Total views : 5511010
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸ੍ਰੀ ਮੁਕਤਸਰ ਸਾਹਿਬ/ਬੀ.ਐਨ.ਈ
ਸੀਆਈਏ ਸਟਾਫ ਦੇ ਅਫ਼ਸਰ ਬਣ ਕੇ ਫਿਰੌਤੀ ਮੰਗਣ ਵਾਲੇ 5 ਵਿਅਕਤੀਆਂ ਦੇ ਗਿਰੋਹ ਦਾ ਪਰਦਫਾਸ਼ ਕਰਦਿਆਂ ਮੁਕਤਸਰ ਪੁਲਿਸ ਵੱਲੋਂ ਪੰਜਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਸਬੰਧੀ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੁੱਦਈ ਹਰਕ੍ਰਿਸ਼ਨ ਸਿੰਘ ਉੱਰਫ ਗੱਗੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੋਥਾ ਨੇ ਬਿਆਨ ਦਿੱਤਾ ਕਿ ਉਹ ਤੇ ਉਸਦਾ ਸਾਥੀ ਲਵਪ੍ਰੀਤ ਮਲੋਟ ਰੋਡ ਬਿਆਸ ਵਾਲੇ ਡੇਰੇ ਨਜ਼ਦੀਕ ਸਨ।
ਉਸ ਨੂੰ ਫੋਨ ਆਇਆ ਕਿ ਸੀਆਈਏ ਸਟਾਫ ਦਾ ਅਫਸਰ ਬੋਲ ਰਿਹਾ ਹੈ ਤੇ ਧਮਕੀਆਂ ਦੇਣ ਲੱਗਾ ਕਿ ਉਸ ਉੱਪਰ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰੇਗਾ।
ਉਸ ਦੇ ਫੋਨ ਕਾਲ ‘ਚੋਂ ਮਾਰ-ਕੁਟਾਈ ਦੀਆਂ ਆਵਾਜ਼ਾਂ ਆ ਰਹੀਆਂ ਹਨ। ਪੁਲਿਸ ਵੱਲੋਂ ਟੈਕਨੀਕਲ ਸਹਾਇਤਾ ਦੀ ਮਦਦ ਨਾਲ ਫੋਨ ਕਾਲ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਜੰਗੀਰ ਸਿੰਘ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਗੁਜਨਪ੍ਰੀਤ ਸਿੰਘ ਉਰਫ ਗਿਫਟੀ ਪੁੱਤਰ ਮੇਜਰ ਸਿੰਘ ਵਾਸੀ ਜੋਧੂ ਕਲੋਨੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰ ਕੇ ਮੁਕੱਦਮਾ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਉਰਫ ਬਿੱਲਾ, ਕਾਲ ਦੌਰਾਨ ਨਕਲੀ ਕੁੱਟਮਾਰ ਦੀਆਂ ਆਵਾਜ਼ਾ ਕੱਢਣ ਵਾਲੇ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਭੁੰਦੜ, ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸਵਰਾਜ ਸਿੰਘ ਪਿੰਡ ਭੁੰਦੜ ਅਤੇ ਹਰਮਹਿਕਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਦੂਹੇਵਾਲਾ ਨੂੰ ਕਾਬੂ ਕਰਕੇ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਸਾਰਿਆਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-