ਮਹਿਲਾ ‘ਤੇ ਜਾਨ ਲੇਵਾ ਹਮਲਾ ਕਰਕੇ ਜਖਮੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

4677743
Total views : 5511010

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪਿੰਡ ਜੈੰਤੀਪੁਰ ਵਿਖੇ ਵਿਦੇਸ਼ ‘ਚ ਰਹਿੰਦੇ ਪਰਿਵਾਰ ਦੇ ਘਰ ਚੋਰੀ ਕਰਨ ਆਏ ਚੋਰਾਂ ਵੱਲੋਂ ਘਰ ਚ ਇਕੱਲੀ ਰਹਿੰਦੀ ਔਰਤ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਸਰਕਾਰੀ ਹਸਪਤਾਲ ਚ ਜੇਰੇ ਇਲਾਜ ਪੀੜਤ ਔਰਤ ਕੁਲਬੀਰ ਕੌਰ ਪਤਨੀ ਸਵ: ਦਰਸ਼ਨ ਸਿੰਘ ਵਾਸੀ ਜੈਤੀਪੁਰ ਨੇ ਦੱਸਿਆ ਕਿ ਉਸਦਾ ਲੜਕਾ ਆਪਣੇ ਪਰਿਵਾਰ ਸਮੇਤ ਪੁਰਤਗਾਲ ਰਹਿ ਰਿਹਾ ਹੈ।

ਚੋਰੀ ਕਰਨ ਦੀ ਨੀਅਤ ਨਾਲ ਘਰ ‘ਚ ਦਾਖਲ ਹੋਇਆ ਸੀ ਹਮਲਾਵਰ

ਰਾਤ ਸਮੇਂ ਉਸਦੇ ਪਿੰਡ ਦਾ ਇੱਕ ਨੌਜਵਾਨ ਘਰ ‘ਚ ਰਾਤ 11 ਵਜੇ ਦਾਖਲ ਹੋਇਆ ਅਤੇ ਮੈਂ ਰੌਲਾ ਪਾਉਣ ਲੱਗੀ ਤਾਂ ਉਸ ਨੇ ਮੇਰੇ ਤੇ ਜਾਨਲੇਵਾ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਪਿੰਡ ਦੇ ਲੋਕਾਂ ਨੂੰ ਇਕੱਠਿਆ ਹੁੰਦਿਆਂ ਦੇਖ ਕੇ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।ਇਸ ਸਬੰਧੀ ਪੁਲਿਸ ਚੌਂਕੀ ਜੈੰਤੀਪੁਰ ਦੇ ਇੰਚਾਰਜ ਰਜਿੰਦਰ ਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਅਤੇ ਉਨਾਂ ਨੇ ਕਿਹਾ ਹਰਭੇਜ ਸਿੰਘ ਦੀਪੂ ਪੁੱਤਰ ਸਵਰਨ ਸਿੰਘ ਵਾਸੀ ਜੈਂਤੀਪੁਰ ਵਿਰੁੱਧ ਪਰਚਾ ਦਰਜ ਕਰ ਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News