ਘਰ ਦੇ ਭੇਤੀ ਦਾ ਕਾਰਾ!ਥਾਣਾਂ ਕੰਨਟੋਨਮੈਟ ਦੀ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਈ ਮਹਿਲਾ ਦੇ ਅੰਨੇ ਕਤਲ ਦੀ ਗੁੱਥੀ ਤੇ ਕਾਤਲ ਕੀਤਾ ਗ੍ਰਿਫਤਾਰ

4677720
Total views : 5510963

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀਤੇ ਦਿਨ ਥਾਣਾਂ ਕੰਨਟੋਨਮੈਟ ਹੇਠ ਆਂਉਦੇ ਇਲਾਕਾ ਸਹਿਬਜਾਦਾ ਜੁਝਾਰ ਐਵੀਨਿਊ ‘ਚ ਇਕ 28 ਸਾਲਾ ਮਹਿਲਾ ਸ਼ੈਲੀ ਪਤਨੀ ਕੋਸ਼ਲ ਅਰੋੜਾ ਦੇ ਹੋਏ ਅੰਨੇ ਕਤਲ ਦੀ ਕੁਝ ਹੀ ਘੰਟਿਆਂ ‘ਚ ਗੁੱਥੀ ਸੁਲਝਾਅ ਕੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਵਿੱਕੀ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾਸਾਂਸੀ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲ਼ੋ ਨੇ ਦੱਸਿਆ ਕਿ ਕਾਤਲ ਮ੍ਰਿਤਕ ਮਹਿਲਾ ਦੇ ਘਰ ਕਈ ਵਾਰ ਸੈਨਟਰੀ ਦਾ ਕੰਮ ਕਰ ਚੁੱਕਾ ਸੀ ਤੇ ਉਸ ਨੂੰ ਘਰ ਦਾ ਸਾਰਾ ਭੇਤ ਸੀ।ਕਮਿਸ਼ਨਰ ਢਿਲੋ ਨੇ ਦੱਸਿਆ ਕਿ ਮੁਦੱਈ ਕੋਸ਼ਲ ਅਰੋੜਾ ਵਾਸੀ ਸਾਹਿਬਜ਼ਾਦਾ ਜੁਝਾਰ ਸਿੰਘ ਐਵੀਨਿਊ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਸਦੇ ਘਰ ਦੇ ਸਾਹਮਣੇ ਰਹਿੰਦੀ ਇੱਕ ਔਰਤ ਦਾ ਫੋਨ ਆਇਆ ਕਿ ਤੁਹਾਡੀ ਪਤਨੀ ਸ਼ੈਲੀ ਨੂੰ ਕੁਝ ਹੋ ਗਿਆ ਤੇ ਉਹ ਕਮਰੇ ਵਿੱਚ ਖੂਨ ਨਾਲ ਲੱਥ-ਪੱਥ ਪਈ ਹੈ।

ਕਾਤਲ ਨਿਕਲਿਆ ਘਰ ਦਾ ਭੇਤੀ , ਘਰ ‘ਚ ਸੈਨਟਰੀ ਦਾ ਕੰਮ ਕਰਦਾ ਕਰਦਾ ਕਰਦਾ ਪਾ ਗਿਆ ਸੀ ਘਰ ਦਾ ਸਾਰਾ ਭੇਤ

ਜਿਸਤੇ ਮੁਦੱਈ ਨੇ ਆਪਣੇ ਘਰ ਪਹੁੰਚ ਕੇ ਦੇਖਿਆ ਕਿ ਉਸਦੀ ਪਤਨੀ ਸ਼ੈਲੀ ਬੈਡ ਦੇ ਨਾਲ ਜਮੀਨ ਤੇ ਪਈ ਸੀ ਤੇ ਉਸਦੇ ਹੱਥ ਵਿੱਚੋਂ ਦੋ ਸੋਨੇ ਦੀਆਂ ਅੰਗੂਠੀਆਂ ਅਤੇ ਘਰ ਵਿੱਚੋਂ ਐਕਟਿਵਾ ਸਕੂਟੀ ਵੀ ਗਾਇਬ ਸੀ। ਜਿਸਦਾ ਕਿਸੇ ਨਾਮਾਲੂਮ ਵਿਅਕਤੀ ਨੇ ਨੁਕੀਲੀ ਚੀਜ਼ ਨਾਲ ਕਤਲ ਕਰ ਦਿੱਤਾ ਹੈ।ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮਾਂ ਦੇ ਦੋਸ਼ੀ ਵਿੱਕੀ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾਸਾਂਸੀ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕੁਝ ਹੀ ਘੰਟਿਆ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰ ਦੋਸ਼ੀ ਵਿੱਕੀ ਜੋਕਿ ਸੈਂਨਟਰੀ ਦਾ ਕੰਮ ਕਰਦਾ ਹੈ ਅਤੇ ਇਸਨੇ ਮੁਦੱਈ ਕੋਸ਼ਲ ਅਰੋੜਾ ਦੇ ਘਰ ਵਿੱਚ ਵੀ ਕਈ ਵਾਰ ਸੈਂਟਰੀ ਦਾ ਕੰਮ ਕੀਤਾ ਸੀ। ਜਿਸ ਕਾਰਨ ਇਹ ਮੁਦੱਈ ਦੇ ਘਰ ਦਾ ਪੂਰੀ ਤਰ੍ਹਾਂ ਭੇਤੀ ਸੀ। ਜੋ ਦੋਸ਼ੀ ਨੇ ਮਿਤੀ 23-08-2024 ਨੂੰ ਮੌਕਾ ਦੇਖ ਕੇ ਮੁਦੱਈ ਦੇ ਘਰ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਸਮੇ ਉਨਾਂ ਨਾਲ  ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਡਿਟੈਕਟਿਵ ਅਤੇ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ , ਸ੍ਰੀ ਸਵਰਨਜੀਤ ਸਿੰਘ, ਏ.ਸੀ.ਪੀ ਵੈਸਟ,  ਸਬ-ਇਸਪੈਕਟਰ ਅਮਨਦੀਪ ਕੌਰ  ਮੁੱਖ ਅਫ਼ਸਰ ਥਾਣਾ ਕੈਂਟ ਅੰਮ੍ਰਿਤਸਰ   ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News