Total views : 5510687
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਅੰਮ੍ਰਿਤਸਰ ਵਿੱਚ ਅੱਜ ਵਿਰਸਾ ਵਿਹਾਰ ਵਿਖੇ ਪੰਜਾਬ ਇਸਤਰੀ ਸਭਾ ਵੱਲੋਂ ਮੀਟਿੰਗ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਤਾਂ ਕਿ ਕਲਕੱਤੇ ਵਿੱਚ ਵਾਪਰੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾ ਸਕੇ।ਇਸ ਵਿੱਚ ਨਾਰੀ ਚੇਤਨਾ ਮਨ ਚ ਅਤੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ,ਤਰਕਸ਼ੀਲ ਸੁਸਾਇਟੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਅਗਸਤ ਦੇ ਦੂਜੇ ਹਫਤੇ ਕਲਕੱਤੇ ਵਿੱਚ ਆਰ. ਜੀ .ਕਰ ਹਸਪਤਾਲ ਵਿਖੇ ਇੱਕ ਰੈਜੀਡੈਂਟ ਡਾਕਟਰ ਜੋ ਕਿ ਆਪਣੀ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੀ ਸੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸਦਾ ਬੁਰੀ ਤਰਾਂ ਕਤਲ ਕਰ ਦੇਣਾ ਅੱਤ ਦੀ ਸ਼ਰਮਨਾਕ ਘਟਨਾ ਹੈ ।ਇਨਸਾਨੀਅਤ ਬੁਰੀ ਤਰਾਂ ਜਖਮੀ ਹੋਈ ਹੈ।
ਕਲਕੱਤੇ ਵਿੱਚ ਵਾਪਰੀ ਘਟਨਾ ਦੀ ਪੀੜਤਾ ਅਤੇ ਮਾਪਿਆਂ ਨੂੰ ਇਨਸਾਫ ਦਿਓ
ਪੂਰੇ ਦੇਸ਼ ਵਿੱਚ ਰੈਜੀਡੈਂਟ ਡਾਕਟਰ ਉਠ ਖੜੇ ਹੋਏ ਹਨ। ਜੇ ਉਸਨੂੰ ਇਨਸਾਫ ਨਹੀਂ ਮਿਲਦਾ ਤਾਂ ਬਾਕੀ ਔਰਤ ਡਾਕਟਰਾਂ ਕਿਸ ਤਰ੍ਹਾਂ ਹਸਪਤਾਲਾਂ ਵਿੱਚ ਕੰਮ ਕਰਨਗੀਆਂ ।ਹਰ ਵੇਲੇ ਇੱਕ ਡਰ ਉਹਨਾਂ ਦੇ ਮਨ ਵਿੱਚ ਹਾਵੀ ਰਹੇਗਾ ਕਿ ਪਤਾ ਨਹੀਂ ਕਦੋਂ ਉਹਨਾਂ ਉੱਤੇ ਹਮਲਾ ਹੋ ਜਾਏ। ਇਹੋ ਜਿਹੀ ਹਾਲਤ ਵਿੱਚ ਉਹ ਕਿਸ ਤਰਾਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੀਆਂ।
ਨਾਰੀ ਚੇਤਨਾ ਮੰਚ ਵੱਲੋਂ ਜਸਪਾਲ ਭਾਟੀਆ ਜੀ ਨੇ ਸਟੇਜ ਦੇ ਫਰਜ ਨਿਭਾਏ। ਡਾਕਟਰ ਇਕਬਾਲ ਕੌਰ ਸੌਂਦ ਨੇ ਸੰਬੋਧਨ ਕੀਤਾ ।ਪੰਜਾਬ ਇਸਤਰੀ ਵੱਲੋਂ ਸਭਾ ਵੱਲੋਂ ਸੂਬਾ ਪ੍ਰਧਾਨ ਰਜਿੰਦਰ ਪਾਲ ਕੌਰ ,ਸੂਬਾ ਸਹਾਇਕ ਸਕੱਤਰ ਰੁਪਿੰਦਰ ਮਾੜੀ ਮੇਘਾ,ਜਿਲਾ ਤਰਨ ਤਾਰਨ ਦੀ ਪ੍ਰਧਾਨ ਸੀਮਾ ਸੋਹਲ, ਜਿਲਾ ਪ੍ਰਧਾਨ ਅੰਮ੍ਰਿਤਸਰ ਪ੍ਰਵੀਨ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇ ਕੇ ਸਮਾਜ ਵਿੱਚ ਇਹੋ ਜਿਹਾ ਮਾਹੌਲ ਸਿਰਜਿਆ ਜਾਵੇ ਕਿ ਸਾਡੀਆਂ ਬੱਚੀਆਂ ਸੁਰੱਖਿਆਤ ਹੋਣ। ਉਹ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਕੇ ਜਿੱਥੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨਗੀਆਂ ,ਉਹ ਉਥੇ ਆਪਣੇ ਦੇਸ਼ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਣਗੀਆਂ ।ਜੇਕਰ ਔਰਤਾਂ ਨੂੰ ਸੁਰੱਖਿਆ ਨਹੀਂ ਮਿਲਦੀ ਤਾਂ ਸਮਝੋ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਅਧਰੰਗ ਹੋ ਗਿਆ ਹੈ ਤਾਂ ਦੇਸ਼ ਕਿਵੇਂ ਚਲ ਸਕੇਗਾ ।ਇਸ ਵਾਸਤੇ ਜਰੂਰੀ ਹੈ ਕਿ ਜਲਦੀ ਤੋਂ ਜਲਦੀ ਸਾਰੇ ਦੋਸ਼ੀਆਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਹੋ ਜਿਹੀਆਂ ਸਜਾਵਾਂ ਦਿੱਤੀਆਂ ਜਾਣ ਕਿ ਅੱਗੇ ਤੋਂ ਕੋਈ ਇਹੋ ਜਿਹਾ ਗਲਤ ਕਾਰਾ ਕਰਨ ਵੇਲੇ ਹਜ਼ਾਰ ਵਾਰੀ ਸੋਚੇ।
ਮਹਾਨ ਨਾਟਕਕਾਰ ਦਲਜੀਤ ਸਿੰਘ ਸੋਨਾ ਨੇ ਅਤੇ ਭੈਣ ਜੀ ਕੇਵਲ ਨੇ ਔਰਤ ਦੀ ਜ਼ਿੰਦਗੀ ਸਬੰਧੀ ਅਤੇ ਮੌਮਿਤਾ ਦੇਬਨਾਥ ਦੇ ਬਾਰੇ ਬਹੁਤ ਹੀ ਦਰਦ ਭਰੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹਨਾਂ ਤੋਂ ਇਲਾਵਾ ਤਰਕਸ਼ੀਲ ਸੋਸਾਇਟੀ ਵੱਲੋਂ ਸੁਮੀਤ ਸਿੰਘ ਜੀ ਅਤੇ ਲਲਕਾਰ ਵੱਲੋਂ ਗੁਰਪ੍ਰੀਤ ਸਿੰਘ ਜੀ ਨੇ ਵੀ ਸੰਬੋਧਨ ਕੀਤਾ ।ਇਸ ਤੋਂ ਬਾਅਦ ਮੋਮਬੱਤੀਆਂ ਜਗਾ ਕੇ ਡਾਕਟਰ ਮੌਮੀਤਾ ਦੇਬਨਾਥ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਰੋਸ ਮਾਰਚ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-