ਭੂਤ ਪ੍ਰੇਤ ਕੱਢਣ ਦੇ ਨਾਂ ਤੇ ਪਾਦਰੀ ਵਲੋ ਮਾਰੇ ਮੁੰਡੇ ਦੀ ਤਹਿਸੀਲਦਾਰ ਤੇ ਪੁਲਿਸ ਅਧਿਕਾਰੀਆਂ ਨੇ ਕਬਰ ਵਿੱਚੋਂ ਕਢਵਾਈ ਲਾਸ਼ 

4677747
Total views : 5511017

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਗੁਰਦਾਸਪੁਰ /ਬੀ.ਐਨ.ਈ ਬਿਊਰੋ 

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਨਜਦੀਕੀ ਪਿੰਡ ਸਿੰਘਪੁਰਾ ਵਿੱਚ ਕਬਰਿਸਤਾਨ ਵਿੱਚੋਂ ਇੱਕ ਲਾਸ਼ ਕਡਵਾ ਕੇ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਲਈ ਭੇਜੀ ਗਈ। ਇਹ ਲਾਸ਼ਿਕ 30 ਸਾਲਾਂ ਨੌਜਵਾਨ ਦੀ ਸੀ ਜਿਸ ਨੂੰ ਇਕ ਪਾਦਰੀ ਅਤੇ ਉਸ ਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਂ ਤੇ ਘੁੱਟ ਘੁੱਟ ਕੇ ਮਾਰ ਦਿੱਤਾ ਗਿਆ ਸੀ।

 ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਰਾਖਲ ਪਤਨੀ ਮੰਗਾ ਮਸੀਹ ਵਾਸੀ ਸਿੰਘਪੁਰਾ ਥਾਣਾ ਧਾਰੀਵਾਲ ਨੇ ਬੀਤੇ ਦਿਨ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਲੜਕਾ ਸੈਮੂਅਲ ਮਸੀਹ ਉਮਰ ਕ੍ਰੀਬ 30 ਸਾਲ ਜੋ ਕਿ ਬਿਮਾਰ ਸੀ।

ਉਸਨੇ ਪਾਦਰੀ ਜੈਕਬ ਮਸੀਹ ਅਤੇ ਅਤੇ ਬਲਜੀਤ ਸਿੰਘ ਨੂੰ ਦੁਆ ਕਰਨ ਵਾਸਤੇ ਆਪਣੇ ਘਰ ਬੁਲਾਇਆ ਸੀ ਜੋ ਮਿਤੀ 21 ਅਗਸਤ ਨੂੰ ਰਾਤ  10.00 ਵਜੇ ਉਸਦੇ ਘਰ ਆਏ ਅਤੇ ਬਾਅਦ ਵਿੱਚ 7/8 ਹੋਰ ਵਿਅਕਤੀਆਂ ਨੂੰ ਬੁਲਾ ਲਿਆ ਜਿਨਾਂ ਨੇ ਉਸ ਦੇ ਲੜਕੇ ਸੈਮੂਅਲ ਮਸੀਹ ਦੀ ਭੂਤ ਕੱਢਣ ਦੇ ਨਾਮ ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸਨੂੰ ਮੰਜੇ ਤੇ ਪਾ ਕੇ ਚਲੇ ਗਏ।ਜਦ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਕਿ ਸੈਮੂਅਲ ਮਸੀਹ ਦੀ ਮੌਤ ਚੁੱਕੀ ਸੀ।

ਜਿਸਨੂੰ ਮਿਤੀ 22 ਅਗਸਤ ਨੂੰ ਪਰਿਵਾਰਕ ਮੈਂਬਰਾ ਨੇ ਪਿੰਡ ਦੇ ਕਬਰਸ਼ਤਾਨ ਵਿੱਚ ਦਫਨਾ ਦਿੱਤਾ ਸੀ।ਜਿਸ ਬਾਰੇ ਥਾਣਾ ਧਾਰੀਵਾਲ ਵਿਖੇ ਇਤਲਾਹ ਮਿਲਣ ਤੇ ਜੈਕਬ ਮੀਸਹ ੑ ਜੱਕੀ ਪੁਤੱਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਬਲਜੀਤ ਸਿੰਘ ਸੋਨੂੰ ਪੁਤੱਰ ਰਣਜੀਤ ਸਿੰਘ ਵਾਸੀ ਸੁਚੈਨੀਆਂ ਥਾਣਾ ਘੁੰਮਣ ਕਲਾਂ ਅਤੇ 7/8 ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।ਉੱਥੇ ਹੀ ਮੌਕੇ ਤੇ ਪਹੁੰਚੀ ਤਹਿਸੀਲਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਰ ਵਿੱਚੋਂ ਕਢਵਾ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News