮ, ਯਸ਼ਪਾਲ ਚਵਿੰਡਾ ਦੇਵੀ, ਮਹਿੰਦਰ ਸਿੰਘ ਆਰੇਵਾਲੇ, ਡਾਕਟਰ ਭੁਪਿੰਦਰ ਸਿੰਘ ਸੱਚਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ ਸ਼ਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News