Total views : 5510966
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਮਾਂਗਾ ਸਰਾਏ ਵਿੱਚ ਹਰ ਸਾਲ ਦੀ ਤਰਾਂ ਮਹਾਂਪੁਰਸ਼ ਸੰਤ ਬਾਬਾ ਗੁਰਬਚਨ ਸਿੰਘ ਡੱਡੇਵਾਲਿਆਂ ਦੀ ਯਾਦ ਵਿੱਚ 43 ਵੀਂ ਬਰਸੀ ਮੌਕੇ ਕਬੱਡੀ ਟੂਰਨਾਮੈਂਟ ਵਿੱਚ ਪਹੁੱਚੇ ਮੁੱਖ ਮਹਿਮਾਨ ਮਜੀਠਾ ਹਲਕੇ ਦੇ ਕਾਂਗਰਸ ਦੇ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤਪਾਲ ਸਿੰਘ ਸੱਚਰ ਨੇ ਜੇਤੂਆਂ ਨੂੰ ਇਨਾਮ ਵੰਡੇ । ਪਿੰਡ ਮਾਗਾ ਸਰਾਏ ਦੇ ਨੰਬਰਦਾਰ ਪਰਿਵਾਰ ਵੱਲੋ ਕਰਵਾਏ ਗਏ ਟੂਰਨਾਮੈਂਟ ਵਿੱਚ ਏਸੇ ਪਿੰਡ ਦੇ ਗਰੀਬ ਪਰਿਵਾਰ ਦੇ ਕਬੱਡੀ ਦੇ ਖਿਡਾਰੀ ਗੁਰਜੰਟ ਸਿੰਘ ਨੂੰ ਨੰਬਰਦਾਰ ਪਰਿਵਾਰ ਬਿਕਰਮਜੀਤ ਸਿੰਘ ਵੱਲੋਂ ਪਲਟੀਨਾ ਮੋਟਰ ਸਾਈਕਲ ਇਨਾਮ ਵਜੋ ਦੇਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ। ਨੰਬਰਦਾਰ ਪ੍ਰਭਪਾਲ ਸਿੰਘ ਨੇ ਕਿਹਾ ਕਿ ਇਹ ਸਾਰੀ ਕਿਰਪਾ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਡੰਡੇ ਵਾਲਿਆਂ ਦੀ ਹੀ ਹੈ।
ਖਿਡਾਰੀ ਗੁਰਜੰਟ ਸਿੰਘ ਨੂੰ ਇਨਾਮ ਵਜੋਂ ਦਿੱਤਾ ਮੋਟਰਸਾਈਕਲ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਅੱਜ ਨੰਬਰਦਾਰ ਪਰਿਵਾਰ ਦਾ ਬਹੁਤ ਹੀ ਚੰਗਾ ਉਪਰਾਲਾ ਨੰਬਰਦਾਰ ਬਿਕਰਮਜੀਤ ਸਿੰਘ ਜਿੰਨਾਂ ਨੇ ਨੋਜਵਾਨ ਗੁਰਜੰਟ ਸਿੰਘ ਨੂੰ ਇਨਾਮ ਵਜੋਂ ਮੋਟਰ ਸਾਈਕਲ ਦਿੱਤਾ ਤੇ ਹੋਰ ਵੱਡੀਆਂ ਰਾਸ਼ੀਆਂ ਨਕਦ ਇਨਾਮ 75000/ ਜੇਤੂ ਟੀਮ ਫਰੰਦੀਪੁਰ ਨੂੰ ਦਿੱਤੇ ਤੇ ਦੂਜੇ ਨੰਬਰ ਵਾਲੀ ਘਰਿਆਲਾ ਟੀਮ ਨੂੰ 65000/ ਰੁਪਏ ਨਕਦ ਇਨਾਮ ਦਿੱਤੇ ਇਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਚੰਗਾ ਸੁਨੇਹਾ ਜਾਵੇਗਾ ਕਿ ਅਸੀ ਆਪਣੀ ਚੰਗੀ ਸਿਹਤ ਬਣਾਈਏ ਤੇ ਖੇਡਾਂ ਵਿੱਚ ਮੱਲਾਂ ਮਾਰੀਏ ਇਸ ਨਾਲ ਨੌਜਵਾਨ ਬੱਚਿਆਂ ਦਾ ਧਿਆਨ ਕੋਹੜਰੂਪੀ ਨਸ਼ਿਆਂ ਵੱਲ ਨਹੀ ਜਾਵੇਗਾ ਤੇ ਸਾਡੇ ਬੱਚੇ ਇਸ ਦਲਦਲ ਤੋ ਦੂਰ ਰਹਿਣਗੇ। ਇਸ ਮੌਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਗੁਰਮੀਤ ਸਿੰਘ ਭੀਲੋਵਾਲ , ਨੰਬਰਦਾਰ ਪ੍ਰਭਪਾਲ ਸਿੰਘ ਮਾਂਗਾ ਸਰਾਏ, ਸੰਦੀਪ ਸਿੱਘ, ਸਰਪੰਚ ਸੁੱਖਦੇਵ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਜਸਕਰਨ ਸਿੰਘ, ਸ਼ਮਸ਼ੇਰ ਸਿੰਘ, ਗੁਰਮੇਜ ਸਿੰਘ, ਆਗਿਆ ਪਾਲ ਸਿੰਘ, ਮੈਂਬਰ ਛਿੰਦ ਚਾਟੀਵਿੰਡ, ਦਲੇਰ ਸਿੰਘ ਸਾਧਪੁਰ, ਮੈਂਬਰ ਸਰਬਜੀਤ ਸਿੰਘ, ਭੁਪਿੰਦਰ ਸਿੰਘ, ਲਵਦੀਪ ਸਿੰਘ, ਸਾਹਿਬ ਸਿੰਘ, ਗੁਰਜੰਟ ਸਿੰਘ ਆਦਿ ਆਗੂ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-