ਸਹੁਰੇ ਪ੍ਰੀਵਾਰ ਨੂੰ ਆਪਣੇ ਸਾਥੀ ਨਾਲ ਮਿਲਕੇ ਚੂਨਾ ਲਗਾਕੇ ਫਰਾਰ ਹੋਈ ਨੂੰਹ ਪੁਲਿਸ ਨੇ ਕੀਤੀ ਕਾਬੂ

4677720
Total views : 5510962

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ

ਸਬ ਡਵੀਜਨ ਅਜਨਾਲਾ ਦੇ ਉਪ ਪੁਲਿਸ ਕਪਤਾਨ ਸ: ਗੁਰਵਿੰਦਰ ਸਿੰਘ ਔਲਖ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਥਾਣਾਂ ਰਮਦਾਸ ਹੇਠ ਆਂਉਦੇ ਪਿੰਡ ਅਵਾਣ ਦੇ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਨੇ ਪੁਲਿਸ ਨੂੰ ਸ਼ਕਾਇਤ ਦਰਜ ਕਰਾਈ ਸੀ ਕਿ ਉਸ ਦਾਲੜਕਾ ਰਾਜਵਿੰਦਰ ਸਿੰਘ ਇਸ ਸਮੇ ਇਟਲੀ ਗਿਆ ਹੋਇਆ ਹੈ ਅਤੇ ਉਸ ਦੀ ਪਤਨੀ ਪ੍ਰਨੀਤ ਕੌਰ ਉਨਾ ਪਾਸ ਹੀ ਵੱਖਰੇ ਕਮਰੇ ‘ਚ ਰਹਿੰਦੀ ਸੀ ਅਤੇ17-18 ਅਗਸਤ ਦੀ ਦਰਮਿਆਨੀ ਰਾਤ ਨੂੰ ਉਹ ਰੋਜ ਵਾਂਗ ਖਾਣਾਂ ਖਾ ਕੇ ਆਪਣੇ ਆਪਣੇ ਕਮਰੇ ਵਿੱਚ ਸੁੱਤੇ ਹੋਏ ਸਨ ਤਾਂ ਉਸ ਨੇ ਅਚਾਨਕ ਉਸ ਨੇ ਤੜਕੇ ਤਿੰਨ ਵਜੇ ਉੱਠ ਕੇ ਵੇਖਿਆ ਤਾਂ ਉਸ ਦੀ ਨੂੰਹ ਆਪਣੇ ਕਮਰੇ ਵਿੱਚ ਮੌਜੂਦ ਨਹੀ ਸੀ ਤੇ ਅਲਮਾਰੀਆ ਵੀ ਖੁਲੀਆਂ ਹੋਈਆਂ ਸਨ ।

ਜਿਸ ਵਿੱਚੋ ਉਹ ਸੋਨੇ ਦੇ ਜੇਵਰਾਤ , ਉਨਾਂ ਦੇ ਪਾਸਪੋਰਟ ਅਤੇ ਵੇਹੜੇ ਵਿੱਚ ਖੜੀ ਸਵਿਫਟ ਕਾਰ ਵੀ ਗਾਇਬ ਪਾਈ ਗਈ। ਸ: ਔਲਖ ਨੇ ਦੱਸਿਆ ਕਿ ਪੁਲਿਸ ਵਲੋ ਕੇਸ ਦਰਜ ਕਰਕੇ ਇਸ ਮਾਮਲੇ ‘ਚ ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਬ;ਲਕਾਰ ਸਿੰਘ ਵਾਸੀ ਬਲਕਾਰ ਸਿੰਘ ਵਾਸੀ ਗੱਗੋਮਾਹਲ ਨੂੰ ਨਾਮਜਦ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਦੋਸ਼ਣ ਪ੍ਰਨੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਨਾਂ ਦੀ ਨਿਸ਼ਾਨਦੇਹੀ ਤੇ 8 ਲੱਖ 63 ਹਜਾਰ ਦੀ ਕੀਮਤ ਦਾ 15 ਤੋਲੇ ਸੋਨਾ,ਏ.ਟੀ.ਐਮ ਕਾਰਡ ਅਤੇ ਦੋ ਪਾਸਪੋਰਟ ਬ੍ਰਾਮਦ ਕਰਕੇ ਉਨਾਂ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ।ਇਸ ਸਮੇ ਥਾਣਾਂ ਰਮਦਾਸ ਦੇ ਐਸ.ਐਚ.ਓ ਐਸ.ਆਈ ਅਵਤਾਰ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News