ਐਨ.ਆਰ.ਆਈ ‘ਤੇ ਹਮਲੇ ਦੇ ਮਾਮਲੇ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ! ਦੋਨਾਂ ਸ਼ੂਟਰਾ ਸਮੇਤ ਤਿੰਨ ਕੀਤੇ ਕਾਬੂ

4728964
Total views : 5596436

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਬੀਤੇ ਦਿਨ ਇਕ ਐਨ.ਆਰ.ਆਈ ਦੇ ਘਰ ਦਾਖਲ ਹੋਕੇ ਉਸ ਉਪਰ ਗੋਲੀਆਂ ਚਲਾਕੇ ਜਖਮੀ ਕਰਨ ਵਾਲੇ ਦੋਹਾਂ ਸੂਟਰਾਂ ਸਮੇਤ ੳੇੁਨਾਂ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲੋ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਸ ਤੋ ਪਹਿਲਾ ਜਿਥੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ‘ਚ ਪੀੜਤ ਦੇ ਸਹੁਰੇ ਸਮੇਤ ਪੰਜ ਵਿਆਕਤੀ ਗ੍ਰਿਫਤਾਰ ਕੀਤੇ ਗਏ ਹਨ ਉਥੇ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਸੀਨੀਅਰ ਅਫ਼ਸਰਾਂਨ ਵੱਲੋਂ ਮੋਕੇ ਤੇ ਪਹੁੰਚ ਕੇ ਆਪਣੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਸੀ.ਆਈ.ਏ ਅਤੇ ਥਾਣਾ ਮਕਬੂਲਪੁਰਾ ਦੀਆਂ ਪੁਲਿਸ ਟੀਮਾਂ ਵੱਲੋਂ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਅਰਪੇਸ਼ਨ ਦੌਰਾਨ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਸ਼ੂਟਰਾਂ 1) ਗੁਰਕੀਰਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੂਟਰਾਂ ਜਿਲ੍ਹਾ ਜਲੰਧਰ, 2) ਸੁਖਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਜੈਰਾਮ ਪੁਰ, ਢਿੱਲਵਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਸਮੇਂ ਘਰ ਦੇ ਬਾਹਰ ਨਿਗਰਾਨੀ ਰੱਖਣ ਵਾਲੇ ਇਹਨਾਂ ਦੇ ਤੀਸਰੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸਾਬੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਬੂਟਰਾਂ ਜਿਲ੍ਹਾ ਜਲੰਧਰ ਨੂੰ ਵੀ ਕਾਬੂ ਕੀਤਾ ਹੈ। 
ਸ਼ੂਟਰਾਂ ਦਾ ਪੀੜਤ ਦੇ ਸਾਲੇ ਨਾਲ ਹਮਲਾ ਕਰਨ ਲਈ 15 ਲੱਖ ‘ਚ ਤੈਅ ਹੋਇਆ ਸੀ ਸੌਦਾ
ਸੁਰੁਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਪੀੜਤ ਦੇ ਸਾਲੇ ਸੁਖਵਿੰਦਰ ਸਿੰਘ ਦਾ ਰਾਬਤਾ ਇਸਦੇ ਦੋਸਤ ਮਨਪ੍ਰੀਤ ਸਿੰਘ ਉਰਫ਼ ਮੰਨਾ ਨੇ ਦੋਸ਼ੀ ਗੁਰਕੀਰਤ ਸਿੰਘ ਉਰਫ਼ ਗੁਰੀ ਨਾਲ ਕਰਵਾਇਆਂ ਸੀ। ਜੋ ਸੁਖਵਿੰਦਰ ਸਿੰਘ ਨੇ ਦੋਸ਼ੀ ਗੁਰਕੀਰਤ ਸਿੰਘ ਉਰਫ਼ ਗੁਰੀ ਨਾਲ ਕਰੀਬ 5 ਮਹੀਨੇ ਪਹਿਲਾਂ ਫੋਨ ਰਾਂਹੀ ਗੱਲਬਾਤ ਕਰਕੇ ਦੱਸਿਆ ਕਿ ਮੈਂ ਆਪਣੀ ਭੈਣ ਦੀ ਮੌਤ ਦਾ ਬਦਲਾ ਸੁਖਚੈਨ ਸਿੰਘ ਪਾਸੋਂ ਲੈਣਾ ਹੈ। ਜੋ ਕਰੀਬ 02 ਮਹੀਨੇ ਪਹਿਲਾਂ ਇੱਕ ਨਾਮਾਲੂਮ ਵਿਅਕਤੀ ਨੇ ਗੁਰੀ ਨੂੰ ਪੀੜਤ ਸੁਖਚੈਨ ਸਿੰਘ ਦਾ ਘਰ ਵਿਖਾਇਆ ਅਤੇ ਸੁਖਵਿੰਦਰ ਸਿੰਘ ਨੇ 03 ਪਿਸਟਲਾਂ ਦਾ ਬੰਦੋਬਸਤ ਕਰਵਾ ਕੇ ਗੁਰੀ ਨੂੰ ਦਵਾਏ। ਜਿਸਤੋ ਬਾਅਦ ਇਹ ਤਿੰਨੇ ਪਿਸਟਲਾਂ ਸਮੇਤ ਅੰਮ੍ਰਿਤਸਰ ਆ ਕੇ ਵੱਖ-ਵੱਖ ਹੋਟਲਾਂ ਵਿੱਚ ਠਹਿਰੇ ਤੇ ਗੁਰਕੀਰਤ ਸਿੰਘ ਤੇ ਸੁਖਵਿੰਦਰ ਸਿੰਘ ਕਾਰ ਏਜੰਸੀ ਦੇ ਮੁਲਾਜ਼ਮ ਬਣ ਕੇ ਸੁਖਚੈਨ ਸਿੰਘ ਦੇ ਘਰ ਗਏ ਅਤੇ ਸਖਵਿੰਦਰ ਸਿੰਘ ਉਰਫ਼ ਸਾਬੀ ਨੂੰ ਨਿਗਰਾਨੀ ਲਈ ਗਲੀ ਵਿੱਚ ਉਤਾਰ ਗਏ। ਫਿਰ ਵਾਰਦਾਤ ਨੂੰ ਅੰਜ਼ਾਮ ਦੇ ਕੇ ਮੋਟਰਸਾਈਕਲ ਤੇ ਖਡੂਰ ਸਾਹਿਬ ਚਲੇ ਗਏ ਤੇ ਗੁਰਦੁਆਰਾ ਸਾਹਿਬ ਦੀ ਪਾਰਿਕੰਗ ਵਿੱਚ ਮੋਟਰਸਾਈਕਲ ਖੜਾ ਕਰਕੇ ਵਾਪਸ ਅੰਮ੍ਰਿਤਸਰ ਆ ਕੇ ਵੱਲਾ ਨਹਿਰ ਦੇ ਖੇਤਰ ਵਿੱਚ ਤਿੰਨੇ ਪਿਸਟਲ ਛੁੱਪਾ ਕੇ ਹੋਟਲ ਵਿੱਚ ਆ ਗਏ ਤੇ ਫਿਰ ਆਪਣਾ ਸਮਾਨ ਲੈ ਕੇ ਹੁਸ਼ਿਆਰਪੁਰ ਚਲੇ ਗਏ। ਜਿੱਥੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ, ਹੁਸ਼ਿਆਰਪੁਰ ਪੁਲਿਸ ਅਤੇ ਕਾਂਊਟਰ ਇੰਟੈਲੀਜੈਸ਼ ਨੇ ਪ੍ਰੋਫੈਸ਼ਨਲ ਪੁਲਸਿਗ ਤਹਿਤ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਗਿਆ। 
ਇਹਨਾਂ ਦੀ ਨਿਸ਼ਾਨਦੇਹੀ ਤੇ ਜਦੋਂ ਪੁਲਿਸ ਪਾਰਟੀ ਪਿਸਟਲਾਂ ਦੀ ਬ੍ਰਾਮਦਗੀ ਕਰਨ ਲਈ ਗਈ ਤਾਂ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਯਕਦਮ ਪੁਲਿਸ ਨੂੰ ਚਕਮਾ ਦੇ ਕੇ ਫਾਇਰ ਕੀਤੇ, ਜਿਸਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇਹ ਦੋਨੋਂ ਜਖਮੀ ਹੋ ਗਏ ਤੇ ਇਹਨਾਂ ਨੂੰ ਇਲਾਜ਼ ਲਈ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 
ਇਹਨਾਂ ਦਾ 15 ਲੱਖ ਰੁਪਏ ਵਿੱਚ ਸੋਦਾ ਹੋਇਆ ਸੀ ਤੇ ਹੁਣ ਤੱਕ ਇਹਨਾਂ ਨੂੰ ਬਾਹਰੋ 85 ਹਜ਼ਾਰ ਰੁਪਏ ਮਿਲ ਚੁੱਕੇ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕ ਨਾਲ ਪੁੱਛਗਿੱਛ ਕੀਤੀ ਜਾਵੇਗੀ।  
ਗ੍ਰਿਫ਼ਤਾਰ ਕੀਤੇ ਗਏ ਦੋਨੋਂ ਦੋਸ਼ੀ ਪੇਸ਼ੇਵਰ ਅਪਰਾਧ ਹਨ, ਗੁਰਕੀਰਤ ਸਿੰਘ ਉਰਫ਼ ਗੁਰੀ ਅਤੇ ਸੁਖਵਿੰਦਰ ਸਿੰਘ ਦੋਨਾਂ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਤਹਿਤ ਐਨ.ਡੀ.ਪੀ.ਐਸ ਐਕਟ, ਇਰਾਦਾ ਕਤਲ ਅਤੇ ਚੌਰੀ ਦੇ ਮੁਕੱਦਮੇਂ ਦਰਜ਼ ਹਨ ਅਤੇ ਗੁਰਕੀਰਤ ਸਿੰਘ ਮਿਤੀ 20-02-2024 ਅਤੇ ਸੁਖਵਿੰਦਰ ਸਿੰਘ ਮਿਤੀ 29-09-2023 ਨੂੰ ਕਪੂਰਥਲਾਂ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਏ ਸਨ। ਤੀਸਰੇ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਸਾਬੀ ਦੇ ਖਿਲਾਫ਼ ਪਹਿਲਾਂ ਕੋਈ ਮੁਕੱਦਮਾਂ ਦਰਜ਼ ਨਹੀ ਹੈ। ਇਸ ਸਮੇ ਉਨਾਂ ਨਾਲ ਡੀ.ਸੀ.ਪੀ ਸ: ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ ਸ਼੍ਰੀ ਅਭਿਮਨਿਊ ਰਾਣਾ,ਅਤੇ ਵਿਸ਼ਾਲਜੀਤ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 
Share this News