Total views : 5510966
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬਾ ਚਵਿੰਡਾ ਦੇਵੀ ਵਿਖੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਮੌਕੇ ਸੋਭਾ ਯਾਤਰਾ ਕੱਢੀ ਗਈ ਜੋ ਕਿ ਇਤਿਹਾਸਕ ਮਾਤਾ ਮੰਦਰ ਚਵਿੰਡਾ ਦੇਵੀ ਤੋਂ ਲੈ ਕੇ ਚਵਿੰਡਾ ਦੇਵੀ ਦੇ ਮੇਨ ਬਾਜ਼ਾਰਾਂ ਚੋਂ ਹੁੰਦੇ ਹੋਏ ਮਾਤਾ ਮੰਦਰ ਚਵਿੰਡਾ ਦੇਵੀ ਵਿਖੇ ਸਮਾਪਤ ਕੀਤੀ ਗਈ। ਇਸ ਸ਼ੋਭਾ ਯਾਤਰਾ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਨ ਦੇ ਮੌਕੇ ਆਲ ਹਿੰਦੂ ਸੰਗਠਨ ਰਾਸ਼ਟਰੀ ਭਗਵਾ ਸੈਨਾ ਦੇ ਸੰਯੋਗ ਨਾਲ ਪਿੰਡ ਚਵਿੰਡਾ ਦੇਵੀ ਦੇ ਨਗਰ ਨਿਵਾਸੀਆਂ ਅਤੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।
ਇਸ ਵਿੱਚ ਮੇਨ ਸਹਿਯੋਗ ਰਾਸ਼ਟਰੀ ਭਗਵਾਂ ਸੈਨਾ ਸੰਗਠਨ ਦਾ ਰਿਹਾ ਜਿਸ ਦੇ ਰਾਸ਼ਟਰੀ ਚੇਅਰਮੈਨ ਸ੍ਰੀ ਪੰਕਜ ਦਵੇਸ਼ਵਰ ਆਦਿ ਨੇ ਹਾਜਰੀ ਲਵਾਈ। ਇਸ ਵਿੱਚ ਰਾਸ਼ਟਰੀ ਭਗਵਾਂ ਸੈਨਾ ਦੇ ਸਾਰੇ ਪ੍ਰਧਾਨ ਮੀਤ ਪ੍ਰਧਾਨ ਉਪ ਪ੍ਰਧਾਨ ਸ਼ਾਮਿਲ ਹੋਏ।ਇਸ ਸ਼ੋਭਾ ਯਾਤਰਾ ਵਿੱਚ ਬਲਵਿੰਦਰ ਸ਼ਰਮਾ ਚੇਅਰਮੈਨ ਪੰਜਾਬ, ਹਰਜਿੰਦਰ ਪਾਲ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਧਨਵੀਰ ਸਰੀਨ ਵਾਈਸ ਚੇਅਰਮੈਨ ਯੂਥ ਪੰਜਾਬ, ਰਾਸ਼ਟਰੀ ਪ੍ਰਧਾਨ ਪੰਕਜ ਦਵੇਸ਼ਵਰ, ਸੰਤੋਖ ਗਿੱਲ ਰਾਸ਼ਟਰੀ ਚੇਅਰਮੈਨ, ਪ੍ਰਧਾਨ ਪਵਨ ਸਰੀਨ ਅਜਨਾਲਾ, ਰਾਸ਼ਟਰੀ ਪ੍ਰਧਾਨ ਸੌਰਵ ਗੁਪਤਾ ਪਠਾਨਕੋਟ ਅਤੇ ਆਲ ਰਾਸ਼ਟਰੀ ਭਗਵਾਂ ਸੈਨਾ ਸੰਗਠਨ ਦੇ ਵੁਮਨ ਸੈਲ ਦੇ ਮੈਂਬਰਾਂ ਵੱਲੋਂ ਵੀ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਭਰੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-