ਏ.ਆਈ.ਜੀ ਸ: ਸੂਬਾ ਸਿੰਘ ਰੰਧਾਵਾ ਨੂੰ ਗਹਿਰਾ ਸਦਮਾ !ਵੱਡੇ ਭੈਣ ਜੀ ਸੇਵਾਮੁਕਤ ਬਰਗੇਡੀਅਰ ਦਵਿੰਦਰ ਕੌਰ ਸਵਰਗਵਾਸ

4674259
Total views : 5505325

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪੰਜਾਬ ਪੁਲਿਸ ਦੇ ਏਆਈਜੀ ਸਰਦਾਰ ਸੂਬਾ ਸਿੰਘ ਰੰਧਾਵਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦ ਰਿਸ਼ਤੇਦਾਰੀ ਵਿੱਚ ਸਤਿਕਾਰਤ ਵੱਡੇ ਭੈਣ ਜੀ ਰਿਟਾਇਰ ਬਰਗੇਡੀਅਰ ਦਵਿੰਦਰ ਕੌਰ ਦਾ ਦਿਹਾਂਤ ਹੋ ਗਿਆ।

ਰਿਟਾਇਰ ਬ੍ਰਗੇਡੀਅਰ ਦਵਿੰਦਰ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ। ਜਿਨਾਂ ਦਾ ਭੋਗ ਅਤੇ ਅੰਤਿਮ ਅਰਦਾਸ 30 ਅਗਸਤ ਸ਼ੁਕਰਵਾਰ ਨੂੰ ਦੁਪਹਿਰ 2 ਵਜੇ ਤੋਂ 12 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ,ਗਾਰਡਨ ਇੰਨਕਲੇਵ ਖਾਨਕੋਟ ਅੰਮ੍ਰਿਤਸਰ ਵਿਖੇ ਹੋਵੇਗੀ ।

ਏਆਈਜੀ ਸੂਬਾ ਸਿੰਘ ਰੰਧਾਵਾ ਨੇ ਦੱਸਿਆ ਕਿ ਰਿਟਾਇਰ ਬ੍ਰਗੇਡੀਆ ਦਵਿੰਦਰ ਕੌਰ ਜਿੱਥੇ ਪਰਿਵਾਰਕ ਤੌਰ ਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਰਹੇ ।ਉੱਥੇ ਸਮਾਜ ਸੇਵਾ ਨੂੰ ਵੀ ਪੂਰੀ ਤਰਾਂ ਸਮਰਪਿਤ ਰਹੇ ਸਨ। ਉਹਨਾਂ ਦੇ ਦਿਹਾਂਤ ਨਾਲ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਰਿਟਾਇਰ ਬ੍ਰਿਗੇਡੀਅਰ ਦਵਿੰਦਰ ਕੌਰ ਦੀ ਦੇ ਦਿਹਾਂਤ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈਟੀਓ, ਕੁਲਦੀਪ ਸਿੰਘ ਧਾਲੀਵਾਲ ,ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ, ਪ੍ਰੈਸ ਕਲੱਬ ਤਰਨਤਾਰਨ ਦੇ ਪ੍ਰਧਾਨ ਧਰਮਵੀਰ ਸਿੰਘ ਮਲਹਾਰ ,ਬੀ.ਐਨ.ਈ ਦੇ ਮੁੱਖ ਸੰਪਾਦਕ ਸ: ਸੁਖਮਿੰਦਰ ਸਿੰਘ ਗੰਡੀ ਵਿੰਡ ,ਚੇਅਰਮੈਨ ਗੁਰਸੇਵਕ ਸਿੰਘ ਔਲਖ,ਹਰਜਿੰਦਰ ਸਿੰਘ ਢਿੱਲੋ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News