ਨਵ ਨਿਯੁਕਤ  ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ  ਨੂੰ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਵੱਲੋ  ਸਵਾਗਤ ਕੀਤਾ ਗਿਆ

4677630
Total views : 5510687

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਤਰਨ ਤਾਰਨ/ਬੱਬੂ ਬੰਡਾਲਾ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਮਾਸ ਮੀਡੀਆ ਵਿੰਗ ਵੱਲੋਂ ਜ਼ਿਲਾ ਤਰਨ ਤਾਰਨ ਦੇ ਨਵ ਨਿਯੁਕਤ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਨੂੰ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ  ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ।ਇਸ ਮੌਕੇ ਜ਼ਿਲੇ ਦੇ ਸਮੂਹ ਬਲਾਕ ਐਜੂਕੇਟਰਜ਼ ਹਜ਼ਾਰ ਰਹੇ।

ਇਸ ਮੌਕੇ ਬਲਾਕ ਐਜੂਕੇਟਰਜ਼ ਨੂੰ ਹਦਾਇਤ ਕਰਦਿਆਂ ਡਾਕਟਰ ਰਾਏ ਨੇ ਕਿਹਾ ਸਮੂਹ ਬਲਾਕ ਐਜੂਕੇਟਰਜ਼ ਆਪਣੇ ਆਪਣੇ ਖੇਤਰਾਂ ਦੇ ਵਿਚ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਫਲਾਉਣ ਤਾਂਜੋ ਹਰ ਇਕ ਨਾਗਰਿਕ ਨੂੰ ਸੂਬਾ ਸਰਕਾਰ ਵਲੋਂ ਚਲਾਏ ਸਿਹਤ ਪ੍ਰੋਗਰਾਮਾਂ ਬਾਰੇ ਵੱਧ ਤੋਂ ਵੱਧ ਪਤਾ ਚੱਲ ਸਕੇ।

ਉਨ੍ਹਾਂ ਕਿਹਾ ਕੇ ਮਾਸ ਮੀਡਿਆ ਵਿੰਗ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਅਹਿਮ ਅੰਗ ਹੈ ਅਤੇ  ਜਾਗਰੂਕਤਾ ਰਾਹੀਂ ਰੋਗਾਂ ਦੀ ਰੋਕਥਾਮ ਵਿਚ ਅਹਿਮ ਯੋਗਦਾਨ ਪਾਉਂਦਾ ਹੈ।
ਜ਼ਿਲਾ ਮਾਸ ਮੀਡਿਆ ਅਫਸਰ ਸ਼੍ਰੀ ਸੁਖਵੰਤ ਸਿੰਘ ਨੇ ਕਿਹਾ ਕਿ ਬਲਾਕ ਐਜੂਕੇਟਰ ਆਪਣੇ ਆਪਣੇ ਬਲਾਕਾਂ ਦੇ ਵਿੱਚ  ਆਈਸੀ-ਬੀਸੀਸੀ ਗਤੀਵਿਧੀਆਂ ਅਤੇ ਸਿਹਤ ਪ੍ਰੋਗਰਾਮਾਂ ਦਾ ਪ੍ਰਚਾਰ ਪ੍ਰਸਾਰ ਕਰਨ।
ਇਸ ਮੌਕੇ ਨਵੀਨ ਕਾਲੀਆ, ਹਰਜੀਤ ਸਿੰਘ, ਰਵਿੰਦਰ ਸਿੰਘ, ਗੁਰਵਿਦਰ ਸਿੰਘ, ਆਰੁਸ਼ ਭੱਲਾ, ਪਰਮਜੀਤ ਸਿੰਘ, ਤੇਜਿੰਦਰ ਸਿੰਘ, ਬਲਰਾਜ ਸਿੰਘ ਆਦਿ ਮੌਜੂਦ ਰਹੇ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News